ਜਲੰਧਰ ਵਿੱਚ ਲੜਕੀ ਦੇ ਕਤਲ ਦਾ ਮਾਮਲਾ, ਮ੍ਰਿਤਕਾ ਦੀ ਮਾਂ ਨੂੰ ਮਿਲੇਗੀ ਸਰਕਾਰੀ ਨੌਕਰੀ, ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕੀਤਾ ਐਲਾਨ

Updated On: 

28 Nov 2025 17:07 PM IST

ਮਹਿੰਦਰ ਭਗਤ ਨੇ ਕਿਹਾ ਕਿ ਘਟਨਾ ਬਹੁਤ ਦੁਖਦ ਹੈ, ਜੋ ਇਸ ਦੁਨੀਆਂ ਤੋਂ ਚਲਾ ਗਿਆ ਹੈ ਅਸੀਂ ਉਸ ਨੂੰ ਵਾਪਿਸ ਤਾਂ ਨਹੀਂ ਲਿਆ ਸਕਦੇ ਪਰ ਉਹਨਾਂ ਦੇ ਪਰਿਵਾਰ ਨੂੰ ਆਰਥਿਕ ਮਦਦ ਜ਼ਰੂਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮ੍ਰਿਤਕ ਲੜਕੀ ਦੀ ਮਾਤਾ ਨੂੰ ਕਿਸੇ ਹੋਰ ਉੱਪਰ ਨਿਰਭਰ ਨਾ ਹੋਣਾ ਪਵੇ ਇਸ ਲਈ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਸਥਾਈ ਨੌਕਰੀ ਦਿੱਤੀ ਜਾਵੇਗੀ।

ਜਲੰਧਰ ਵਿੱਚ ਲੜਕੀ ਦੇ ਕਤਲ ਦਾ ਮਾਮਲਾ, ਮ੍ਰਿਤਕਾ ਦੀ ਮਾਂ ਨੂੰ ਮਿਲੇਗੀ ਸਰਕਾਰੀ ਨੌਕਰੀ, ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕੀਤਾ ਐਲਾਨ
Follow Us On

ਜਲੰਧਰ ਦੇ ਪੱਛਮੀ ਹਲਕੇ ਵਿੱਚ 22 ਨਵੰਬਰ ਨੂੰ ਗਲਾ ਘੁੱਟ ਕੇ ਕਤਲ ਕੀਤੀ ਗਈ ਲੜਕੀ ਲਈ ਅੰਤਿਮ ਅਰਦਾਸ ਮਿੱਠੂ ਬਸਤੀ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੀ ਸ਼ਰਧਾਂਜਲੀ ਦੇਣ ਪਹੁੰਚੇ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਲੜਕੀ ਦੀ ਮਾਂ ਲਈ ਸਰਕਾਰੀ ਨੌਕਰੀ ਦਾ ਐਲਾਨ ਕੀਤਾ।

ਮਹਿੰਦਰ ਭਗਤ ਨੇ ਕਿਹਾ ਕਿ ਘਟਨਾ ਬਹੁਤ ਦੁਖਦ ਹੈ, ਜੋ ਇਸ ਦੁਨੀਆਂ ਤੋਂ ਚਲਾ ਗਿਆ ਹੈ ਅਸੀਂ ਉਸ ਨੂੰ ਵਾਪਿਸ ਤਾਂ ਨਹੀਂ ਲਿਆ ਸਕਦੇ ਪਰ ਉਹਨਾਂ ਦੇ ਪਰਿਵਾਰ ਨੂੰ ਆਰਥਿਕ ਮਦਦ ਜ਼ਰੂਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮ੍ਰਿਤਕ ਲੜਕੀ ਦੀ ਮਾਤਾ ਨੂੰ ਕਿਸੇ ਹੋਰ ਉੱਪਰ ਨਿਰਭਰ ਨਾ ਹੋਣਾ ਪਵੇ ਇਸ ਲਈ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਸਥਾਈ ਨੌਕਰੀ ਦਿੱਤੀ ਜਾਵੇਗੀ।

ਪੁਲਿਸ ਸੁਪਰਡੈਂਟ ਨੇ ਵੀ ਦਿੱਤੀ ਸ਼ਰਧਾਂਜਲੀ

ਮਹਿੰਦਰ ਭਗਤ ਨੇ ਕਿਹਾ ਕਿ ਪਰਿਵਾਰ ਦਾ ਇੱਕ ਬੇਟਾ ਜੋ ਕਿ ਆਦਮਪੁਰ ਦੇ ਐਸਡੀਐਮ ਦਫਤਰ ਵਿੱਚ ਕੰਮ ਕਰਦਾ ਹੈ। ਉਸਨੂੰ ਜਲੰਧਰ ਵੀ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੀ ਮਾਂ ਨਾਲ ਰਹਿ ਸਕੇ। ਉਹਨਾਂ ਕਿਹਾ ਕਿ ਸਰਕਾਰ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦਵਾਏਗੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਮਿਲੇਗਾ। ਓਧਰ ਇਸ ਮੌਕੇ ਜਲੰਧਰ ਦੀ ਪੁਲਿਸ ਸੁਪਰਡੈਂਟ ਧਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮ੍ਰਿਤਕ ਲੜਕੀ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਸੰਤ ਸਮਾਜ ਨੇ ਵੀ ਗੁਰਦੁਆਰਾ ਸਾਹਿਬ ਜਾ ਕੇ ਲੜਕੀ ਨੂੰ ਸ਼ਰਧਾਂਜਲੀ ਦਿੱਤੀ।