Clash: ਰੋਡਵੇਜ਼ ਬੱਸ ‘ਚ ਔਰਤ ਵੱਲੋਂ ਹੰਗਾਮਾ, ਟਿਕਟਾਂ ਕੱਟਣ ਵਾਲੀ ਮਸ਼ੀਨ ਨੂੰ ਸੁੱਟਿਆ, ਵਾਇਰਲ ਹੋਈ ਵੀਡੀਓ

Updated On: 

22 Jun 2023 13:54 PM

ਜ਼ਿਲ੍ਹਾ ਨਵਾਂਸ਼ਹਿਰ ਦੇ ਹਲਕਾ ਬੰਗਾ ਤੋਂ ਇੱਕ ਔਰਤ ਵੱਲੋਂ ਰੋਡਵੇਜ਼ ਬੱਸ ਕੰਡਕਟਰ ਦੇ ਵਿਵਾਦ ਦਾ ਵੀਡੀਓ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਇਸ ਬਾਰੇ ਪੜ੍ਹੋ ਪੂਰੀ ਖ਼ਬਰ

Clash: ਰੋਡਵੇਜ਼ ਬੱਸ ਚ ਔਰਤ ਵੱਲੋਂ ਹੰਗਾਮਾ, ਟਿਕਟਾਂ ਕੱਟਣ ਵਾਲੀ ਮਸ਼ੀਨ ਨੂੰ ਸੁੱਟਿਆ, ਵਾਇਰਲ ਹੋਈ ਵੀਡੀਓ
Follow Us On

ਨਵਾਂਸ਼ਹਿਰ ਨਿਊਜ਼: ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਹੈ ਪਰ ਪੰਜਾਬ ਰੋਡਵੇਜ਼ ਔਰਤਾਂ ਦੇ ਮੁਫਤ ਸਫਰ ਨੂੰ ਪਸੰਦ ਨਹੀਂ ਕਰ ਰਿਹਾ ਹੈ। ਔਰਤਾਂ ਅਤੇ ਪੰਜਾਬ ਰੋਡਵੇਜ਼ (Punjab Roadways) ਦੇ ਬੱਸ ਕੰਡਕਟਰਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿੱਚ ਔਰਤਾਂ ਬੱਸ ਕੰਡਕਟਰ ਨਾਲ ਬਹਿਸ ਕਰਦਿਆਂ ਨਜ਼ਰ ਆਉਂਦੀਆਂ ਹਨ।

ਅਜਿਹਾ ਹੀ ਇੱਕ ਵੀਡੀਓ ਅੱਜ ਵੀ ਵਾਇਰਲ ਹੋਇਆ ਹੈ, ਜਿਸ ਵਿੱਚ ਔਰਤ ਬੱਸ ਕੰਡਕਟਰ ਨਾਲ ਉਲਝਦੀ ਨਜ਼ਰ ਆ ਰਹੀ ਹੈ।

ਕੀ ਹੈ ਪੂਰ ਵਿਵਾਦ ?

ਬੇਸ਼ੱਕ ਸਰਕਾਰ ਨੇ ਸਰਕਾਰੀ ਬੱਸਾਂ ‘ਚ ਔਰਤਾਂ ਲਈ ਸਫਰ ਮੁਫਤ ਕਰ ਦਿੱਤਾ ਹੈ ਪਰ ਔਰਤਾਂ ਨੂੰ ਸਰਕਾਰੀ ਬੱਸਾਂ ‘ਚ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਨਵਾਂਸ਼ਹਿਰ ਦੇ ਹਲਕਾ ਬੰਗਾ ਤੋਂ ਇੱਕ ਔਰਤ ਵੱਲੋਂ ਰੋਡਵੇਜ਼ ਬੱਸ ਕੰਡਕਟਰ (Bus Conductor) ਨਾਲ ਉਲਝਣ ਦੀ ਵੀਡੀਓ ਸਾਹਮਣੇ ਆ ਰਹੀ ਹੈ।

ਜਦੋਂ ਬੱਸ ਕੰਡਕਟਰ ਨੇ ਮਹਿਲਾ ਨੂੰ ਸਰਕਾਰੀ ਬੱਸ ਵਿੱਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਤਾਂ ਔਰਤ ਨੇ ਗੁੱਸੇ ਵਿੱਚ ਆ ਕੇ ਬੱਸ ਕੰਡਕਟਰ ਦੇ ਹੱਥੋਂ ਟਿਕਟ ਕੱਟਣ ਵਾਲੀ ਮਸ਼ੀਨ ਖੋਹ ਲਈ ਅਤੇ ਬੱਸ ਕੰਡਕਟਰ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਬੱਸ ਵਿੱਚ ਸਵਾਰ ਹੋਰ ਮਹਿਲਾਵਾਂ ਨੇ ਉਸ ਮਹਿਲਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਿਸੇ ਦੀ ਨਹੀਂ ਸੁਣੀ।

ਦੋਵਾਂ ਨੇ ਇੱਕ ਦੂਜੇ ਨੂੰ ਦਿੱਤੀਆਂ ਧਮਕੀਆਂ

ਮਹਿਲਾਂ ਵੱਲੋਂ ਜਦੋਂ ਕੰਡਕਟਰ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੰਡਕਟਰ ਨੇ ਆਪਣੇ ਫੋਨ ਤੋਂ ਵੀਡੀਓ ਬਣਾਉਣ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਔਰਤ ਉਸ ‘ਤੇ ਭੜਕ ਗਈ। ਇਸ ਦੌਰਾਨ ਪੁਲਿਸ (Police) ਨੇ ਉਸ ਨੂੰ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ। ਇੱਥੋਂ ਤੱਕ ਕਿ ਮਹਿਲਾਂ ਨੇ ਬੱਸ ਦੇ ਕੰਡਕਟਰ ਤੋਂ ਟਿਕਟ ਕੱਟਣ ਵਾਲੀ ਮਸ਼ੀਨ ਵੀ ਖੋਹ ਲਈ।

ਇਸ ਦੌਰਾਨ ਬੱਸ ਵਿੱਚ ਸਵਾਰ ਮਹਿਲਾਵਾਂ ਨੇ ਸਮਝਾਇਆ ਤਾਂ ਔਰਤ ਨੇ ਕੰਡਕਟਰ ਨੂੰ ਟਿਕਟ ਮਸ਼ੀਨ ਦੇਣ ਦੀ ਬਜਾਏ ਉਸ ਨੂੰ ਸੁੱਟ ਦਿੱਤਾ। ਬੱਸ ਕੰਡਕਟਰ ਨੇ ਮਹਿਲਾ ਮਸ਼ੀਨ ਹੱਥ ਵਿੱਚ ਫੜਾਉਣ ਲਈ ਕਿਹਾ ਪਰ ਮਹਿਲਾਂ ਨੇ ਉਸ ਦੀ ਇੱਕ ਨਾ ਸੁਣੀ।

ਪੰਜਾਬ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਔਰਤਾਂ ਅਤੇ ਸਰਕਾਰੀ ਬੱਸ ਮੁਲਾਜ਼ਮਾਂ ਵਿੱਚ ਅਜਿਹੀ ਘਟਨਾ ਵਾਪਰੀ ਹੋਵੇ। ਅਜਿਹੀਆਂ ਘਟਨਾਵਾਂ ਇਸ ਤੋਂ ਪਹਿਲਾਂ ਕਈ ਵਾਰ ਸਾਹਮਣੇ ਆਇਆ ਹਨ। ਸਰਕਾਰ ਨੂੰ ਜਲਦ ਹੀ ਇਸ ਮਸਲੇ ਦਾ ਹੱਲ ਕੱਢਣਾ ਚਾਹਿੰਦਾ ਹੈ ਨਹੀਂ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਇਸ ਪੂਰੀ ਘਟਨਾ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ