ਜਸਪ੍ਰੀਤ ਬੁਮਰਾਹ ਨੂੰ ਫਿਰ ਮਿਲੇਗੀ 'ਖੁਸ਼ਖਬਰੀ'

08-01- 2025

TV9 Punjabi

Author: Rohit

ਜਸਪ੍ਰੀਤ ਬੁਮਰਾਹ ਲਈ ਆਸਟ੍ਰੇਲੀਆ ਦੌਰਾ ਧਮਾਕੇਦਾਰ ਰਿਹਾ। ਉਹ ਪੂਰੀ ਸੀਰੀਜ਼ 'ਚ ਸਰਵੋਤਮ ਖਿਡਾਰੀ ਬਣ ਕੇ ਉਭਰੇ ਹਨ।

ਧਮਾਕੇਦਾਰ ਆਸਟ੍ਰੇਲੀਆ ਦੌਰਾ

Pic Credit: Getty/PTI

ਜਸਪ੍ਰੀਤ ਬੁਮਰਾਹ ਨੇ 5 ਮੈਚਾਂ ਦੀ ਬਾਰਡਰ ਗਾਵਸਕਰ ਟਰਾਫੀ ਵਿੱਚ 14.22 ਦੀ ਔਸਤ ਨਾਲ ਕੁੱਲ 32 ਵਿਕਟਾਂ ਲਈਆਂ।

32 ਵਿਕਟਾਂ ਲਈਆਂ

ਇਸ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਬਾਰਡਰ ਗਾਵਸਕਰ ਟਰਾਫੀ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਈ ਰਿਕਾਰਡ ਵੀ ਤੋੜੇ।

ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼

ਹੁਣ ਬੁਮਰਾਹ ਨੂੰ ਜਲਦੀ ਹੀ ਆਈਸੀਸੀ ਤੋਂ ਚੰਗੀ ਖ਼ਬਰ ਮਿਲ ਸਕਦੀ ਹੈ ਅਤੇ ਉਹ 'ਪਲੇਅਰ ਆਫ ਦਿ ਮੰਥ' ਐਵਾਰਡ ਜਿੱਤ ਸਕਦੇ ਹਨ।

ਕੀ ਬੁਮਰਾਹ ਨੂੰ ਮਿਲੇਗੀ ਖੁਸ਼ਖਬਰੀ?

ਦਰਅਸਲ, ਆਈਸੀਸੀ ਨੇ ਬੁਮਰਾਹ ਨੂੰ ਆਸਟ੍ਰੇਲੀਆ ਵਿੱਚ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਦਿੱਤਾ ਹੈ ਅਤੇ ਉਹਨਾਂ ਨੂੰ ਦਸੰਬਰ ਮਹੀਨੇ ਲਈ 'ਪਲੇਅਰ ਆਫ ਦਿ ਮੰਥ' ਲਈ ਨਾਮਜ਼ਦ ਕੀਤਾ ਹੈ।

ਆਈਸੀਸੀ ਨੇ ਦਿੱਤਾ ਇਨਾਮ

ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਸੀਰੀਜ਼ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਸਨ। ਉਹਨਾਂ ਨੇ 25 ਆਊਟ ਕੀਤੇ ਅਤੇ 159 ਦੌੜਾਂ ਵੀ ਬਣਾਈਆਂ। ਇਸੇ ਲਈ ਆਈਸੀਸੀ ਨੇ ਬੁਮਰਾਹ ਦੇ ਨਾਲ ਉਹਨਾਂ ਨੂੰ 'ਪਲੇਅਰ ਆਫ ਦਿ ਮੰਥ' ਲਈ ਨਾਮਜ਼ਦ ਕੀਤਾ ਹੈ।

ਪੈਟ ਕਮਿੰਸ ਵੀ ਦੌੜ ਵਿੱ

ਤਿੰਨ ਖਿਡਾਰੀਆਂ ਦੀ ਸੂਚੀ ਵਿੱਚ ਦੱਖਣੀ ਅਫਰੀਕਾ ਦੇ ਡੈਨ ਪੀਟਰਸਨ ਦਾ ਨਾਂ ਵੀ ਸ਼ਾਮਲ ਹੈ। ਉਹਨਾਂ ਨੇ 13 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਡਬਲਯੂਟੀਸੀ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਮਦਦ ਕੀਤੀ ਸੀ।

ਇਸ ਸੂਚੀ 'ਚ ਡੈਨ ਪੀਟਰਸਨ ਵੀ ਸ਼ਾਮਲ

5 ਮੈਚਾਂ ਦੀ ਸਭ ਤੋਂ ਛੋਟੀ ਟੈਸਟ ਸੀਰੀਜ਼, ਸਿਰਫ 6545 ਸੁੱਟੀਆਂ ਗੇਂਦਾਂ