ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਕਈ ਸਾਬਕਾ ਕੌਂਸਲਰ ‘AAP’ ‘ਚ ਸ਼ਾਮਲ; ਸਾਬਕਾ ਮੇਅਰ ਜਗਦੀਸ਼ ਰਾਜਾ ਸ਼ਾਮਲ ਨਹੀਂ ਹੋਏ

davinder-kumar-jalandhar
Published: 

14 Oct 2023 13:25 PM

ਅੱਜ ਸਵੇਰ ਤੋਂ ਜਲੰਧਰ ਦੇ ਸਾਬਕਾ ਮੇਅਰ ਜਗਦੀਸ਼ ਰਾਜਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਪਿਛਲੇ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ। ਜਗਦੀਸ਼ ਰਾਜਾ ਨੇ ਖੁਦ ਕਾਂਗਰਸ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ AAP ਸੰਸਦ ਮੈਂਬਰ ਸੁਸ਼ੀਲ ਰਿੰਕੂ ਸਣੇ ਕਈ ਆਗੂ ਮੌਜੂਦ ਸਨ।

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਕਈ ਸਾਬਕਾ ਕੌਂਸਲਰ AAP ਚ ਸ਼ਾਮਲ; ਸਾਬਕਾ ਮੇਅਰ ਜਗਦੀਸ਼ ਰਾਜਾ ਸ਼ਾਮਲ ਨਹੀਂ ਹੋਏ
Follow Us On

ਪੰਜਾਬ ਨਿਊਜ਼। ਜਲੰਧਰ ਦੇ ਸਾਬਕਾ ਮੇਅਰ ਜਗਦੀਸ਼ ਰਾਜਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਨਹੀਂ ਹੋਏ। ਸ਼ਨੀਵਾਰ ਸਵੇਰ ਤੋਂ ਹੀ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਚਰਚਾ ਹੈ ਕਿ ਸਾਬਕਾ ਮੇਅਰ ਜਗਦੀਸ਼ ਰਾਜਾ ਦੇ ਪਿਛਲੇ ਕੰਮਾਂ ਨੂੰ ਦੇਖਦੇ ਹੋਏ AAP ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਨਹੀਂ ਕੀਤਾ। ਜੇਕਰ ਜਗਦੀਸ਼ ਰਾਜਾ ਦੀ ਗੱਲ੍ਹ ਕਰੀਏ ਤਾਂ ਉਨ੍ਹਾਂ ਨੇ ਖੁਦ ਕਾਂਗਰਸ ਛੱਡਣ ਤੋਂ ਇਨਕਾਰ ਕੀਤਾ ਹੈ। ਰਾਜਾ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਅਫਵਾਹਾਂ ਹਨ ਉਹ ਕਾਂਗਰਸ ਨਹੀਂ ਛੱਡ ਰਹੇ।

ਇਸ ਦੌਰਾਨ AAP ਸੰਸਦ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਵਿਧਾਇਕ ਸ਼ੀਤਲ ਅੰਗੁਰਾਲ, ਦਿਨੇਸ਼ ਢੱਲ, ਮਨਮੋਹਨ ਰਾਜੂ, ਬਾਲ ਕਿਸ਼ਨ ਬਾਲੀ, ਦੇਸ ਰਾਜ ਜੱਸਲ, ਸ਼ਮਸ਼ੇਰ ਜੱਸਲ, ਦੀਪਕ ਸ਼ਾਰਦਾ, ਮੰਤਰੀ ਬਲਕਾਰ ਸਮੇਤ ਕਈ ਸਾਬਕਾ ਕੌਂਸਲਰਾਂ ਸ਼ਾਮਲ ਹੋਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ 9 ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ।

ਕਾਂਗਰਸ ਨੂੰ ਲੱਗਾ ਵੱਡਾ ਝਟਕਾ

ਜਲੰਧਰ ਦੇ ਕੌਂਸਲਰਾਂ ਵੱਲੋਂ ਕਾਂਗਰਸ ਪਾਰਟੀ ਛੱਡਣ ਕਾਰਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸੂਬੇ ਵਿੱਚ 15 ਨਵੰਬਰ ਤੋਂ ਪਹਿਲਾਂ ਨਿਗਮ ਚੋਣਾਂ ਹੋਣੀਆਂ ਹਨ। ਅਜਿਹੇ ਵਿੱਚ ਸਾਬਕਾ ਕੌਂਸਲਰਾਂ ਦਾ ਪਾਰਟੀ ਛੱਡਣਾ ਕਾਂਗਰਸ ਨੂੰ ਸਿਆਸੀ ਨੁਕਸਾਨ ਹੋਵੇਗਾ। ਉੱਥੇ ਹੀ ਕਾਂਗਰਸ ਪਾਰਟੀ ਵੀ ਦਾਅਵਾ ਕਰ ਰਹੀ ਹੈ ਕਿ ਇਨ੍ਹਾਂ ਸਭ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਸੀ, ਹੁਣ ਉਹ ਕਿੱਧਰ ਜਾਂਦੇ ਹਨ, ਪਾਰਟੀ ਨੂੰਕੋਈ ਫਰਕ ਨਹੀਂ ਪੈਂਦਾ।

ਕਾਂਗਰਸ ਨੇ 10 ਤੋਂ ਵੱਧ ਆਗੂਆਂ ਨੂੰ ਕੱਢ ਦਿੱਤਾ

ਪਾਰਟੀ ਨੇ ਕਾਂਗਰਸ ਛੱਡ ਕੇ AAP ਵਿੱਚ ਸ਼ਾਮਲ ਹੋਏ ਕੌਂਸਲਰਾਂ ਸਮੇਤ ਕਈ ਕਾਂਗਰਸੀ ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਨੇ ਇਹ ਸੂਚੀ ਤਿੰਨ ਦਿਨ ਪਹਿਲਾਂ ਹਾਈਕਮਾਂਡ ਨੂੰ ਭੇਜੀ ਸੀ।
ਜਿਸ ਤੋਂ ਬਾਅਦ ਉਨ੍ਹਾਂ ਨੇ ਕਾਰਵਾਈ ਕਰਦਿਆਂ ਦਰਜਨ ਤੋਂ ਵੱਧ ਆਗੂਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਹੇਠ ਕੀਤੀ ਗਈ ਹੈ।