ਲੁਧਿਆਣਾ ਵਿੱਚ ਬਦਮਾਸ਼ਾਂ ਵੱਲੋਂ ਘਰਾਂ ਅਤੇ ਵਾਹਨਾਂ ਦੀ ਕੀਤੀ ਗਈ ਭੰਨਤੋੜ
ਲੁਧਿਆਣਾ ਦੇ ਗਿਆਸਪੁਰ ਇਲਾਕੇ ਵਿੱਚ ਐਤਵਾਰ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ 20 ਤੋਂ ਵੱਧ ਬਦਮਾਸ਼ਾਂ ਨੇ ਗੁੰਡਾਗਰਦੀ ਕੀਤੀ। ਇਲਾਕੇ ਵਿੱਚ ਇੱਟਾਂ ਅਤੇ ਪੱਥਰ ਸੁੱਟੇ ਗਏ, ਕਈ ਘਰਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ ਅਤੇ ਵਾਹਨਾਂ ਦੀ ਭੰਨਤੋੜ ਕੀਤੀ ਗਈ।

ਗਿਆਸਪੁਰ ਇਲਾਕੇ ਵਿੱਚ ਐਤਵਾਰ ਰਾਤ ਨੂੰ 20 ਤੋਂ ਵੱਧ ਬਦਮਾਸ਼ਾਂ ਨੇ ਗੁੰਡਾਗਰਦੀ ਕੀਤੀ। ਬਦਮਾਸ਼ਾਂ ਨੇ ਇਲਾਕੇ ਦੇ ਘਰਾਂ ਤੇ ਹਮਲਾ ਕੀਤਾ ਇਟਾਂ ਅਤੇ ਪੱਥਰ ਚੱਲਾਏ ਜਿਸ ਨਾਲ ਲੋਕਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਬਦਮਾਸ਼ਾ ਨੇ ਇਲਾਕੇ ਵਿੱਚ ਖੜ੍ਹੇ ਵਾਹਨਾਂ ਦੀ ਭਨਤੋੜ ਕੀਤੀ ਘਰਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ।
ਤੁਹਾਨੂੰ ਦੱਸ ਦੇਈਏ ਕਿ ਕੁੱਝ ਸਥਾਨਕ ਲੋਕਾਂ ਨੇ ਇੱਕ ਨੌਜਵਾਨ ਨੂੰ ਬਦਮਾਸ਼ਾਂ ਵੱਲੋਂ ਕੁੱਟਮਾਰ ਤੋਂ ਬਚਾਇਆ ਸੀ, ਜਿਸ ਤੋਂ ਬਾਅਦ ਬਦਮਾਸ਼ਾਂ ਨੇ ਬਦਲਾ ਲੈਣ ਲਈ ਇਲਾਕੇ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 5 ਤੋਂ 7 ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਸਥਾਨਕ ਲੋਕਾਂ ਦੇ ਵਿੱਚ ਰੋਸ਼
ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ, ਪਰ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਇਲਾਕੇ ਵਿੱਚ ਭੰਨਤੋੜ ਕਰਨ ਅਤੇ ਧਮਕੀਆਂ ਦੇਣ ਤੋਂ ਬਾਅਦ ਬਦਮਾਸ਼ ਉੱਥੋਂ ਚਲੇ ਗਏ। ਇਸ ਭੰਨਤੋੜ ਦੌਰਾਨ ਲੋਕਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਸੀਸੀਟੀਵੀ ਕੈਮਰੇ ਵੀ ਤੋੜੇ
ਬਦਮਾਸ਼ਾਂ ਨੇ ਘਰਾਂ ਦੇ ਸ਼ੀਸ਼ੇ ਤੋੜ ਦਿੱਤੇ। ਹਮਲਾਵਰਾਂ ਨੇ ਕਈ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ‘ਤੇ ਪੱਥਰ ਸੁੱਟੇ। ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ ਪੱਥਰ ਮਾਰ ਕੇ ਤੋੜ ਦਿੱਤੇ ਗਏ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਕੌਣ ਸਨ।
ਇਹ ਵੀ ਪੜ੍ਹੋ
ਇਲਾਕੇ ਦੇ ਵਸਨੀਕ ਦਾ ਕਹਿਣਾ
ਇਲਾਕੇ ਦੇ ਵਸਨੀਕ ਰੋਹਿਤ ਕੁਮਾਰ ਨੇ ਦੱਸਿਆ ਕਿ ਕੁੱਝ ਬਾਹਰੀ ਲੋਕ ਇਲਾਕੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਕੁੱਟ ਰਹੇ ਸਨ। ਜਦੋਂ ਉਸਨੂੰ ਬਚਾਇਆ ਗਿਆ ਤਾਂ ਬਦਮਾਸ਼ਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਜਲਦ ਕਾਰਵਾਈ ਦੀ ਮੰਗ
ਇਲਾਕੇ ਦੇ ਵਸਨੀਕਾਂ ਨੇ ਅਜੇ ਤੱਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ ਪਰ ਇਸ ਤੋਂ ਪਹਿਲਾਂ ਹੀ ਹਮਲਾਵਰਾਂ ਨੇ ਇਲਾਕੇ ਵਿੱਚ ਹੰਗਾਮਾ ਕਰ ਦਿੱਤਾ। ਸਾਰੇ ਹਮਲਾਵਰਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਕਈਆਂ ਦੇ ਚਿਹਰੇ ਵੀ ਕੱਪੜੇ ਨਾਲ ਢੱਕੇ ਹੋਏ ਸਨ। ਇਸ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਲੋਕਾਂ ਵਿੱਚ ਗੁੱਸਾ ਹੈ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਪੀਲ ਹੈ ਕਿ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ