ਅੱਛਾ ਸਿਲ੍ਹਾ ਦੀਆ ਤੁਨੇ ਮੇਰੇ ਪਿਆਰ ਕਾ…ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ

Updated On: 

03 Apr 2025 18:49 PM

US Tariffs: ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ 26 ਪ੍ਰਤੀਸ਼ਤ ਟੈਰਿਫ ਲਗਾਇਆ ਹੈ। ਜਿਸ ਤੋਂ ਬਾਅਦ ਇਹ ਮੁੱਦਾ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਗੂੰਜ਼ਿਆ। ਇਸ 'ਤੇ 'AAP' ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਫਿਲਮੀ ਅੰਦਾਜ਼ ਵਿੱਚ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਘਵ ਨੇ ਬਾਲੀਵੁੱਡ ਫਿਲਮ ਦੇ ਗੀਤ ਅੱਛਾ ਸਿਲਾ ਦੀਆ ਤੁਨੇ ਮੇਰੇ ਪਿਆਰ ਕਾ... ਦੀਆਂ ਕੁੱਝ ਲਾਈਨਾਂ ਸਦਨ ਵਿੱਚ ਬੋਲੀਆਂ।

ਅੱਛਾ ਸਿਲ੍ਹਾ ਦੀਆ ਤੁਨੇ ਮੇਰੇ ਪਿਆਰ ਕਾ...ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ
Follow Us On

ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀਆਂ ਨੂੰ ਕੱਢਣ ਤੋਂ ਬਾਅਦ, ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ 26 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਟੈਰਿਫ ਸਿਰਫ਼ ਭਾਰਤ ‘ਤੇ ਹੀ ਨਹੀਂ ਸਗੋਂ ਹੋਰ ਦੇਸ਼ਾਂ ‘ਤੇ ਵੀ ਲਗਾਇਆ ਹੈ। ਇਸ ਫੈਸਲੇ ਤੋਂ ਬਾਅਦ, ਭਾਰਤ ਵਿੱਚ ਵਿਰੋਧੀ ਧਿਰ ਦੇ ਲੀਡਰਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ‘ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ।

ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਘਵ ਚੱਢਾ ਨੇ ਫਿਲਮੀ ਅੰਦਾਜ਼ ਵਿੱਚ ਕਿਹਾ ਕਿ ਅੱਛਾ ਸਿਲਾ ਦੀਆ ਤੁਨੇ ਮੇਰੇ ਪਿਆਰ ਕਾ…। ਰਾਘਵ ਚੱਢਾ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਦੋਸਤੀ ਬਣਾਈ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਇਸਦਾ ਇਨਾਮ ਕੀ ਮਿਲਿਆ!

ਰਾਘਵ ਚੱਢਾ ਨੇ ਕਿਹਾ ਕਿ ਟਰੰਪ ਦਾ ਇਹ ਫੈਸਲਾ ਭਾਰਤ ਦੀ ਆਰਥਿਕਤਾ ਨੂੰ ਵੱਡਾ ਝਟਕਾ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਵੀ ਗੂਗਲ ਟੈਕਸ ਹਟਾ ਦਿੱਤਾ ਸੀ ਤਾਂ ਜੋ ਅਮਰੀਕੀ ਕੰਪਨੀਆਂ ਨੂੰ ਬੋਝ ਨਾ ਝੱਲਣਾ ਪਵੇ। ਇਸ ਦੇ ਬਾਵਜੂਦ, ਸਾਨੂੰ ਬਦਲੇ ਵਿੱਚ ਕੀ ਮਿਲਿਆ? ਅਮਰੀਕਾ ਦੇ ਇਸ ਫੈਸਲੇ ਦਾ ਭਾਰਤੀ ਕੰਪਨੀਆਂ ‘ਤੇ ਵੱਡਾ ਪ੍ਰਭਾਵ ਪਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕੇਂਦਰ ਸਰਕਾਰ ਇਸ ਮੁੱਦੇ ‘ਤੇ ਢੁਕਵੇਂ ਕਦਮ ਚੁੱਕੇਗੀ।

ਲੁਧਿਆਣੇ ਦਾ ਕੀਤਾ ਜ਼ਿਕਰ

ਰਾਘਵ ਨੇ ਕਿਹਾ ਕਿ ਇਸ ਟੈਕਸ ਨਾਲ ਅਮਰੀਕਾ ਦੇ ਲੋਕਾਂ ਨੂੰ ਭਾਰਤੀ ਚੀਜ਼ਾਂ ਮਹਿੰਗੀਆਂ ਮਿਲਣਗੀਆਂ। ਜਿਸ ਨਾਲ ਟੈਕਸਟਾਈਲ ਸੈਕਟਰ ਨੂੰ ਨੁਕਸਾਨ ਹੋਵੇਗਾ। ਉਹਨਾਂ ਨੇ ਲੁਧਿਆਣਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੁਧਿਆਣਾ ਇੱਕ ਵੱਡਾ ਹੱਬ ਹੈ। ਜੇਕਰ ਇਸ ਸੈਕਟਰ ਨੂੰ ਨੁਸਕਾਨ ਹੁੰਦਾ ਹੈ ਤਾਂ ਕਰੀਬ 2 ਮਿਲੀਅਨ ਨੌਕਰੀਆਂ ਨੂੰ ਨੁਕਸਾਨ ਹੋ ਸਕਦਾ ਹੈ।

ਮੋਦੀ ਦੀ ਤਾਰੀਫ, ਪਰ ਦੇਸ਼ ਉੱਪਰ ਟੈਕਸ ਦਾ ਬੋਝ

ਅਮਰੀਕੀ ਰਾਸ਼ਟਰਪਤੀ ਨੇ ਇਹ ਟੈਰਿਫ ਇਸ ਲਈ ਲਗਾਇਆ ਹੈ ਕਿਉਂਕਿ ਉਹ ਕਹਿੰਦੇ ਹਨ ਕਿ ਭਾਰਤ ਅਮਰੀਕੀ ਉਤਪਾਦਾਂ ‘ਤੇ ਉੱਚ ਟੈਰਿਫ ਲਗਾਉਂਦਾ ਹੈ। ਇੱਕ ਚਾਰਟ ਦਿਖਾਉਂਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਤੋਂ ਆਉਣ ਵਾਲੇ ਉਤਪਾਦਾਂ ‘ਤੇ 56 ਪ੍ਰਤੀਸ਼ਤ ਟੈਰਿਫ ਲਗਾਉਂਦਾ ਹੈ, ਜਿਸ ਵਿੱਚ ਮੁਦਰਾ ਵਿੱਚ ਹੇਰਾਫੇਰੀ ਅਤੇ ਵਪਾਰਕ ਰੁਕਾਵਟਾਂ ਵੀ ਸ਼ਾਮਲ ਹਨ। ਅਮਰੀਕਾ ਨੇ ਭਾਰਤ ‘ਤੇ 26 ਪ੍ਰਤੀਸ਼ਤ ਰਿਆਇਤੀ ਜਵਾਬੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਚਾਰਟ ਵਿੱਚ ਯੂਰਪੀਅਨ ਯੂਨੀਅਨ, ਭਾਰਤ, ਚੀਨ ਅਤੇ ਯੂਕੇ ਵਰਗੇ ਦੇਸ਼ਾਂ ਦੁਆਰਾ ਲਗਾਏ ਗਏ ਟੈਰਿਫ ਅਤੇ ਹੁਣ ਇਨ੍ਹਾਂ ਦੇਸ਼ਾਂ ‘ਤੇ ਲਗਾਏ ਜਾਣ ਵਾਲੇ ਪਰਸਪਰ ਟੈਰਿਫ ਦਿਖਾਏ ਗਏ ਹਨ।

ਟਰੰਪ ਨੇ ਕਿਹਾ, ‘ਭਾਰਤ ਇੱਕ ਬਹੁਤ ਮੁਸ਼ਕਲ ਦੇਸ਼ ਹੈ, ਬਹੁਤ ਮੁਸ਼ਕਲ।’ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਹੁਣੇ ਹੀ ਇੱਥੋਂ ਚਲੇ ਗਏ ਹਨ। ਉਹ ਮੇਰਾ ਚੰਗਾ ਦੋਸਤ ਹੈ, ਪਰ ਮੈਂ ਉਹਨਾਂ ਨੂੰ ਕਿਹਾ – ਤੁਸੀ ਮੇਰੇ ਦੋਸਤ ਹੋ, ਪਰ ਤੁਸੀਂ ਸਾਨੂੰ ਠੀਕ ਤਰ੍ਹਾਂ ਨਾਲ ਸਮਝ ਨਹੀਂ ਰਹੇ। ਉਹ ਸਾਡੇ ‘ਤੇ 52 ਪ੍ਰਤੀਸ਼ਤ ਟੈਰਿਫ ਲਗਾਉਂਦੇ ਹਨ। ਅਮਰੀਕਾ ਵਿੱਤੀ ਸਾਲ 2021-22 ਤੋਂ 2023-24 ਤੱਕ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਰਹੇਗਾ। ਭਾਰਤ ਦੇ ਕੁੱਲ ਨਿਰਯਾਤ ਦਾ 18 ਪ੍ਰਤੀਸ਼ਤ ਅਮਰੀਕਾ ਦਾ ਹੈ (ਆਯਾਤ ਦਾ 6.22 ਪ੍ਰਤੀਸ਼ਤ ਅਤੇ ਦੁਵੱਲੇ ਵਪਾਰ ਦਾ 10.73 ਪ੍ਰਤੀਸ਼ਤ)।