ਭਾਰਤ-ਪਾਕਿਸਤਾਨ ਨੇ 5 ਸਾਲਾਂ ਲਈ ਵਧਾਇਆ ਕਰਤਾਰਪੁਰ ਲਾਂਘੇ ਦਾ ਸਮਝੌਤਾ, SGPC ਨੇ ਜਤਾਈ ਖੁਸ਼ੀ
ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਉਹ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਸਪੋਰਟ ਦੀ ਸ਼ਰਤ ਨੂੰ ਹਟਾ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਨੂੰ ਵੀ ਅਪੀਲ ਕੀਤੀ ਹੈ ਕਿ 20 ਅਮਰੀਕਨ ਡਾਲਰ ਦੀ ਸ਼ਰਤ ਨੂੰ ਹਟਾ ਦਿੱਤਾ ਜਾਵੇ ਕਿਉਂਕਿ ਗੁਰੂ ਦੇ ਦਰਸ਼ਨਾਂ ਲਈ ਹੈ।
ਸ੍ਰੀ ਕਰਤਾਰਪੁਰ ਸਾਹਿਬ
ਅੰਮ੍ਰਿਤਸਰ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਭਾਰਤ ਤੇ ਪਾਕਿਸਤਾਨ ਦੀ ਸਰਕਾਰਾਂ ਵੱਲੋਂ ਕੀਤੇ ਗਏ ਫੈਸਲੇ ਦਾ ਸੁਆਗਤ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਜੋ ਪਾਕਿਸਤਾਨ ‘ਚ ਵੀ ਗਏ ਹਨ ਅਤੇ ਉਹ ਇਹ ਚਾਹੁੰਦੇ ਹਨ ਕਿ ਦੋਵੇਂ ਜਿਹੜੇ ਦੇਸ਼ ਆ ਇਹਨਾਂ ਦਾ ਆਪਸੀ ਸਮਝੌਤਾ ਬਣੇ। ਇਸ ਦੇ ਨਾਲ ਆਪਸੀ ਸ਼ਾਂਤੀ ਬਹਾਲੀ ਬਣੇ ਤੇ ਖਾਸ ਤੌਰ ਦੇ ਉੱਤੇ ਵਾਹਘਾ ਬਾਰਡਰ ਤੋਂ ਵਪਾਰ ਆਰੰਭ ਕੀਤਾ ਜਾਵੇ।
ਸ਼ਲਾਘਾ ਕਰਦਿਆਂ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਹੀ ਖ਼ਬਰ ਮਿਲੀ ਹੈ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੇ ਇਸ ਲਾਂਘੇ ਨੂੰ ਪੰਜ ਸਾਲ ਲਈ ਹੋਰ ਅੱਗੇ ਵਧਾ ਦਿੱਤਾ ਹੈ। ਚੰਗੀ ਗੱਲ ਹੈ ਅਤੇ ਇਹਦੇ ਨਾਲ ਦੀ ਨਾਲ ਬਹੁਤ ਸਾਰੀ ਸੰਗਤ ਹੈ ਜੋ ਦਰਸ਼ਨਾਂ ਤੋਂ ਅੱਜ ਵੀ ਵਾਂਝੇ ਉਸ ਨੂੰ ਮੁੜ ਤੋਂ ਦਰਸ਼ਨਾਂ ਦਾ ਮੌਕਾ ਮਿਲੇਗਾ। ਦੇਸ਼ ਦੀ ਵੰਡ ਤੋਂ ਬਾਅਦ ਦੀ 24 ਅਕਤੂਬਰ 2019 ਨੂੰ ਇੱਕ ਚੰਗਾ ਫੈਸਲਾ ਹੋਇਆ ਸੀ, ਜਿਹੜੇ ਫੈਸਲੇ ਨੇ ਸਿੱਖਾਂ ਦੇ ਲਈ ਇੱਕ ਚੰਗੀ ਰਾਹਤ ਲਿਆਂਦੀ। ਭਾਰਤ ਦੀ ਸਰਕਾਰ ਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਇੱਕ ਆਪਸੀ ਸਮਝੌਤਾ ਹੋਇਆ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਸੰਬੰਧਿਤ ਜਿਹੜਾ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਲਈ ਇੱਕ ਲਾਂਘਾ ਬਣਾਇਆ ਗਿਆ। ਇਹ ਲਾਂਘਾਂ ਸਿੱਖਾਂ ਦੀਆਂ ਅਰਦਾਸਾਂ ਤੇ ਭਾਵਨਾਵਾਂ ਦੇ ਕਰਕੇ ਇਹ ਸਿਰੇ ਚੜਿਆ ਹੈ।
SGPC ਮੈਂਬਰ ਗੁਰਚਰਨ ਸਿੰਘ ਨੇ ਕਿਹਾ ਕਿ ਉਹ ਦੁਆ ਕਰਦੇ ਹਨ ਕਿ ਇਹਨਾਂ ਦੋਨਾਂ ਦੇਸ਼ਾਂ ਦੇ ‘ਚ ਸੰਬੰਧ ਸੁਧਰਨ ਤਾਂ ਕਿ ਜਿੱਥੇ ਸਿੱਖਾਂ ਦੇ ਮਨਾਂ ਨਾਲ ਸਿੱਖਾਂ ਦੀ ਭਾਵਨਾ ਨਾਲ ਜੁੜੇ ਗੁਰਧਾਮ ਹਨ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋਣ। ਉੱਥੇ ਹੀ ਇਹ ਇਹ ਪੰਜਾਬ ਦੀ ਧਰਤੀ ਆਰਥਿਕ ਤੌਰ ਤੇ ਖੁਸ਼ਹਾਲ ਅਤੇ ਮਜਬੂਤ ਹੋਵੇ। ਦੋਵੇਂ ਦੇਸ਼ਾਂ ਦੇ ਅੰਦਰ ਆਪਸੀ ਸ਼ਾਂਤੀ ਬਹਾਲ ਹੋਵੇ।
ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਉਹ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਸਪੋਰਟ ਦੀ ਸ਼ਰਤ ਨੂੰ ਹਟਾ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਨੂੰ ਵੀ ਅਪੀਲ ਕੀਤੀ ਹੈ ਕਿ 20 ਅਮਰੀਕਨ ਡਾਲਰ ਦੀ ਸ਼ਰਤ ਨੂੰ ਹਟਾ ਦਿੱਤਾ ਜਾਵੇ ਕਿਉਂਕਿ ਗੁਰੂ ਦੇ ਦਰਸ਼ਨਾਂ ਲਈ ਹੈ। ਸਾਰਾ ਕੁਝ ਸਿੱਖਾਂ ਵੱਲੋਂ ਵੱਡੇ ਪੱਧਰ ਤੇ ਇਸ ਲਾਂਘੇ ਲਈ ਫੰਡਿੰਗ ਵੀ ਕੀਤੀ ਗਈ ਹੈ ਤੇ ਕਰਦੇ ਵੀ ਆ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਯਾਤਰੀਆਂ ਤੇ ਪੈਣ ਵਾਲਾ ਭਾਰ ਹੈ ਉਸ ਨੂੰ ਘਟਾਇਆ ਜਾਵੇ।
