ਦਿੱਲੀ ਵਿੱਚ ਇੰਡੀਆ ਗੱਠਜੋੜ ਦੀ ਰੈਲੀ, ਪੰਜਾਬ ਦੇ ਮੰਤਰੀਆਂ ਨੇ ਕੀਤਾ ਮਹਿਮਾਨਾਂ ਦਾ ਸਵਾਗਤ
ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਗੱਠਜੋੜ ਦੇ ਲੀਡਰਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਦੇਸ਼ ਭਰ ਵਿੱਚੋਂ ਸਿਆਸੀ ਆਗੂ ਪਹੁੰਚ ਰਹੇ ਹਨ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਿੱਸਾ ਲੈਣਗੇ। ਇਸ ਰੈਲੀ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਦੇਸ਼ ਭਰ ਵਿੱਚੋਂ ਆਉਣ ਵਾਲੇ ਲੀਡਰਾਂ ਦਾ ਸਵਾਗਤ ਕਰਦੇ ਨਜ਼ਰ ਆਏ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀਧਿਰਾਂ ਨੂੰ ਇੱਕ ਜੁਟ ਕਰਨ ਦੇ ਮਸਕਦ ਨਾਲ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਗੱਠਜੋੜ ਵੱਲੋਂ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਵਿਰੋਧੀਧਿਰਾਂ ਦੀ ਇਸ ਰੈਲੀ ਦਾ ਨਾਮ ਤਾਨਾਸ਼ਾਹੀ ਹਟਾਓ, ਲੋਕਤੰਤਰ ਬਚਾਓ ਰੱਖਿਆ ਗਿਆ ਹੈ। ਇਸ ਮੈਗਾ ਰੈਲੀ ਵਿੱਚ ਲਗਭਗ 28 ਪਾਰਟੀਆਂ ਹਿੱਸਾ ਲੈ ਰਹੀਆਂ ਹਨ। ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਭਾਸ਼ਣ ਦੇਵੇਗੀ ਜਿਸ ਵਿੱਚ ਕੇਜਰੀਵਾਲ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਰੱਖਿਆ ਜਾਵੇਗਾ। ‘ਆਪ’ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਨੇ ED ਦੀ ਹਿਰਾਸਤ ਤੋਂ ਦੇਸ਼ ਨੂੰ ਸੁਨੇਹਾ ਦਿੱਤਾ ਹੈ। ਜਿਸ ਨੂੰ ਉਨ੍ਹਾਂ ਦੀ ਪਤਨੀ ਪੂਰੇ ਦੇਸ਼ ਦੇ ਸਾਹਮਣੇ ਪੜ੍ਹੇਗੀ। ਵਿਰੋਧੀਧਿਰਾਂ ਦੀ ਇਸ ਰੈਲੀ ਵਿੱਚ ਸੋਨੀਆ ਗਾਂਧੀ ਸਮੇਤ ਵੱਡੇ ਲੀਡਰ ਨਜ਼ਰ ਆਉਣਗੇ।
ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਹੋਣ ਜਾ ਰਹੀ ਇਸ ਰੈਲੀ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸ਼ਰਦ ਪਵਾਰ, ਊਧਵ ਠਾਕਰੇ, ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸ਼ਾਮਲ ਹੋ ਸਕਦੇ ਹਨ। ਆਮ ਆਦਮੀ ਪਾਰਟੀ ਵੱਲੋਂ ਇਸ ਰੈਲੀ ਲਈ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ।

ਸਾਂਸਦ derek o’brien ਦਾ ਸਵਾਗਤ ਕਰਦੇ ਹੋਏ ਚੇਤਨ ਸਿੰਘ ਜੌੜਾਮਾਜਰਾ
ਮਹਾਰੈਲੀ ਤੋਂ ਪਹਿਲਾਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਭਾਜਪਾ ਦੇ PC ‘ਤੇ ਕਿਹਾ, “ਉਹ (ਭਾਜਪਾ) ਪਰਿਵਾਰ ਦਾ ਮਤਲਬ ਨਹੀਂ ਸਮਝਦੇ। ‘ਮੇਰਾ ਪਰਿਵਾਰ’ ਕਹਿਣ ਨਾਲ ਕੋਈ ਫਾਇਦਾ ਨਹੀਂ ਹੁੰਦਾ, ਪਰਿਵਾਰ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਤੁਹਾਡੇ ਪਰਿਵਾਰ ਵਿੱਚ ਸਿਰਫ ਕੁਰਸੀ ਅਤੇ ਤੁਸੀਂ ਹੈ। ਹੁਣ ਉਸ ਕੋਲ ਹੋਰ ਕੋਈ ਵਿਸ਼ਾ ਨਹੀਂ ਬਚਿਆ। ਜਦੋਂ ਤੋਂ ਚੋਣ ਬਾਂਡ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ। ਭਾਜਪਾ ਦਾ ਮਤਲਬ ਹੈ ‘ਭ੍ਰਿਸ਼ਟ ਜਨਤਾ ਪਾਰਟੀ’…”

UP ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ਸਵਾਗਤ ਕਰਦੇ ਹੋਏ ਖੇਡ ਮੰਤਰੀ ਮੀਤ ਹੇਅਰ