ਜਗਤਾਰ ਸਿੰਘ ਹਵਾਰਾ ਦੀ ਅੱਜ ਮੁਹਾਲੀ ਕੋਰਟ ‘ਚ ਪੇਸ਼ੀ, ਅਦਾਲਤ ਵੱਲੋਂ ਫਿਜ਼ੀਕਲ ਤੌਰ ‘ਤੇ ਪੇਸ਼ ਕਰਨ ਦੇ ਹੁਕਮ

Updated On: 

10 Aug 2023 08:25 AM

ਜਗਤਾਰ ਸਿੰਘ ਹਵਾਰਾ ਨੂੰ ਅੱਜ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਕੋਰਟ ਨੇ ਜਗਤਾਰ ਸਿੰਘ ਹਵਾਰਾ ਨੂੰ ਫਿਜ਼ੀਕਲ ਤੌਰ 'ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਜਗਤਾਰ ਸਿੰਘ ਹਵਾਰਾ ਦੀ ਅੱਜ ਮੁਹਾਲੀ ਕੋਰਟ ਚ ਪੇਸ਼ੀ, ਅਦਾਲਤ ਵੱਲੋਂ ਫਿਜ਼ੀਕਲ ਤੌਰ ਤੇ ਪੇਸ਼ ਕਰਨ ਦੇ ਹੁਕਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਕਾਤਲ ਹਵਾਰਾ ਪਹੁੰਚਿਆ ਸੁਪਰੀਮ ਕੋਰਟ

Follow Us On

ਮੁਹਾਲੀ ਨਿਊਜ਼। ਅੱਜ ਮੁਹਾਲੀ ਕੋਰਟ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕੀਤਾ ਜਾਵੇਗਾ। ਮੁਹਾਲੀ ਅਦਾਲਤ ਨੇ ਜਗਤਾਰ ਸਿੰਘ ਹਵਾਰਾ (Jagtar Singh Hawara) ਨੂੰ ਫਿਜ਼ੀਕਲ ਤੌਰ ‘ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਵੀ ਕੀਤੇ ਗਏ ਹਨ। ਦੱਸ ਦਈਏ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਅਲਰਟ ‘ਤੇ ਹੈ।

ਬੇਅੰਤ ਸਿੰਘ ਦੇ ਕਤਲ ਮਾਮਲੇ ‘ਚ ਸਜ਼ਾ-ਜਾਫਤਾ

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਸਜ਼ਾ-ਜਾਫਤਾ ਜਗਤਾਰ ਸਿੰਘ ਹਵਾਰਾ ਨੂੰ ਅੱਜ ਮੁਲਾਹੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਇਸ ਵੇਲੇ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਤਿਹਾੜ ਜੇਲ੍ਹ (Tihar Jail) ਵਿੱਚ ਬੰਦ ਹੈ। ਚੰਡੀਗੜ੍ਹ- ਮੁਹਾਲੀ ਬਾਰਡਰ ‘ਤੇ ਕੌਂਮੀ ਇਨਸਾਫ ਮੋਰਚਾ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਫਿਜ਼ੀਕਲ ਤੌਰ ‘ਤੇ ਪੇਸ਼ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

15 ਜੂਨ 2005 ਨੂੰ ਖਰੜ ਥਾਣੇ ‘ਚ ਕੇਸ ਦਰਜ

ਹਵਾਰਾ ਸਮੇਤ ਪਰਵਿੰਦਰ ਸਿੰਘ, ਸਵਰਨ ਸਿੰਘ, ਗੁਰਦੀਪ ਸਿੰਘ ਅਤੇ ਪਰਮਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਖਰੜ ਥਾਣੇ ਵਿੱਚ 15 ਜੂਨ 2005 ਨੂੰ ਦਰਜ ਹੋਏ ਕੇਸ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਹਥਿਆਰ ਅਤੇ RDX ਬਰਾਮਦ ਹੋਇਆ ਸੀ। ਇਨ੍ਹਾਂ ਵਿਚੋਂ 8.350 ਕਿਲੋ RDX, 1.9 ਕਿਲੋ ਪੇਂਟ ਪੀਲਾ ਅਤੇ ਏਕੇ-47 ਦੇ ਜਿੰਦਾ ਕਾਰਤੂਸ ਬਰਾਮਦ ਹੋਏ ਸਨ।

2004 ‘ਚ ਹੋ ਗਿਆ ਸੀ ਫਰਾਰ

ਬੇਅੰਤ ਸਿੰਘ ਕਤਲ ਕਾਂਡ ਤੋਂ ਬਾਅਦ ਗ੍ਰਿਫ਼ਤਾਰ ਹਵਾਰਾ ਜਨਵਰੀ 2004 ਵਿੱਚ ਇੱਕ ਕਤਲ ਕੇਸ ਵਿੱਚ ਸਜ਼ਾ-ਜਾਫਤਾ ਆਪਣੇ ਸਾਥੀਆਂ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਅਤੇ ਦੇਵੀ ਸਿੰਘ ਨਾਲ ਬੁੜੈਲ ਜੇਲ੍ਹ ਵਿੱਚ 104 ਫੁੱਟ ਡੂੰਘੀ ਸੁਰੰਗ ਬਣਾ ਕੇ ਫਰਾਰ ਹੋ ਗਿਆ ਸੀ। ਦੇਵੀ ਸਿੰਘ ਨੂੰ ਛੱਡ ਕੇ ਤਿੰਨਾਂ ਨੂੰ ਫੜ ਲਿਆ ਗਿਆ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories