ਜਲੰਧਰ ਕੇਸ: ਲੜਕੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਮੁਲਜ਼ਮ ਨੇ ਗਲਾ ਘੁੱਟ ਕੇ ਕੀਤਾ ਸੀ ਕਤਲ, ਸਰੀਰ ‘ਤੇ ਕਈ ਰਗੜਾਂ ਦੇ ਨਿਸ਼ਾਨ
ਪੋਸਟਮਾਰਟਮ ਦੌਰਾਨ ਲੜਕੀ ਦੇ ਸਰੀਰ ਤੋਂ ਲਏ ਗਏ ਸਵੈਬ ਤੇ ਮੁਲਜ਼ਮ ਦਾ ਬਲੱਡ ਸੈਂਪਲ ਡੀਐਨਏ ਟੈਸਟ ਦੇ ਲਈ ਫੋਰੈਂਸਿਕ ਲੈਬਰੋਟਰੀ ਨੂੰ ਭੇਜ ਦਿੱਤਾ ਗਿਆ ਹੈ। ਇਸ ਮਾਮਲੇ 'ਚ ਮੁਲਜ਼ਮ ਦਾ ਮੋਬਾਈਲ ਫ਼ੋਨ ਨਹੀਂ ਮਿਲਿਆ ਹੈ। ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਭੀੜ ਨੇ ਜਦੋਂ ਮੁਲਜ਼ਮ ਦੀ ਕੁੱਟਮਾਰ ਕੀਤੀ ਤਾਂ ਉਸ ਦਾ ਮੋਬਾਇਲ ਕਿਸੇ ਨੇ ਚੁੱਕ ਲਿਆ। ਉਸ ਤੋਂ ਬਾਅਦ ਤੋਂ ਹੀ ਉਸ ਦਾ ਮੋਬਾਇਲ ਸਵੀਚ ਆਫ ਆ ਰਿਹਾ ਹੈ।
ਜਲੰਧਰ ਕੇਸ: ਲੜਕੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਮੁਲਜ਼ਮ ਨੇ ਗਲਾ ਘੁੱਟ ਕੇ ਕੀਤਾ ਸੀ ਕਤਲ, ਸਰੀਰ 'ਤੇ ਕਈ ਰਗੜਾਂ ਦੇ ਨਿਸ਼ਾਨ
ਜਲੰਧਰ ਦੇ ਪਾਰਸ ਐਸਟੇਟ ‘ਚ 13 ਸਾਲਾਂ ਨਾਬਾਲਗ ਬੱਚੀ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ‘ਚ ਕਈ ਖੁਲਾਸੇ ਹੋਏ ਹਨ। ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਲੜਕੀ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ। ਉਸ ਦੇ ਸਰੀਰ ‘ਤੇ ਨਹੁੰਆ ਤੇ ਰਗੜਾ ਦੇ ਨਿਸ਼ਾਨ ਮਿਲੇ ਹਨ। ਲੜਕੀ ਦੇ ਗਲੇ ‘ਤੇ ਡੂੰਘੇ ਨਿਸ਼ਾਨ ਮਿਲੇ ਹਨ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਲੜਕੀ ਦੀ ਮੌਤ ਗਲਾ ਘੁੱਟ ਕੇ ਕੀਤੀ ਗਈ ਸੀ।
ਪੋਸਟਮਾਰਟਮ ਦੌਰਾਨ ਲੜਕੀ ਦੇ ਸਰੀਰ ਤੋਂ ਲਏ ਗਏ ਸਵੈਬ ਤੇ ਮੁਲਜ਼ਮ ਦਾ ਬਲੱਡ ਸੈਂਪਲ ਡੀਐਨਏ ਟੈਸਟ ਦੇ ਲਈ ਫੋਰੈਂਸਿਕ ਲੈਬਰੋਟਰੀ ਨੂੰ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਮੁਲਜ਼ਮ ਦਾ ਮੋਬਾਈਲ ਫ਼ੋਨ ਨਹੀਂ ਮਿਲਿਆ ਹੈ। ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਭੀੜ ਨੇ ਜਦੋਂ ਮੁਲਜ਼ਮ ਦੀ ਕੁੱਟਮਾਰ ਕੀਤੀ ਤਾਂ ਉਸ ਦਾ ਮੋਬਾਇਲ ਕਿਸੇ ਨੇ ਚੁੱਕ ਲਿਆ। ਉਸ ਤੋਂ ਬਾਅਦ ਤੋਂ ਹੀ ਉਸ ਦਾ ਮੋਬਾਇਲ ਸਵੀਚ ਆਫ ਆ ਰਿਹਾ ਹੈ। ਪੁਲਿਸ ਮੋਬਾਇਲ ਨੂੰ ਟ੍ਰੇਸ ਕਰਨ ‘ਚ ਲੱਗੀ ਹੋਈ ਹੈ ਤਾਂ ਜੋ ਉਸ ਤੋਂ ਵੀ ਸਬੂਤ ਇਕੱਠੇ ਕੀਤੀ ਜਾ ਸਕਣ।
9 ਦਿਨਾਂ ਦੇ ਰਿਮਾਂਡ ‘ਤੇ ਮੁਲਜ਼ਮ
ਬੀਤੀ ਦਿਨ, ਮਾਮਲੇ ‘ਚ ਮੁਲਜ਼ਮ ਹਰਮਿੰਦਰ ਸਿੰਘ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਦੋਸ਼ੀ ਨੂੰ ਨੌਂ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਏਡੀਸੀਪੀ ਹਰਿੰਦਰ ਸਿੰਘ ਗਿੱਲ ਤੇ ਵਕੀਲ ਪੰਕਜ ਸ਼ਰਮਾ ਨੇ ਮਾਮਲੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।
ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ 10 ਦਿਨਾਂ ਦੇ ਰਿਮਾਂਡ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਵਿਰੁੱਧ ਪੋਕਸੋ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹੁਣ ਰਿਮਾਂਡ ਦੌਰਾਨ ਦੋਸ਼ੀ ਤੋਂ ਪੁੱਛਗਿੱਛ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਮੁਅੱਤਲ ਏਐਸਆਈ ਮੰਗਤ ਰਾਮ ਦੀ ਜਾਂਚ ਜਾਰੀ ਰੱਖੇਗੀ। ਮੰਗਤ ਰਾਮ ਨੂੰ ਮੁਅੱਤਲ ਕਰਕੇ ਲਾਈਨ ‘ਤੇ ਰੱਖਿਆ ਗਿਆ ਹੈ।
ਮ੍ਰਿਤਕ ਲੜਕੀ ਦੇ ਵਕੀਲ, ਪੰਕਜ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ। ਪੁਲਿਸ ਨੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ 9 ਦਿਨਾਂ ਦਾ ਰਿਮਾਂਡ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਲਈ 9 ਦਿਨਾਂ ਦਾ ਪੁਲਿਸ ਰਿਮਾਂਡ ਕਾਫ਼ੀ ਹੈ।
