ਜਲੰਧਰ ਦੀ ਹਰਸੀਰਤ ਬਣੀ ਜੂਨੀਅਰ ਮਿਸ ਇੰਡੀਆ, ਦੇਸ਼ ਭਰ ਦੇ 120 ਬੱਚਿਆਂ ਨੇ ਲਿਆ ਹਿੱਸਾ
Junior Miss India Contest Winner: ਹਰਸੀਰਤ ਕੌਰ ਜੂਨੀਅਰ ਮਿਸ ਇੰਡੀਆ ਚੁਣੀ ਗਈ ਹੈ। ਹਰਸੀਰਤ ਕੌਰ ਤੀਜੀ ਜਮਾਤ ਵਿੱਚ ਪੜਦੀ ਹੈ ਅਤੇ ਜਲੰਧਰ ਦੀ ਰਹਿਣ ਵਾਲੀ ਹੈ। ਹਰਸੀਰਤ ਦੇ ਪਿਤਾ ਨੇ ਗੱਲ੍ਹ ਕਰਦੀਆਂ ਦੱਸਿਆ ਕਿ ਗੁਰ ਇਕਬਾਲ ਸਿੰਘ ਤੇ ਮਾਂ ਨੀਲੂ ਨੇ ਮੀਡੀਆ ਨੂੰ ਦੱਸਿਆ ਕਿ ਹਰਸੀਰਤ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਇੱਥੋਂ ਤੱਕ ਦਾ ਜੋ ਸਫਰ ਤੈਅ ਕੀਤਾ ਹੈ, ਉਹ ਆਸਾਨ ਨਹੀਂ ਸੀ।
ਜਲੰਧਰ ਦੀ 3ਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਜੂਨੀਅਰ ਮਿਸ ਇੰਡੀਆ ਚੁਣੀ ਗਈ ਹੈ। ਇਸ ਮੁਕਾਬਲੇ ਵਿੱਚ 8 ਤੋਂ 10 ਸਾਲ ਦੇ ਬੱਚਿਆਂ ਨੇ ਹਿੱਸ ਲਿਆ ਹੈ। ਹਰਸੀਰਤ ਕੌਰ ਜੇਤੂ ਰਹੀ ਤੇ ਇਸ ਸਾਲ ਉਸ ਨੇ ਜੂਨੀਅਰ ਮਿਸ ਇੰਡੀਆ ਦਾ ਖਿਤਾਬ ਵੀ ਜਿੱਤਿਆ ਹੈ । ਹਰਸੀਰਤ ਕੌਰ ਜਲੰਧਰ ਦੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਹੈ।
ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਗੁਜਰਾਤ ਦੀ ਪ੍ਰਿਅੰਸ਼ਾ ਚਹਾਂਡੇ ਦੂਜੇ ਸਥਾਨ ‘ਤੇ ਰਹੀ, ਜਦਕਿ ਸੁੰਦਰਗੜ੍ਹ ਦੀ ਸਨਮ ਕਰਾਲੀ ਤੀਜੇ ਸਥਾਨ ‘ਤੇ ਰਹੀ। ਇਸ ਮੁਕਾਬਲੇ ਵਿੱਚ ਭਾਰਤ ਭਰ ਤੋਂ ਲਗਭਗ 120 ਬੱਚਿਆਂ ਨੇ ਭਾਗ ਲਿਆ। ਹਰਸੀਰਤ ਨੇ 8 ਤੋਂ 10 ਸਾਲ ਉਮਰ ਵਰਗ ਦਾ ਖਿਤਾਬ ਜਿੱਤਿਆ ਹੈ।
ਹਰਸੀਰਤ ਦੇ ਪਿਤਾ ਨੇ ਗੱਲ੍ਹ ਕਰਦੀਆਂ ਦੱਸਿਆ ਕਿ ਗੁਰ ਇਕਬਾਲ ਸਿੰਘ ਤੇ ਮਾਂ ਨੀਲੂ ਨੇ ਮੀਡੀਆ ਨੂੰ ਦੱਸਿਆ ਕਿ ਹਰਸੀਰਤ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਇੱਥੋਂ ਤੱਕ ਦਾ ਜੋ ਸਫਰ ਤੈਅ ਕੀਤਾ ਹੈ, ਉਹ ਆਸਾਨ ਨਹੀਂ ਸੀ। ਪੜ੍ਹਾਈ ਦੇ ਨਾਲ-ਨਾਲ ਇਸ ਕੈਰੀਅਰ ‘ਤੇ ਧਿਆਨ ਦੇਣਾ ਮੁਸ਼ਕਲ ਸੀ। ਪਰ ਧੀ ਨੇ ਆਪਣਾ ਟੀਚਾ ਹਾਸਲ ਕਰ ਲਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਸਾਡੀ ਧੀ ਮਾਡਲ ਦੇ ਨਾਲ-ਨਾਲ ਡਾਕਟਰ ਬਣਨਾ ਚਾਹੁੰਦੀ ਹੈ। ਸਾਡੀ ਧੀ ਕਦੇ ਹਾਰ ਨਹੀਂ ਮੰਨਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਧੀ ਨੇ ਸਾਡਾ ਮਾਣ ਵਧਾਇਆ ਹੈ। ਉਸ ਨੇ ਸਖ਼ਤ ਮਿਹਨਤ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਅੱਜ ਉਸ ਨੂੰ ਇਹ ਐਵਾਰਡ ਮਿਲਿਆ ਹੈ।
ਇਹ ਵੀ ਪੜ੍ਹੋ
ਪਹਿਲਾਂ ਵੀ ਦਿੱਤਾ ਸੀ ਆਡੀਸ਼ਨ
ਮਿਲੀ ਜਾਣਕਾਰੀ ਮੁਤਾਬਕ ਹਰਸੀਰਤ ਨੇ ਸਾਲ 2023 ਵਿੱਚ ਜੂਨੀਅਰ ਮਿਸ ਵਰਲਡ ਲਈ ਆਡੀਸ਼ਨ ਵੀ ਦਿੱਤਾ ਸੀ। ਪਰ ਉਦੋਂ ਹਰਸੀਰਤ ਦੀ ਚੋਣ ਨਹੀਂ ਹੋ ਸਕੀ ਸੀ। ਹਰਸੀਰਤ ਦੀ ਚੋਣ ਪਿਛਲੇ ਸਾਲ ਅਗਸਤ (2024) ਵਿੱਚ ਲੁਧਿਆਣਾ, ਪੰਜਾਬ ਵਿੱਚ ਹੋਏ ਆਡੀਸ਼ਨ ਵਿੱਚ ਹੋਈ ਸੀ। ਹਰਸੀਰਤ ਨੇ ਇਸ ਸਾਲ ਹੋਏ ਫਾਈਨਲ ਮੁਕਾਬਲੇ ਜਿੱਤ ਕੇ ਪਹਿਲੇ ਸਥਾਨ ‘ਤੇ ਰਹੀ।
5 ਤੋਂ 15 ਸਾਲ ਤੱਕ ਦੇ ਬੱਚੇ ਲੈ ਸਕਦੇ ਹਨ ਹਿੱਸਾ
ਦੱਸ ਦੇਈਏ ਕਿ ਇਹ ਪ੍ਰੋਗਰਾਮ ਜੂਨੀਅਰ ਮਿਸ ਇੰਡੀਆ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਹ ਸੰਸਥਾ ਹਰ ਸਾਲ ਬੱਚਿਆਂ ਦੇ ਮੁਕਾਬਲੇ ਕਰਵਾਉਂਦੀ ਹੈ। ਦੇਸ਼ ਭਰ ਦੇ 5 ਤੋਂ 15 ਸਾਲ ਤੱਕ ਦੇ ਬੱਚੇ ਆਪਣੇ ਮੁਕਾਬਲੇ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਬੱਚਿਆਂ ਦੇ ਨਾਂ ਸਿਰਫ਼ ਉਨ੍ਹਾਂ ਦੀ ਵੈੱਬਸਾਈਟ ‘ਤੇ ਦਰਜ ਹਨ। ਟੂਰਨਾਮੈਂਟ ਵਿੱਚ ਭਾਗ ਲੈਣ ਲਈ ਬੱਚਿਆਂ ਨੂੰ ਰੈਂਪ ਵਾਕਿੰਗ ਤੇ ਹੋਰ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਹੈ। ਜਿਸ ਤੋਂ ਬਾਅਦ ਦੇਸ਼ ਭਰ ਦੇ ਬੱਚਿਆਂ ਵਿੱਚੋਂ ਕੁਝ ਬੱਚਿਆਂ ਦੀ ਚੋਣ ਕੀਤੀ ਜਾਂਦੀ ਹੈ। ਉਕਤ ਮੁਕਾਬਲੇ ਵਿੱਚ ਦੇਸ਼ ਭਰ ਤੋਂ ਬੱਚੇ ਭਾਗ ਲੈਣ ਲਈ ਪਹੁੰਚੇ ਹੋਏ ਸਨ।