ਜਲੰਧਰ ‘ਚ ਦੇਸ਼ ਦੀ ਪਹਿਲੀ ਬਾਜ ਡਰੋਨ ਬਟਾਲੀਅਨ ਤਾਇਨਾਤ, 500 ਕਿਲੋਮੀਟਰ ਤੋਂ ਵੱਧ ਬਾਰਡਰ ‘ਤੇ ਰੱਖੇਗੀ ਨਜ਼ਰ; ਏਅਰ ਸਟ੍ਰਾਈਕ ਰੋਕਣ ‘ਚ ਸਮਰੱਥ
ਯੂਨਿਟ 'ਚ ਟੈਕਨੀਕਲ ਸੈਨਿਕ ਮਾਹਿਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ, ਜੋ ਰੀਅਲ-ਟਾਈਮ 'ਚ ਹਾਈ-ਡੈਂਸਿਟੀ ਡਾਟਾ ਪ੍ਰੋਸੈਸਿੰਗ, ਸਾਫਟਵੇਅਰ ਅਪਡੇਟਸ ਤੇ ਆਧੁਨਿਕ ਡਰੋਨ ਵਾਰਫੇਅਰ ਨੂੰ ਸੰਭਾਲਣ 'ਚ ਸਮਰੱਥ ਹੈ। ਰਣਨੀਤਕ ਨਜ਼ਰੀਏ ਨਾਲ ਜਲੰਧਰ ਨੂੰ ਇਸ ਬਟਾਲੀਅਨ ਲਈ ਸਭ ਤੋਂ ਢੁਕਵੀਂ ਥਾਂ ਮੰਨਿਆ ਗਿਆ ਹੈ।
ਜਲੰਧਰ 'ਚ ਦੇਸ਼ ਦੀ ਪਹਿਲੀ ਬਾਜ ਡਰੋਨ ਬਟਾਲੀਅਨ ਤਾਇਨਾਤ
ਜਲੰਧਰ ਕੈਂਟੋਨਮੈਂਟ ‘ਚ ਆਰਮੀ ਦੀ 11ਵੀਂ ਵਜ੍ਰ ਕੋਰ ਨੇ ਦੇਸ਼ ਦੀ ਪਹਿਲੀ ਬਾਜ ਡਰੋਨ ਬਟਾਲੀਅਨ ਦੀ ਤਾਇਨਾਤੀ ਕੀਤੀ ਹੈ। ਪੰਜਾਬ ਵਰਗੇ ਸਰਹੱਦੀ ਸੂਬੇ ‘ਚ ਤਾਇਨਾਤ ਇਹ ਪਹਿਲੀ ਡਰੋਨ ਯੂਨਿਟ ਹੈ। ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ 500 ਕਿਲੋਮੀਟਰ ਤੋਂ ਵੱਧ ਬਾਰਡਰ ‘ਤੇ ਡਰੋਨ ਯੂਨਿਟ ਦੂਰ ਤੱਕ ਨਿਗਰਾਨੀ ਰੱਖ ਸਕੇਗੀ। ਇਸ ਤੋਂ ਇਲਾਵਾ ਸਮਾਨ ਦੀ ਸਪਲਾਈ ਤੇ ਲੋੜ ਪੈਣ ‘ਤੇ ਦੁਸ਼ਮਣ ਦੀ ਏਅਰ ਸਟ੍ਰਾਈਕ ਨੂੰ ਰੋਕਣ ਦੀ ਸਮਰੱਥਾ ਰੱਖਦੀ ਹੈ। ਨਵੀਂ ਬਟਾਲੀਅਨ ਦੀ ਤਾਇਨਾਤੀ ਨੂੰ ਲੈ ਕੇ ਆਰਮੀ ਨੇ ਐਕਸ ਪੋਸਟ ਕਰਕੇ ਜਾਣਕਾਰੀ ਦਿੱਤੀ ਤੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਦੱਸਿਆ ਗਿਆ ਕਿ ਸਵਦੇਸ਼ੀ ਭਾਰਤ ‘ਚ ਹੀ ਬਣੇ ਘਾਤਕ ਡਰੋਨ ਦੇ ਨਾਲ-ਨਾਲ ਅਮਰੀਕੀ ਤੇ ਇਜ਼ਰਾਇਲੀ ਤਕਨੀਕ ਵਾਲੇ ਹੇਰੋਨ ਤੇ ਹੇਰਮਿਸ ਵਰਗੇ ਅਤਿ-ਆਧੁਨਿਕ ਡਰੋਨ ਵੀ ਇਸ ‘ਚ ਸ਼ਾਮਲ ਕੀਤੇ ਗਏ ਹਨ।
ਯੂਨਿਟ ‘ਚ ਟੈਕਨੀਕਲ ਸੈਨਿਕ ਮਾਹਿਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ, ਜੋ ਰੀਅਲ-ਟਾਈਮ ‘ਚ ਹਾਈ-ਡੈਂਸਿਟੀ ਡਾਟਾ ਪ੍ਰੋਸੈਸਿੰਗ, ਸਾਫਟਵੇਅਰ ਅਪਡੇਟਸ ਤੇ ਆਧੁਨਿਕ ਡਰੋਨ ਵਾਰਫੇਅਰ ਨੂੰ ਸੰਭਾਲਣ ‘ਚ ਸਮਰੱਥ ਹੈ। ਰਣਨੀਤਕ ਨਜ਼ਰੀਏ ਨਾਲ ਜਲੰਧਰ ਨੂੰ ਇਸ ਬਟਾਲੀਅਨ ਲਈ ਸਭ ਤੋਂ ਢੁਕਵੀਂ ਥਾਂ ਮੰਨਿਆ ਗਿਆ ਹੈ। ਇੱਥੋਂ ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਵਰਗੇ ਸਰਹੱਦੀ ਇਲਾਕਿਆਂ ਦੀ ਦੂਰੀ ਬੇਹੱਦ ਸੰਤੁਲਿਤ ਹੈ, ਜਿਸ ਨਾਲ ਕਿਸੇ ਵੀ ਐਮਰਜੈਂਸੀ ਦੀ ਸਥਿਤੀ ‘ਚ ਤੁਰੰਤ ਰਿਸਪਾਂਸ ਦਿੱਤਾ ਜਾ ਸਕੇਗਾ। ਇਸ ਤੋਂ ਇਲਾਵਾ, ਨੇੜੇ ਆਦਮਪੁਰ ਏਅਰਫੋਰਸ ਸਟੇਸ਼ਨ ਤੇ ਹੋਰ ਸੈਨਿਕ ਹਵਾਈ ਅੱਡੇ ਮੌਜੂਦ ਹੋਣ ਕਾਰਨ ਐਮਕਿਊ-9ਬੀ ਪ੍ਰੀਡੇਟਰ ਤੇ ਹੇਰੋਨ ਵਰਗੇ ਵੱਡੇ ਡਰੋਨ ਦੇ ਸੰਚਾਲਨ, ਰਨਵੇ, ਹੈਂਗਰ ਤੇ ਤਕਨੀਕੀ ਰੱਖ-ਰਖਾਅ ਦੀਆਂ ਸਹੂਲਤਾਂ ਆਸਾਨੀ ਨਾਲ ਉਪਲਬਧ ਹੋਣਗੀਆਂ।
ਜਲੰਧਰ ਹੈ ਬਾਰਡਰ ਦਾ ਸੈਂਟਰਲ ਤੇ ਰਣਨੀਤਕ ਪੁਆਇੰਟ
ਜਲੰਧਰ ਤੋਂ ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਰਗੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕਿਆਂ ਦੀ ਦੂਰੀ ਸੰਤੁਲਿਤ ਹੈ। ਕਿਸੇ ਵੀ ਸੈਕਟਰ ‘ਚ ਐਮਰਜੈਂਸੀ ਦੀ ਸਥਿਤੀ ਹੋਣ ‘ਤੇ ਜਲੰਧਰ ਤੋਂ ਰਿਸਪਾਂਸ ਦਿੱਤਾ ਜਾ ਸਕਦਾ ਹੈ। ਜਲੰਧਰ ਦੇ ਨੇੜੇ ਆਦਮਪੁਰ ਏਅਰਫੋਰਸ ਸਟੇਸ਼ਨ ਤੇ ਪੰਜਾਬ ਦੇ ਹੋਰ ਸੈਨਿਕ ਹਵਾਈ ਅੱਡੇ ਮੌਜੂਦ ਹਨ। ਐਮਕਿਊ-9ਬੀ ਪ੍ਰੀਡੇਟਰ ਤੇ ਹੇਰੋਨ ਵਰਗੇ ਵੱਡੇ ਅਤੇ ਲੰਬੀ ਦੂਰੀ ਦੇ ਡਰੋਨ ਚਲਾਉਣ ਲਈ ਰਨਵੇ, ਹੈਂਗਰ ਤੇ ਤਕਨੀਕੀ ਰੱਖ-ਰਖਾਅ ਲਈ ਜਲੰਧਰ ਸਭ ਤੋਂ ਢੁਕਵੀਂ ਲੋਕੇਸ਼ਨ ਹੈ।
ਡਰੋਨ ਤੋਂ ਘੁਸਪੈਠ ‘ਤੇ ਰਹੇਗੀ ਨਜ਼ਰ
ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਵੱਲੋਂ ਡਰੱਗਜ਼ ਤੇ ਹਥਿਆਰਾਂ ਦੀ ਤਸਕਰੀ ਲਈ ਛੋਟੇ ਡਰੋਨਾਂ ਦੀ ਵਰਤੋਂ ਵਧੀ ਹੈ। ਜਲੰਧਰ ‘ਚ ਤਾਇਨਾਤ ਇਹ ਸੈਂਟਰਲਾਈਜ਼ਡ ‘ਡਰੋਨ ਹੱਬ’ ਤਕਨੀਕੀ ਸਰਵਿਲਾਂਸ ਰਾਹੀਂ ਰੀਅਲ-ਟਾਈਮ ‘ਚ ਸਰਹੱਦ ਪਾਰ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਦਾ ਕੰਮ ਕਰੇਗਾ।
ਇਹ ਵੀ ਪੜ੍ਹੋ
ਆਪਰੇਸ਼ਨ ਸਿੰਦੂਰ ‘ਚ ਵੀ ਜਲੰਧਰ ਦੇ ਕਈ ਇਲਾਕਿਆਂ ‘ਚ ਡਰੋਨ ਡੇਗੇ ਸਨ
ਆਪਰੇਸ਼ਨ ਸਿੰਦੂਰ ‘ਚ ਜਲੰਧਰ ਦੇ ਕਈ ਇਲਾਕਿਆਂ ‘ਚ ਪਾਕਿਸਤਾਨੀ ਡਰੋਨ ਹਵਾ ‘ਚ ਨਸ਼ਟ ਕੀਤੇ ਗਏ ਸਨ। ਰੂਸ-ਯੂਕਰੇਨ ਯੁੱਧ ਤੇ ਆਪਰੇਸ਼ਨ ਸਿੰਦੂਰ ‘ਚ ਡਰੋਨ ਦੀ ਸਫਲਤਾ ਨੂੰ ਦੇਖਦੇ ਹੋਏ ਫੌਜ ਨੇ ਰਣਨੀਤੀ ਬਦਲੀ ਹੈ। ਜਲੰਧਰ ‘ਚ ਵਜ੍ਰ ਕੋਰ ਦਾ ਮੁੱਖ ਦਫ਼ਤਰ ਹੋਣ ਦੀ ਵਜ੍ਹਾ ਨਾਲ ਕਮਾਂਡ, ਕੰਟਰੋਲ ਤੇ ਟੌਪ-ਲੈਵਲ ਸੈਨਿਕ ਲੀਡਰਸ਼ਿਪ ਨਾਲ ਤਾਲਮੇਲ ਬਿਠਾਉਣਾ ਆਸਾਨ ਰਹਿੰਦਾ ਹੈ।
