ਫਿਰੋਜ਼ਪੁਰ ‘ਚ ਭਾਰਤੀ ਫੌਜ ਦੇ ਲੱਖਾਂ ਰੁਪਏ ਦੇ 2 ਸੰਚਾਰ ਯੰਤਰ ਚੋਰੀ, ਪੁਲਿਸ ਨੇ ਕੀਤਾ ਮਾਮਲਾ ਦਰਜ

Updated On: 

23 Jan 2023 12:00 PM

ਫਿਰੋਜ਼ਪੁਰ ਛਾਉਣੀ 'ਚ ਭਾਰਤੀ ਫੌਜ ਦੇ 2 ਸੰਚਾਰ ਯੰਤਰ ਚੋਰੀ ਹੋ ਗਏ ਹਨ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਅਤੇ ਪੁਲਿਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ।

ਫਿਰੋਜ਼ਪੁਰ ਚ ਭਾਰਤੀ ਫੌਜ ਦੇ ਲੱਖਾਂ ਰੁਪਏ ਦੇ 2 ਸੰਚਾਰ ਯੰਤਰ ਚੋਰੀ, ਪੁਲਿਸ ਨੇ ਕੀਤਾ ਮਾਮਲਾ ਦਰਜ
Follow Us On

ਫ਼ਿਰੋਜ਼ਪੁਰ ਕੈਂਟ ਥਾਣੇ ਦੀ ਪੁਲਿਸ ਨੇ ਇਸ ਘਟਨਾ ਸਬੰਧੀ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਮੇਜਰ ਸੰਦੀਪ ਕੁਮਾਰ ਯਾਦਵ, 7 ਇਨਫੈਂਟਰੀ ਡਿਵੀਜ਼ਨ ਸਿਗਨਲ ਰੈਜੀਮੈਂਟ ਕੇਅਰ 56 ਏ.ਪੀ.ਓ ਨੇ ਦੱਸਿਆ ਕਿ 15/16 ਜਨਵਰੀ ਦੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਭਾਰਤੀ ਫੌਜ ਦੀ ਇਮਾਰਤ ਵਿੱਚ ਦਾਖਲ ਹੋਇਆ ਅਤੇ ਉਥੋਂ 2 ਸੰਚਾਰ ਉਪਕਰਣ ਚੋਰੀ ਕਰ ਲਏ। ਜਿਸ ਦੀ ਕੀਮਤ ਕਰੀਬ 38 ਲੱਖ 60 ਹਜ਼ਾਰ ਰੁਪਏ ਹੈ।

ਚੋਰਾਂ ਵੱਲੋਂ ਕੀਤੇ ਗਏ ਆਰਮੀ ਦੇ 2 ਸੰਚਾਰ ਉਪਕਰਣ ਚੌਰੀ

ਪੰਜਾਬ ਵਿੱਚ ਆਏ ਦਿਨ ਚੋਰਾ ਵਲੋ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਜਿਲਾ ਫਿਰੋਜਪੁਰ ਵਿੱਚ ਤਾਜ਼ਾ ਮਾਮਲਾ ਸਾਮਨੇ ਆਇਆ ਹੈ। ਜਿਸ ਵਿੱਚ ਚੋਰ ਵਲੋ ਆਰਮੀ ਦੇ 2 ਸੰਚਾਰ ਉਪਕਰਣ ਚੋਰੀ ਕਰ ਲਏ ਅਤੇ ਉਥੋਂ ਫਰਾਰ ਹੋ ਗਏ ਜਿਸ ਨੂੰ ਲੈਕੇ ਆਰਮੀ ਦੇ ਅਧਿਕਾਰੀਆ ਵਲੋ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਮਾਮਲਾ ਦਰਜ ਕੀਤਾ ਗਿਆ ਚੋਰਾ ਦੇ ਹੌਸਲੇ ਕਾਫੀ ਬੁਲੰਦ ਹੋ ਗਏ ਹਨ ਕਿ ਆਏ ਦਿਨ ਫਿਰੋਜ਼ਪੁਰ ਵਿੱਚ ਵਖ ਵਖ ਥਾਵਾਂ ਤੇ ਚੋਰੀ ਦੀ ਵਾਰਦਾਤਾਂ ਸਾਮਨੇ ਅੰਦੀਆ ਹਨ ਫ਼ਿਰੋਜ਼ਪੁਰ ਕੈਂਟ ਥਾਣੇ ਦੀ ਪੁਲਿਸ ਨੇ ਇਸ ਘਟਨਾ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਮੇਜਰ ਸੰਦੀਪ ਕੁਮਾਰ ਯਾਦਵ, 7 ਇਨਫੈਂਟਰੀ ਡਿਵੀਜ਼ਨ ਸਿਗਨਲ ਰੈਜੀਮੈਂਟ ਕੇਅਰ 56 ਏ.ਪੀ.ਓ ਨੇ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਭਾਰਤੀ ਫੌਜ ਦੀ ਇਮਾਰਤ ਵਿੱਚ ਦਾਖਲ ਹੋਇਆ ਅਤੇ ਉਥੋਂ 2 ਸੰਚਾਰ ਉਪਕਰਣ ਚੋਰੀ ਕਰ ਲਏ। ਪੁਲਿਸ ਨੇ ਬਿਆਨਾਂ ਤੇ ਮਾਮਲਾ ਦਰਜ ਕਰ ਲੀਤਾ ਗੀਆ ਅਤੇ ਅਗੋ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਚੋਰਾ ਦੀ ਭਾਲ ਕੀਤੀ ਜਾ ਰਹੀ ਹੈ।

ਅਣਪਛਾਤਾ ਵਿਅਕਤੀ ਭਾਰਤੀ ਫੌਜ ਦੀ ਇਮਾਰਤ ‘ਚ ਹੋਏ ਸੀ ਦਾਖਲ

ਉਥੇ ਹੀ ਜਾਣਕਾਰੀ ਦੇਂਦੇ ਹੋਏ ਐਸ ਐਚ ਓ ਕੇਂਟ ਨਵੀਨ ਕੁਮਾਰ ਨੇ ਦਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਣਪਛਾਤਾ ਵਿਅਕਤੀ ਵਲੋ ਭਾਰਤੀ ਫੌਜ ਦੀ ਇਮਾਰਤ ਵਿੱਚ ਦਾਖਲ ਹੋਇਆ ਅਤੇ ਉਥੋਂ 2 ਸੰਚਾਰ ਉਪਕਰਣ ਚੋਰੀ ਕਰ ਲਏ। ਜਿਸ ਦੀ ਕੀਮਤ ਕਰੀਬ 38 ਲੱਖ 60 ਹਜ਼ਾਰ ਰੁਪਏ ਹੈ।ਐਸ ਐਚ ਓ ਕੇਂਟ ਨੇ ਦਸਿਆ ਕਿ ਪਤਾ ਕੀਤਾ ਜਾ ਰਿਹਾ ਹੈ ਚੋਰੀ ਕਿਸਨੇ ਕੀਤੀ ਹੈ ਅਤੇ ਕਿਵੇਂ ਸੰਚਾਰ ਉਪਕਰਨ ਨੂੰ ਲੈ ਗੀਆ ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਮੇਜਰ ਸੰਦੀਪ ਕੁਮਾਰ ਯਾਦਵ, 7 ਇਨਫੈਂਟਰੀ ਡਿਵੀਜ਼ਨ ਸਿਗਨਲ ਰੈਜੀਮੈਂਟ ਕੇਅਰ 56 ਏ.ਪੀ.ਓ ਨੇ ਦੱਸਿਆ ਕਿ 15/16 ਜਨਵਰੀ ਦੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਭਾਰਤੀ ਫੌਜ ਦੀ ਇਮਾਰਤ ਵਿੱਚ ਦਾਖਲ ਹੋਇਆ।

input: ਸੰਨੀ ਚੋਪੜਾ

Exit mobile version