ਲੁਧਿਆਣਾ ‘ਚ ਅਕਾਲੀ ਆਗੂ ਕਾਕਾ ਦੇ ਘਰ ਦੂਜੇ ਦਿਨ ਵੀ ਆਈਟੀ ਦੀ ਰੇਡ ਜਾਰੀ, ਟੀਮ ਨੇ ਕਬਜੇ ਚ ਲਏ ਜਾਇਦਾਦ ਦੇ ਰਿਕਾਰਡ ਅਤੇ ਬੈਂਕ ਡਿਟੇਲਸ
ਹਾਲਾਂਕਿ ਇਨਕਮ ਟੈਕਸ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਕਾਕਾ ਇਕ ਹੋਟਲ ਨਾਲ ਹੋਏ ਸੌਦੇ ਤੋਂ ਬਾਅਦ ਆਮਦਨ ਕਰ ਵਿਭਾਗ ਦੀਆਂ ਨਜ਼ਰਾਂ ਵਿੱਚ ਆਏ ਸਨ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਿਪਨ ਸੂਦ ਨੂੰ ਲੁਧਿਆਣਾ ਤੋਂ 2024 ਲਈ ਪਾਰਟੀ ਦਾ ਲੋਕ ਸਭਾ ਉਮੀਦਵਾਰ ਐਲਾਨਿਆ ਹੈ।
ਲੁਧਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ਦੇ ਘਰ ‘ਤੇ ਇਨਕਮ ਟੈਕਸ ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ ਹੈ। ਟੀਮ ਇੱਥੇ ਉਨ੍ਹਾਂ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਆਈਟੀ ਟੀਮ ਨੇ ਸਾਰੇ ਰਿਕਾਰਡ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਇਨਕਮ ਟੈਕਸ ਨੇ ਮੰਗਲਵਾਰ ਸਵੇਰੇ ਰੀਅਲ ਅਸਟੇਟ ਇੰਡਸਟਰੀ ਨਾਲ ਜੁੜੀ ਵੱਡੀ ਕੰਪਨੀ ਵਿਪੁਲ ਵਰਲਡ ਅਤੇ ਪੰਚਕੂਲਾ ਅਤੇ ਹੋਰ ਸੂਬਿਆਂ’ਚ ਸਥਿਤ ਇਸ ਦੇ ਦਫਤਰਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਵਿੱਚ ਮਾਡਲ ਪਿੰਡ ਵਿੱਚ ਵਿਪਨ ਸੂਦ ਦੇ ਟਿਕਾਣੇ ਵੀ ਸ਼ਾਮਲ ਹੈ।
ਲੁਧਿਆਣਾ ਸੀਟ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਹਨ ਕਾਕਾ
ਵੱਡੀ ਗੱਲ ਇਹ ਹੈ ਕਿ ਇਸ ਵਾਰ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ ਵਿਪਨ ਸੂਦ ਕਾਕਾ ਨੂੰ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਵਿੱਚ ਉਤਾਰਨ ਦਾ ਐਲਾਨ ਕੀਤਾ ਹੈ। ਕਾਕਾ ਦੇ ਵਿਪੁਲ ਵਰਲਡ ਰੀਅਲ ਅਸਟੇਟ ਕੰਪਨੀ ਨਾਲ ਵੀ ਤਾਰ ਜੁੜੇ ਹੋਏ ਹਨ। ਇਸ ਕਾਰਨ ਟੀਮ ਲੁਧਿਆਣਾ ਵਿੱਚ ਆਪਣੇ ਟਿਕਾਣਿਆਂ ਤੇ ਪਹੁੰਚ ਗਈ ਹੈ।
ਇਹ ਸਾਰਾ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜਿਆ ਹੋਇਆ ਹੈ ਅਤੇ ਰੀਅਲ ਅਸਟੇਟ ਇੰਡਸਟਰੀ ਤੋਂ ਆਉਣ ਵਾਲੇ ਕਾਲੇ ਧਨ ਨੂੰ ਵੱਡੇ ਪੱਧਰ ‘ਤੇ ਛੁਪਾਉਣ ਦੀ ਸੂਚਨਾ ਵਿਭਾਗ ਕੋਲ ਪਹੁੰਚੀ ਹੈ।
ਇਹ ਵੀ ਪੜ੍ਹੋ
ਰਾਡਾਰ ‘ਤੇ ਕਈ ਜਾਇਦਾਦ ਕਾਰੋਬਾਰੀ
ਇਨਕਮ ਟੈਕਸ ਵਿਭਾਗ ਨੇ ਵਿਪਨ ਸੂਦ ਕਾਕਾ ਦੇ ਕਾਰੋਬਾਰ ਨਾਲ ਜੁੜੇ ਕਈ ਦਸਤਾਵੇਜ਼ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਾਪਰਟੀ ਹਿੱਸੇਦਾਰਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਕਈ ਕਾਰੋਬਾਰੀ ਇਨਕਮ ਟੈਕਸ ਦੀ ਰਾਡਾਰ ‘ਤੇ ਹਨ।