Pakistani Drone: ਅੰਮ੍ਰਿਤਸਰ ਚ BSF ਦਾ ਵੱਡਾ ਐਕਸ਼ਨ, ਦੇਰ ਰਾਤ ਸੁਣਾਈ ਦਿੱਤੀ ਡਰੋਨ ਦੀ ਆਵਾਜ਼; ਤਲਾਸ਼ੀ ਦੌਰਾਨ ਮਿਲੀ ਖੇਪ

Updated On: 

03 Jun 2023 13:00 PM

ਭਾਰਤ-ਪਾਕਿਸਤਾਨ ਸਰਹੱਦ 'ਤੇ ਹੈਰੋਇਨ ਦੀ ਤਸਕਰੀ ਨੂੰ BSF ਨੇ ਇੱਕ ਵਾਰ ਫਿਰ ਰੋਕ ਦਿੱਤਾ ਹੈ। ਜਵਾਨਾਂ ਨੇ ਵੱਡੀ ਮਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ।

Pakistani Drone: ਅੰਮ੍ਰਿਤਸਰ ਚ BSF ਦਾ ਵੱਡਾ ਐਕਸ਼ਨ, ਦੇਰ ਰਾਤ ਸੁਣਾਈ ਦਿੱਤੀ ਡਰੋਨ ਦੀ ਆਵਾਜ਼; ਤਲਾਸ਼ੀ ਦੌਰਾਨ ਮਿਲੀ ਖੇਪ
Follow Us On

Pakistani Drone: ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੰਜਾਬ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਹੈਰੋਇਨ ਦੀ ਤਸਕਰੀ ਨੂੰ ਇੱਕ ਵਾਰ ਫਿਰ ਰੋਕ ਦਿੱਤਾ ਹੈ। ਅੰਮ੍ਰਿਤਸਰ ‘ਚ ਜਵਾਨਾਂ ਨੇ ਵੱਡੀ ਮਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ। ਜਿਸ ਨੂੰ ਪਾਕਿਸਤਾਨੀ ਸਮੱਗਲਰਾਂ ਨੇ ਭੇਜਿਆ ਸੀ।

ਬੀਐਸਐਫ (Border Security Force) ਮੁਤਾਬਕ ਜਵਾਨ 2-3 ਜੂਨ ਦੀ ਦਰਮਿਆਨੀ ਰਾਤ ਨੂੰ ਸਰਹੱਦ ‘ਤੇ ਗਸ਼ਤ ਕਰ ਰਹੇ ਸਨ। ਉਦੋਂ ਉਸ ਨੇ ਪਿੰਡ ਰਾਏ ਨੇੜੇ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਡਰੋਨ ਦੀ ਹਰਕਤ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਡਰੋਨ ਰਾਹੀਂ ਕੁਝ ਸੁੱਟਿਆ ।
ਜਵਾਨਾਂ ਨੇ ਇਸ ਦੀ ਸੂਚਨਾ ਸੀਨੀਅਰ ਨੂੰ ਦਿੱਤੀ ਅਤੇ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਖੇਤਾਂ ਵਿੱਚੋਂ ਪੀਲੇ ਰੰਗ ਦਾ ਇੱਕ ਵੱਡਾ ਪੈਕੇਟ ਮਿਲਿਆ।

ਨਸ਼ੇ ਦੀ ਖੇਪ ਬਰਾਮਦ ਹੋਈ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੈਕੇਟ ਨੂੰ ਖੋਲ੍ਹਿਆ ਤਾਂ ਉਸ ‘ਚ 5 ਪੈਕੇਟ (5 Packet) ਬਰਾਮਦ ਹੋਏ, ਜਿਨ੍ਹਾਂ ‘ਚ ਹੈਰੋਇਨ ਸੀ। ਇਸ ਦਾ ਭਾਰ ਕਰੀਬ 5.5 ਕਿਲੋ ਸੀ। ਜਿਸ ਦਾ ਸੈਂਪਲ ਜਾਂਚ ਲਈ ਭੇਜ ਦਿੱਤਾ ਗਿਆ ਹੈ। ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 38 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਫਾਜ਼ਿਲਕਾ ਤੋਂ 17 ਕਰੋੜ ਦੀ ਹੈਰੋਇਨ ਬਰਾਮਦ

ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਚੱਕਖੇਵਾ ਤੋਂ ਕਰੀਬ ਢਾਈ ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਹ ਖੇਪ ਸਰਹੱਦ ਪਾਰ ਤੋਂ ਤਸਕਰਾਂ (Drugs Peddlers) ਵੱਲੋਂ ਡਰੋਨ ਰਾਹੀਂ ਵੀ ਭੇਜੀ ਗਈ ਸੀ। ਜਿਸ ਨੂੰ ਜ਼ਬਤ ਕਰਕੇ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ