ਦੂਜਿਆਂ ਦੀ ਜਾਨ ਲੈਣ ਵਾਲਾ, ਮੰਗ ਰਿਹਾ ਆਪਣੀ ਜਾਨ ਦੀ ਸੁਰੱਖਿਆ… ਜੱਗੂ ਨੇ ਕੋਰਟ ‘ਚ ਪਾਈ ਪਟੀਸ਼ਨ
Jaggu Bhagwanpuria Petition: ਜੱਗੂ ਭਗਵਾਨਪੁਰੀਆ ਅਸਮ ਦੀ ਸਿਲਚਰ ਜੇਲ੍ਹ 'ਚ ਬੰਦ ਸੀ ਤੇ ਬਟਾਲਾ ਪੁਲਿਸ ਉਸ ਨੂੰ ਦੇਰ ਰਾਤ ਇੱਕ ਮਾਮਲੇ 'ਚ ਪ੍ਰੋਡਕਸ਼ਨ ਵਾਰੰਟ 'ਤੇ ਅੰਮ੍ਰਿਤਸਰ ਏਅਰਪੋਰਟ ਲੈ ਕੇ ਆਈ। ਇਸੇ ਦੌਰਾਨ ਜੱਗੂ ਭਗਵਾਨਪੁਰੀਆ ਨੇ ਹਾਈਕੋਰਟ 'ਚ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਹੁਕਮਾਂ ਦੀ ਮੰਗ ਕੀਤਾ ਹੈ। ਉਸ ਨੇ ਪਟੀਸ਼ਨ 'ਚ ਮੰਗ ਕੀਤੀ ਹੈ ਕਿ ਹਿਰਾਸਤ 'ਚ ਉਸ ਦੀ ਜਾਨ ਤੇ ਸੁਤੰਤਰਤਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਆਪਣੀ ਜਾਨ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਉਸ ਨੂੰ ਖਦਸ਼ਾ ਹੈ ਕਿ ਪੁਲਿਸ ਹਿਰਾਸਤ ‘ਚ ਉਸ ਦਾ ਫੇਕ ਐਨਕਾਊਂਟਰ ਕੀਤਾ ਜਾ ਸਕਦਾ ਹੈ ਜਾਂ ਫ਼ਿਰ ਦੁਸ਼ਮਣ ਗੈਂਗਸਟਰ ਉਸ ਦਾ ਕਤਲ ਕਰ ਸਕਦੇ ਹਨ। ਹਾਈਕੋਰਟ ਨੇ ਪਟੀਸ਼ਨ ‘ਤੇ ਕੇਂਦਰ, ਸੂਬਾ ਸਰਕਾਰ ਤੇ ਏਜੰਸੀਆਂ ਤੋਂ ਰਿਪੋਰਟ ਮੰਗੀ ਹੈ। ਦੱਸ ਦੇਈਏ ਕਿ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਪੁਲਿਸ ਪ੍ਰੋਡਕਸ਼ਨ ਵਾਰੰਟੇ ‘ਤੇ ਲੈ ਕੇ ਆਈ ਹੈ ਤੇ ਬਟਾਲਾ ਕੋਰਟ ‘ਚ ਪੇਸ਼ੀ ਤੋਂ ਬਾਅਦ ਉਸ ਦਾ 3 ਦਿਨਾਂ ਦਾ ਰਿਮਾਂਡ ਹਾਸਤ ਕੀਤਾ ਹੈ।
ਜੱਗੂ ਭਗਵਾਨਪੁਰੀਆ ਅਸਮ ਦੀ ਸਿਲਚਰ ਜੇਲ੍ਹ ‘ਚ ਬੰਦ ਸੀ ਤੇ ਬਟਾਲਾ ਪੁਲਿਸ ਉਸ ਨੂੰ ਦੇਰ ਰਾਤ ਇੱਕ ਮਾਮਲੇ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਅੰਮ੍ਰਿਤਸਰ ਏਅਰਪੋਰਟ ਲੈ ਕੇ ਆਈ। ਇਸੇ ਦੌਰਾਨ ਜੱਗੂ ਭਗਵਾਨਪੁਰੀਆ ਨੇ ਹਾਈਕੋਰਟ ‘ਚ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਹੁਕਮਾਂ ਦੀ ਮੰਗ ਕੀਤਾ ਹੈ। ਉਸ ਨੇ ਪਟੀਸ਼ਨ ‘ਚ ਮੰਗ ਕੀਤੀ ਹੈ ਕਿ ਹਿਰਾਸਤ ‘ਚ ਉਸ ਦੀ ਜਾਨ ਤੇ ਸੁਤੰਤਰਤਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪੁਲਿਸ ਮੂਵਮੈਂਟ ਦੌਰਾਨ ਹੱਥਕੜੀਆਂ ਤੇ ਬੇੜੀਆਂ ਨਾਲ ਬੰਨ੍ਹਿਆ ਜਾਵੇ ਤੇ ਵੀਡੀਓ ਰਿਕਾਰਡਿੰਗ ਕੀਤੀ ਜਾਵੇ। ਉਸ ਨੂੰ ਸੀਸੀਟੀਵੀ ਵਾਲੇ ਖੇਤਰ ‘ਚ ਰੱਖਿਆ ਜਾਵੇ ਤੇ ਹਰ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇ। ਜੱਗੂ ਭਗਵਾਨਪੁਰੀਆ ਖਿਲਾਫ਼ ਬੰਬੀਹਾ ਗੈਂਗ ਤੇ ਘਨਸ਼ਾਮਪੁਰੀਆ ਵਰਗੀਆਂ ਗੈਂਗਾਂ ਖੜ੍ਹੀਆਂ ਹਨ।
ਕਿਸ ਮਾਮਲੇ ‘ਚ ਜੱਗੂ ਨੂੰ ਲਿਆਂਦਾ ਗਿਆ ਪੰਜਾਬ?
ਪੁਲਿਸ ਉਸ ਨੂੰ ਗੋਰਾ ਬਰਿਆਰ ਕਤਲ ਮਾਮਲੇ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ ਤੇ ਹੁਣ ਉਸ ਦਾ ਰਿਮਾਂਡ ਹਾਸਲ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਟਾਲਾ ਦੇ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਬਟਾਲਾ ਜ਼ਿਲ੍ਹੇ ‘ਚ ਐਫਆਈਆਰ ਨੰਬਰ 89 ਦਰਜ ਹੈ। ਜਿਸ ‘ਚ ਇੱਕ ਵਿਅਕਤੀ ਗੋਰਾ ਬਰਿਆਰ ਦੀ ਮੌਤ ਹੋ ਗਈ ਸੀ ਤੇ ਇੱਕ ਹੋਰ ਗੈਂਗਸਟਰ ਸੀ, ਜਿਸ ‘ਤੇ ਗੋਲੀ ਚੱਲੀ ਸੀ। ਉਸ ਮਾਮਲੇ ‘ਚ ਜੱਗੂ ਭਗਵਾਨਪੁਰੀਆ ਨਾਮਜ਼ਦ ਸੀ। ਉਸ ਨੂੰ ਸਿਲਚਰ ਜੇਲ੍ਹ ਤੋਂ ਇੱਥੇ ਲਿਆ ਕੇ ਬਟਾਲਾ ਕੋਰਟ ‘ਚ ਪੇਸ਼ ਕੀਤਾ ਗਿਆ ਹੈ ਤੇ ਉਸ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਕੌਣ ਹੈ ਗੋਰਾ ਬਰਿਆਰ?
ਗੁਰਪ੍ਰੀਤ ਸਿੰਘ ਗੋਰਾ ਉਰਫ਼ ਗੋਰਾ ਬਰਿਆਰ, ਗੁਰਦਾਸਪੁਰ ਦੇ ਬਰਿਆਰ ਪਿੰਡ ਦਾ ਰਹਿਣਾ ਵਾਲ ਸੀ। ਗੋਰਾ ਬਰਿਆਰ ਦਾ 26 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ, ਇਸ ਘਟਨਾ ‘ਚ ਬਿੱਲਾ ਮੰਡਿਆਲਾ ‘ਤੇ ਵੀ ਗੋਲੀਬਾਰੀ ਕੀਤੀ ਗਈ, ਹਾਲਾਂਕਿ ਉਹ ਬੱਚ ਨਿਕਲਿਆ ਸੀ। ਇਸ ਮਾਮਲੇ ‘ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਨੈਲਸਨ ਮਸੀਹ ਨੂੰ ਕਾਬੂ ਕੀਤਾ ਸੀ। ਇਸ ਤੋਂ ਬਾਅਦ ਜਾਣਕਾਰੀ ਆਈ ਸੀ ਕਿ ਉਹ ਜੱਗੂ ਭਗਵਾਨਪੁਰੀਆ ਗੈਂਗ ਲਈ ਕੰਮ ਕਰਦਾ ਸੀ।
ਜਾਣਕਾਰੀ ਮੁਤਾਬਕ ਗੋਰਾ ਬਰਿਆਰ ਦਾ ਬੰਬੀਹਾ ਗੈਂਗ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ, ਪਰ ਇਸ ਮਾਮਲੇ ‘ਚ ਬੰਬੀਹਾ ਗੈਂਗ ਨੇ ਐਲਾਨ ਕੀਤਾ ਸੀ ਕਿ ਜੋ ਵੀ ਇਸ ਕਤਲ ਦੇ ਪਿੱਛੇ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ
ਗੋਰੇ ਦੇ ਕਤਲ ਤੋਂ ਜੱਗੂ ਦੀ ਮਾਂ ਦਾ ਕਤਲ
26 ਜੂਨ ਦੀ ਰਾਤ ਨੂੰ, ਦੋ ਬਾਈਕ ਸਵਾਰ ਹਮਲਾਵਰਾਂ ਨੇ ਬਟਾਲਾ ਦੇ ਅਰਬਨ ਅਸਟੇਟ ਖੇਤਰ ਵਿਖੇ ਜੱਗੂ ਦੀ ਮਾਂ ਹਰਜੀਤ ਕੌਰ (52) ਤੇ ਉਸ ਦੇ ਨਜ਼ਦੀਕੀ ਕਰਨਵੀਰ ਸਿੰਘ (29) ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਰਾਤ 9:07 ਵਜੇ ਦੇ ਕਰੀਬ ਵਾਪਰੀ ਸੀ। ਕਰਨਵੀਰ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਜੀਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਇਸ ਘਟਨਾ ਨੂੰ ਅੰਦਰੂਨੀ ਗੈਂਗ ਵਾਰ ਨਾਲ ਜੋੜਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਘਨਸ਼ਿਆਮਪੁਰੀਆ ਗੈਂਗ ਤੇ ਬੰਬੀਹਾ ਗੈਂਗ ਨਾਲ ਜੁੜੇ ਤਿੰਨ ਵਿਅਕਤੀਆਂ, ਡੋਨੀ ਬਲ, ਪ੍ਰਭੂ ਦਾਸੂਵਾਲ ਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ ਤੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਪੋਸਟ ਕੀਤੀ ਸੀ ਤੇ ਦਾਅਵਾ ਕੀਤਾ ਕਿ ਇਹ ਉਨ੍ਹਾਂ ਦੇ ਸਾਥੀ ਗੋਰੇ ਬਰਿਆਰ ਦੇ ਕਤਲ ਦਾ ਬਦਲਾ ਸੀ।ਦੱਸ ਦੇਈਏ ਕਿ ਇਸ ਤੋਂ ਬਾਅਦ ਬੰਬੀਹਾ ਗੈਂਗ ਦੀ ਇੱਕ ਪੋਸਟ ਵਾਇਰਲ ਹੋਈ ਸੀ, ਜਿਸ ਚ ਕਿਹਾ ਗਿਆ ਸੀ ਕਿ ਮਾਤਾ ਜੀ (ਜੱਗੂ ਭਗਵਾਨਪੁਰੀਆ ਦੀ ਮਾਂ) ਨਾਲ ਗਲਤ ਹੋਇਆ, ਸਾਰਿਆਂ ਦੀਆਂ ਮਾਵਾਂ ਸਾਂਝੀਆਂ ਹੁੰਦੀਆ ਹਨ। ਗੈਂਗ ਨੇ ਕਿਹਾ ਸੀ ਕਿ ਉਹ ਕਰਨਵੀਰ ਨੂੰ ਨਿਸ਼ਾਨਾ ਬਣਾਉਣ ਲਈ ਆਏ ਸਨ।
ਕੌਣ ਹੈ ਜੱਗੂ ਭਗਵਾਨਪੁਰੀਆ?
ਜੱਗੂ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਦਾ ਰਹਿਣ ਵਾਲਾ ਹੈ। ਉਹ 2014 ਚ ਧਿਆਨਪੁਰ ਪਿੰਡ ਚ ਹੋਏ ਕਤਲ ਤੋਂ ਬਾਅਦ ਸੁਰਖੀਆਂ ਚ ਆਇਆ ਸੀ। ਇਸ ਤੋਂ ਬਾਅਦ 2015 ਚ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ 23 ਮਾਰਚ, 2023 ਨੂੰ ਅਸਾਮ ਦੀ ਸਿਲਚਰ ਕੇਂਦਰੀ ਜੇਲ੍ਹ ਭੇਜਿਆ ਗਿਆ।
ਜੱਗੂ ਖਿਲਾਫ਼ ਪੰਜਾਬ ਤੇ ਹੋਰ ਰਾਜਾਂ ਚ 128 ਤੋਂ ਵੱਧ ਮਾਮਲੇ ਦਰਜ ਹਨ। ਉਸ ਨੇ ਉੱਤਰੀ ਭਾਰਤ ਚ ਸਭ ਤੋਂ ਵੱਡਾ ਹਥਿਆਰਾਂ ਦਾ ਨੈੱਟਵਰਕ ਬਣਾਇਆ। ਇਸ ਦੇ ਨਾਲ ਉਸ ਨੇ ਫਿਰੌਤੀ ਮੰਗ ਕੇ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕਾਫ਼ੀ ਮੁਨਾਫ਼ਾ ਕਮਾਉਣਾ ਸ਼ੁਰੂ ਕੀਤਾ।
ਇਨ੍ਹਾਂ ਵੱਡੇ ਮਾਮਲਿਆਂ ਚ ਜੱਗੂ ਦਾ ਨਾਮ ਆਇਆ ਸਾਹਮਣੇ
- 3 ਅਗਸਤ, 2021 ਨੂੰ, ਉਸ ਨੇ ਇੱਕ ਹਸਪਤਾਲ ਚ ਪੰਜਾਬ ਦੇ ਬਦਨਾਮ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀ ਮਾਰ ਕੇ ਕਤਲ।
- 29 ਮਈ, 2022 ਨੂੰ, ਉਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਚ ਲਾਰੈਂਸ ਗੈਂਗ ਨੂੰ ਸ਼ੂਟਰ, ਹਥਿਆਰ ਤੇ ਵਾਹਨ ਮੁਹੱਈਆ ਕਰਵਾਏ।
