Internet Services: ਤਰਨਤਾਰਨ ਤੇ ਫ਼ਿਰੋਜ਼ਪੁਰ ‘ਚ 24 ਮਾਰਚ ਤੱਕ ਵਧਾਈ ਗਈ ਇੰਟਰਨੈਟ ਪਾਬੰਦੀ

Updated On: 

23 Mar 2023 13:41 PM

Internet Services : ਸੂਬਾ ਸਰਕਾਰ ਨੇ ਇੰਟਰਨੈੱਟ ਨੂੰ ਲੈ ਕੇ ਲੋਕਾਂ ਨੂੰ ਕੁੱਝ ਹੋਰ ਰਾਹਤ ਦਿੱਤੀ ਹੈ। ਹੁਣ ਸਿਰਫ ਫਿਰੋਜਪੁਰ ਅਤੇ ਤਰਨਤਾਰਨ ਨੂੰ ਛੱਡ ਕੇ ਬਾਕੀ ਥਾਵਾਂ ਤੇ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।

Internet Services: ਤਰਨਤਾਰਨ ਤੇ ਫ਼ਿਰੋਜ਼ਪੁਰ ਚ 24 ਮਾਰਚ ਤੱਕ ਵਧਾਈ ਗਈ ਇੰਟਰਨੈਟ ਪਾਬੰਦੀ

ਸਕੇਤਕ ਤਸਵੀਰ

Follow Us On

ਪੰਜਾਬ ਨਿਊਜ: ਪੰਜਾਬ ਸਰਕਾਰ ਵੱਲੋਂ ਤਰਨਤਾਰਨ ਤੇ ਫ਼ਿਰੋਜ਼ਪੁਰ ਵਿਚ ਕੱਲ੍ਹ ਯਾਨੀ 24 ਮਾਰਚ ਤੱਕ ਲਈ ਮੋਬਾਈਲ ਇੰਟਰਨੈੱਟ ਸੇਵਾਵਾਂ (Internet Services) ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਹਾਲਾਂਕਿ, ਅਜਨਾਲਾ ਵਿਚ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਅਜਨਾਲਾ, ਮੋਹਾਲੀ ਜ਼ਿਲ੍ਹਿਆਂ ਅਤੇ ਏਅਰਪੋਰਟ ਰੋਡ ਦੇ ਆਸ-ਪਾਸ ਦੇ ਕੁਝ ਹਿੱਸਿਆਂ ‘ਚ 23 ਮਾਰਚ ਤੱਕ ਇੰਟਰਨੈੱਟ ਪਾਬੰਦੀ ਵਧਾ ਦਿੱਤੀ ਗਈ ਸੀ।

ਅਮ੍ਰਿਤਪਾਲ ਖਿਲਾਫ ਕਾਰਵਾਈ ਨੂੰ ਲੈ ਕੇ ਲਿਆ ਗਿਆ ਸੀ ਫੈਸਲਾ

ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਤੇ ਹੋ ਰਹੀ ਕਾਰਵਾਈ ਦੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਵਿੱਚ ਇੰਟਰਨੈਟ (Internet) ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਬਾਅਦ ਵਿੱਚ ਸਰਕਾਰ ਨੇ ਸੂਬਾ ਵਾਸੀਆਂ ਨੂੰ ਕੁੱਝ ਰਾਹਤ ਦਿੰਦਿਆਂ ਚਾਰ ਜਿਲ੍ਹਿਆਂ ਤੋਂ ਇਲਾਵਾ ਬਾਕੀ ਥਾਵਾਂ ਤੇ ਇਹ ਸੇਵਾਵਾਂ ਬਹਾਲ ਕਰ ਦਿੱਤੀਆਂ ਸਨ। ਹੁਣ ਤਰਨਤਾਰਨ, ਫਿਰੋਜ਼ਪੁਰ ਨੂੰ ਛੱਡ ਕੇ ਬਾਕੀ ਥਾਵਾਂ ਉਤੇ ਸੇਵਾ ਬਹਾਲ ਕਰ ਦਿੱਤੀ ਗਈ ਹੈ।

ਪੰਜਾਬ ਸਰਕਾਰ ਨੇ ਜਨਹਿੱਤ ਵਿੱਚ ਲਿਆ ਸੀ ਫੈਸਲਾ

ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿਚ ਪਿਛਲੇ ਕੁੱਝ ਦਿਨ ਤੋਂ ਇੰਟਰਨੈਟ ਸੇਵਾਵਾਂ ਬੰਦ ਸਨ. ਇਸ ਕਾਰਨ ਮੋਬਾਈਲਾਂ ਤੇ ਇੰਟਰਨੈਟ ਨਹੀਂ ਚੱਲ ਰਿਹਾ ਤੇ ਨਾ ਹੀ ਐਸਐਮਐਸ ਆ ਰਹੇ ਸਨ। ਦੱਸ ਦੇਈਏ ਕਿ ਪੰਜਾਬ ਸਰਕਾਰ (Punjab Govt) ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਏ ਗਏ ਸਰਚ ਆਪਰੇਸ਼ਨ ਕਾਰਨ ਪੰਜਾਬ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਜਨਹਿੱਤ ਵਿਚ ਇੰਟਰਨੈਟ ਬੰਦ ਕਰਨ ਦਾ ਫੈਸਲਾ ਲਿਆ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ