AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹਾਕੀ ਪ੍ਰਮੋਟਰ ਗੁਰਵਿੰਦਰ ਸਿੰਘ ਬਾਠਲਾ ਦਾ ਦੇਹਾਂਤ, ਕੱਲ ਹੋਵੇਗਾ ਅੰਤਿਮ ਸੰਸਕਾਰ

ਜਲੰਧਰ ਦੇ ਖੇਡ ਜਗਤ ਦੀ ਜਾਣੀ-ਮਾਣੀ ਸ਼ਖ਼ਸੀਅਤ ਅਤੇ ਉੱਘੇ ਹਾਕੀ ਪ੍ਰਮੋਟਰ ਗੁਰਵਿੰਦਰ ਸਿੰਘ ਬਾਠਲਾ, ਜਿਨ੍ਹਾਂ ਨੂੰ ਸਨੇਹ ਨਾਲ 'ਗੁੱਲੂ' ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦਾ 7 ਅਪ੍ਰੈਲ ਨੂੰ ਦੇਹਾਂਤ ਹੋ ਗਿਆ। ਪੰਜਾਬ ਐਂਡ ਸਿੰਧ ਬੈਂਕ ਤੋਂ ਸੇਵਾਮੁਕਤ ਅਤੇ ਸੁਰਜੀਤ ਹਾਕੀ ਸੋਸਾਇਟੀ ਦੇ ਸੰਸਥਾਪਕ ਮੈਂਬਰ ਰਹੇ ਬਾਠਲਾ ਨੇ ਆਪਣਾ ਪੂਰਾ ਜੀਵਨ ਖੇਡਾਂ ਦੇ ਪ੍ਰਚਾਰ-ਪ੍ਰਸਾਰ ਅਤੇ ਖਿਡਾਰੀਆਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ।

ਹਾਕੀ ਪ੍ਰਮੋਟਰ ਗੁਰਵਿੰਦਰ ਸਿੰਘ ਬਾਠਲਾ ਦਾ ਦੇਹਾਂਤ, ਕੱਲ ਹੋਵੇਗਾ ਅੰਤਿਮ ਸੰਸਕਾਰ
ਹਾਕੀ ਪ੍ਰਮੋਟਰ ਗੁਰਵਿੰਦਰ ਬਾਠਲਾ ਦਾ ਦੇਹਾਂਤ, ਕੱਲ ਹੋਵੇਗਾ ਅੰਤਿਮ ਸੰਸਕਾਰ
davinder-kumar-jalandhar
| Published: 08 Apr 2026 23:27 PM IST

ਜਲੰਧਰ ਦੇ ਖੇਡ ਜਗਤ ਦੀ ਜਾਣੀ-ਮਾਣੀ ਸ਼ਖ਼ਸੀਅਤ ਅਤੇ ਉੱਘੇ ਹਾਕੀ ਪ੍ਰਮੋਟਰ ਗੁਰਵਿੰਦਰ ਸਿੰਘ ਬਾਠਲਾ, ਜਿਨ੍ਹਾਂ ਨੂੰ ਸਨੇਹ ਨਾਲ ‘ਗੁੱਲੂ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦਾ 7 ਅਪ੍ਰੈਲ ਨੂੰ ਦੇਹਾਂਤ ਹੋ ਗਿਆ। ਪੰਜਾਬ ਐਂਡ ਸਿੰਧ ਬੈਂਕ ਤੋਂ ਸੇਵਾਮੁਕਤ ਅਤੇ ਸੁਰਜੀਤ ਹਾਕੀ ਸੋਸਾਇਟੀ ਦੇ ਸੰਸਥਾਪਕ ਮੈਂਬਰ ਰਹੇ ਬਾਠਲਾ ਨੇ ਆਪਣਾ ਪੂਰਾ ਜੀਵਨ ਖੇਡਾਂ ਦੇ ਪ੍ਰਚਾਰ-ਪ੍ਰਸਾਰ ਅਤੇ ਖਿਡਾਰੀਆਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ, 9 ਅਪ੍ਰੈਲ ਨੂੰ ਦੁਪਹਿਰ 12 ਵਜੇ ਜੀ.ਟੀ.ਬੀ ਨਗਰ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਖੇਡ ਪ੍ਰੇਮੀਆਂ ਅਤੇ ਸ਼ਹਿਰ ਦੀਆਂ ਨਾਮਵਰ ਹਸਤੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਖੇਡ ਪ੍ਰਸ਼ਾਸਨ ਦੇ ਮਜ਼ਬੂਤ ਥੰਮ੍ਹ ਸਨ ਬਾਠਲਾ

ਗੁਰਵਿੰਦਰ ਸਿੰਘ ਬਾਠਲਾ ਨੂੰ ਖੇਡ ਪ੍ਰਸ਼ਾਸਨ ਦਾ ਇੱਕ ਮਜ਼ਬੂਤ ਥੰਮ੍ਹ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਸਪੋਰਟਸ ਸਕੱਤਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਹਾਕੀ ਪ੍ਰਤੀ ਉਨ੍ਹਾਂ ਦੇ ਜਨੂੰਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਸੁਰਜੀਤ ਹਾਕੀ ਸੋਸਾਇਟੀ ਦੇ ਸੰਸਥਾਪਕ ਮੈਂਬਰ ਹੋਣ ਦੇ ਨਾਲ-ਨਾਲ ਲੰਬੇ ਸਮੇਂ ਤੱਕ ਚੀਫ ਪੀ.ਆਰ.ਓ ਵੀ ਰਹੇ। ਜਲੰਧਰ ਵਿੱਚ ਹਾਕੀ ਦੀ ਨਰਸਰੀ ਨੂੰ ਸਿੰਜਣ ਅਤੇ ਨਵੇਂ ਖਿਡਾਰੀਆਂ ਨੂੰ ਮੰਚ ਪ੍ਰਦਾਨ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਬੇਹੱਦ ਅਹਿਮ ਰਹੀ ਹੈ।

ਸਮਾਜਿਕ ਅਤੇ ਖੇਡ ਸੰਸਥਾਵਾਂ ਨਾਲ ਡੂੰਘਾ ਸਬੰਧ

ਉਹ 1990 ਤੋਂ ਜਿਮਖਾਨਾ ਕਲੱਬ ਦੇ ਸਤਿਕਾਰਤ ਮੈਂਬਰ ਸਨ ਅਤੇ 1995 ਤੋਂ ਪੰਜਾਬ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਨਾਲ ਜੁੜ ਕੇ ਨਿਰੰਤਰ ਖਿਡਾਰੀਆਂ ਦੇ ਹੱਕਾਂ ਦੀ ਆਵਾਜ਼ ਉਠਾਉਂਦੇ ਰਹੇ। ਖੇਡਾਂ ਤੋਂ ਇਲਾਵਾ, ਉਹ ਪਿਛਲੇ 20 ਸਾਲਾਂ ਤੋਂ ‘ਬਾਠਲਾ ਮੈਰਿਜ ਕੰਸਲਟੈਂਟ’ ਦਾ ਸੰਚਾਲਨ ਵੀ ਕਰ ਰਹੇ ਸਨ, ਜਿਸ ਰਾਹੀਂ ਉਨ੍ਹਾਂ ਨੇ ਅਣਗਿਣਤ ਪਰਿਵਾਰਾਂ ਨੂੰ ਆਪਸ ਵਿੱਚ ਜੋੜਨ ਦਾ ਨੇਕ ਕਾਰਜ ਕੀਤਾ।

ਖੇਡ ਜਗਤ ਅਤੇ ਸਿਆਸੀ ਹਸਤੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਬਾਠਲਾ ਦੇ ਅਚਾਨਕ ਦੇਹਾਂਤ ‘ਤੇ ਖੇਡ ਜਗਤ ਦੀਆਂ ਵੱਖ-ਵੱਖ ਹਸਤੀਆਂ ਅਤੇ ਰਾਜਨੇਤਾਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ‘ਗੁੱਲੂ ਜੀ’ ਦੀ ਕਮੀ ਕਦੇ ਪੂਰੀ ਨਹੀਂ ਕੀਤੀ ਜਾ ਸਕੇਗੀ। ਉਹ ਆਪਣੇ ਮਿਲਣਸਾਰ ਸੁਭਾਅ ਅਤੇ ਮਦਦਗਾਰ ਸ਼ਖ਼ਸੀਅਤ ਲਈ ਹਮੇਸ਼ਾ ਯਾਦ ਕੀਤੇ ਜਾਣਗੇ।

ਪਰਿਵਾਰਕ ਪਿਛੋਕੜ

ਉਹ ਆਪਣੇ ਪਿੱਛੇ ਇੱਕ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ, ਜਿਸ ਵਿੱਚ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਬਾਠਲਾ (ਡੌਲੀ), ਪੁੱਤਰ ਸਿਮਰਦੀਪ ਸਿੰਘ ਬਾਠਲਾ, ਨੂੰਹ ਸਿਫ਼ਤ ਕੌਰ, ਬੇਟੀ ਤਾਨਿਆ (ਜੋ ਕਿ ਇੱਕ ਪ੍ਰਸਿੱਧ ਐਂਟਰਟੇਨਮੈਂਟ ਐਂਕਰ ਹੈ), ਜਵਾਈ ਸੋਹਿਮ ਟੱਕਰ ਅਤੇ ਦੋਹਤਾ ਤਾਹਿਮਵੀਰ ਸਿੰਘ ਸ਼ਾਮਲ ਹਨ। ਸਮੂਹ ਖੇਡ ਜਗਤ ਅਤੇ ਸ਼ਹਿਰ ਵਾਸੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...