ਜਲੰਧਰ ਕੋਰਟ ‘ਚ ਪੇਸ਼ੀ ‘ਤੇ ਆਏ ਗੈਂਗਸਟਰਾਂ ਨੇ ਛੱਤ ਤੋਂ ਮਾਰੀ ਛਾਲ, ਇਕ ਦੀ ਟੁੱਟੀ ਲੱਤ; ਦੇਵੀ ਤਲਾਬ ਮੰਦਰ ਕਾਂਡ ਨਾਲ ਜੁੜੇ ਤਾਰ

Updated On: 

14 Sep 2026 16:38 PM IST

ਜਲੰਧਰ ਦੇ ਕੋਰਟ ਕੰਪਲੈਕਸ ਵਿੱਚ ਸੋਮਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਪੇਸ਼ੀ 'ਤੇ ਆਏ ਦੋ ਗੈਂਗਸਟਰ ਪੁਲਿਸ ਟੀਮ ਨੂੰ ਵੇਖਦਿਆਂ ਹੀ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਬਚਣ ਦੀ ਕੋਸ਼ਿਸ਼ ਦੌਰਾਨ ਦੋਵਾਂ ਨੇ ਕੰਪਲੈਕਸ ਦੀ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ। ਹਾਲਾਂਕਿ, ਚੌਕਸ ਪੁਲਿਸ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦਿਆਂ ਤੁਰੰਤ ਪਿੱਛਾ ਕੀਤਾ ਅਤੇ ਦੋਵਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।

ਜਲੰਧਰ ਕੋਰਟ ਚ ਪੇਸ਼ੀ ਤੇ ਆਏ ਗੈਂਗਸਟਰਾਂ ਨੇ ਛੱਤ ਤੋਂ ਮਾਰੀ ਛਾਲ, ਇਕ ਦੀ ਟੁੱਟੀ ਲੱਤ; ਦੇਵੀ ਤਲਾਬ ਮੰਦਰ ਕਾਂਡ ਨਾਲ ਜੁੜੇ ਤਾਰ

Ai Genrated Image

ਜਲੰਧਰ ਦੇ ਕੋਰਟ ਕੰਪਲੈਕਸ ਵਿੱਚ ਸੋਮਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਪੇਸ਼ੀ ‘ਤੇ ਆਏ ਦੋ ਗੈਂਗਸਟਰ ਪੁਲਿਸ ਟੀਮ ਨੂੰ ਵੇਖਦਿਆਂ ਹੀ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਬਚਣ ਦੀ ਕੋਸ਼ਿਸ਼ ਦੌਰਾਨ ਦੋਵਾਂ ਨੇ ਕੰਪਲੈਕਸ ਦੀ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ। ਹਾਲਾਂਕਿ, ਚੌਕਸ ਪੁਲਿਸ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦਿਆਂ ਤੁਰੰਤ ਪਿੱਛਾ ਕੀਤਾ ਅਤੇ ਦੋਵਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮੁਲਜ਼ਮ ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਹੋਏ ਇੱਟਾਂ-ਪੱਥਰਾਂ ਦੇ ਹਮਲੇ ਦੇ ਮਾਮਲੇ ਵਿੱਚ ਲੋੜੀਂਦੇ ਸਨ।

ਪੁਲਿਸ ਪ੍ਰਸ਼ਾਸਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਸ਼ੱਕੀ ਕਿਸੇ ਹੋਰ ਪੁਰਾਣੇ ਮਾਮਲੇ ਦੀ ਤਰੀਕ ਭੁਗਤਣ ਲਈ ਜਲੰਧਰ ਕੋਰਟ ਕੰਪਲੈਕਸ ਪਹੁੰਚੇ ਹੋਏ ਹਨ। ਇਨਪੁੱਟ ਮਿਲਦੇ ਹੀ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਦਬੋਚਣ ਲਈ ਘੇਰਾਬੰਦੀ ਕੀਤੀ। ਪਰ ਜਿਵੇਂ ਹੀ ਦੋਵਾਂ ਦੀ ਨਜ਼ਰ ਪੁਲਿਸ ‘ਤੇ ਪਈ, ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਫੜੇ ਜਾਣ ਦੇ ਡਰੋਂ ਛੱਤ ਤੋਂ ਛਾਲ ਮਾਰ ਦਿੱਤੀ।

ਇਸ ਦੌਰਾਨ ਇੱਕ ਗੈਂਗਸਟਰ ਦੀ ਲੱਤ ‘ਤੇ ਗੰਭੀਰ ਸੱਟ ਲੱਗ ਗਈ। ਪੁਲਿਸ ਟੀਮ ਵੱਲੋਂ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਾਕਟਰੀ ਇਲਾਜ ਤੋਂ ਬਾਅਦ ਦੋਵਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਾਂਚ ਦੌਰਾਨ ਜੇਕਰ ਉਨ੍ਹਾਂ ‘ਤੇ ਲੱਗੇ ਆਰੋਪ ਸਹੀ ਸਾਬਤ ਹੁੰਦੇ ਹਨ ਤਾਂ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਪੁੱਛਗਿੱਛ ਮਗਰੋਂ ਪੂਰੇ ਮਾਮਲੇ ਦਾ ਖ਼ੁਲਾਸਾ ਕਰ ਦਿੱਤਾ ਜਾਵੇਗਾ।

ਮੁੱਢਲੇ ਵੇਰਵਿਆਂ ਮੁਤਾਬਕ ਫੜੇ ਗਏ ਗੈਂਗਸਟਰਾਂ ਦੀ ਪਛਾਣ ਅਮਨ ਅਤੇ ਫ਼ਤਿਹ ਵਜੋਂ ਦੱਸੀ ਜਾ ਰਹੀ ਹੈ, ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ ‘ਤੇ ਅਜੇ ਇਨ੍ਹਾਂ ਦੇ ਨਾਵਾਂ ਦੀ ਪੁਸ਼ਟੀ ਕਰਨੀ ਬਾਕੀ ਹੈ।

ਦੇਵੀ ਤਲਾਬ ਮੰਦਰ ਵਿਖੇ ਇੱਕ ਮਹੀਨਾ ਪਹਿਲਾਂ ਹੋਇਆ ਸੀ ਪਥਰਾਅ

ਜ਼ਿਕਰਯੋਗ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਸ਼੍ਰੀ ਦੇਵੀ ਤਲਾਬ ਮੰਦਰ ਪਰਿਸਰ ਵਿੱਚ ਆਮ ਆਦਮੀ ਪਾਰਟੀ (AAP) ਦੇ ਹਲਕਾ ਇੰਚਾਰਜ ਅਤੇ ਮੇਅਰ ਵਿਨੀਤ ਧੀਰ ਦੀ ਮੌਜੂਦਗੀ ਦੌਰਾਨ ਭਾਰੀ ਇੱਟਾਂ-ਰੋੜੇ ਚੱਲੇ ਸਨ। ਉਸ ਸਮੇਂ ਮੇਅਰ ਆਪਣੀ ਸ਼ੁਕਰਾਨਾ ਯਾਤਰਾ ਕੱਢ ਰਹੇ ਸਨ। ਇਸੇ ਦੌਰਾਨ ਫ਼ਤਿਹ ਗੈਂਗ ਅਤੇ ਭਾਨਾ ਗੈਂਗ ਦੇ ਮੈਂਬਰ ਆਹਮੋ-ਸਾਹਮਣੇ ਆ ਗਏ ਸਨ। ਪਹਿਲਾਂ ਦੋਵਾਂ ਧਿਰਾਂ ਵਿਚਾਲੇ ਤਿੱਖੀ ਤਕਰਾਰ ਅਤੇ ਧੱਕਾ-ਮੁੱਕੀ ਹੋਈ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਦੋਵਾਂ ਧੜਿਆਂ ਨੇ ਇੱਕ-ਦੂਜੇ ‘ਤੇ ਬੇਰਹਿਮੀ ਨਾਲ ਪੱਥਰਬਾਜ਼ੀ ਕੀਤੀ ਸੀ।

ਗੈਂਗਸਟਰ ਨਾ ਫੜੇ ਜਾਣ ‘ਤੇ ਪਹਿਲਾਂ ਹੀ ਲਾਈਨ ਹਾਜ਼ਰ ਹੋ ਚੁੱਕੇ SHO

ਮੰਦਰ ਪਰਿਸਰ ਵਿੱਚ ਖੁੱਲ੍ਹੇਆਮ ਗੁੰਡਾਗਰਦੀ ਅਤੇ ਪੱਥਰਬਾਜ਼ੀ ਕਰਨ ਵਾਲੇ ਗੈਂਗਸਟਰਾਂ ਨੂੰ ਸਮੇਂ ਸਿਰ ਕਾਬੂ ਨਾ ਕੀਤੇ ਜਾਣ ‘ਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਸੀ। ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਤਹਿਤ ਥਾਣਾ ਬਸਤੀ ਬਾਵਾ ਖੇਲ ਦੇ ਐੱਸ.ਐੱਚ.ਓ. (SHO) ਜੈ ਇੰਦਰ ਨੂੰ ਪਹਿਲਾਂ ਹੀ ਲਾਈਨ ਹਾਜ਼ਰ ਕੀਤਾ ਜਾ ਚੁੱਕਾ ਹੈ। ਹੁਣ ਅਦਾਲਤ ਵਿੱਚੋਂ ਹੋਈ ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਪੁਲਿਸ ਲਈ ਇੱਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।

Loading...
Unable to load recommendations.
Follow Us
Related Stories
BJP ਦੀ ‘ਨਸ਼ਾ ਮੁਕਤ ਯਾਤਰਾ’ 18 ਤੋਂ, DGP ਗੌਰਵ ਯਾਦਵ ਨਾਲ ਮੀਟਿੰਗ ਮਗਰੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦੀ ਮੰਗ
ਸਾਊਦੀ ਅਰਬ ‘ਚ ਪੰਜਾਬੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ, ਆਪਣੇ ਸਾਥੀ ਦੀ ਮਦਦ ਕਰਨੀ ਪਈ ਭਾਰੀ; ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
ਅਕਾਲੀ ਦਲ ਨੇ 2027 ਚੋਣਾਂ ਲਈ ਖਿੱਚੀ ਤਿਆਰੀ, ਸੁਖਬੀਰ ਬਾਦਲ ਨੇ ਬਣਾਈ 20 ਮੈਂਬਰੀ ਮੈਨੀਫੈਸਟੋ ਕਮੇਟੀ; ਭੂੰਦੜ ਬਣੇ ਚੇਅਰਮੈਨ
ਤਰਨਤਾਰਨ: ਕਾਲਜ ਕਰਮਚਾਰੀ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ, ਕਲਰਕ ‘ਤੇ ਲਗਾਏ ਗੰਭੀਰ ਇਲਜ਼ਾਮ
ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ CM ਮਾਨ ਦੀ ਪ੍ਰੈੱਸ ਕਾਨਫਰੰਸ, ਗੈਂਗਸਟਰ ਤੇ ਨਸ਼ਾ ਤਸਕਰੀ ਨੂੰ ਲੈ ਕੇ ਵਿਰੋਧੀਆਂ ‘ਤੇ ਤਿੱਖਾ ਹਮਲਾ
ਚੰਡੀਗੜ੍ਹ ‘ਚ ਨਸ਼ਿਆਂ ਖ਼ਿਲਾਫ਼ ਪੁਲਿਸ ਦਾ ਐਕਸ਼ਨ, ਘੋੜਿਆਂ ਨਾਲ ਗਸ਼ਤ ਤੋਂ ਲੈ ਕੇ ਦੇਰ ਰਾਤ ਤੱਕ ਛਾਪੇਮਾਰੀ