ਹੁਸ਼ਿਆਰਪੁਰ ‘ਚ ਪਿਓ ਨੇ ਆਪਣੀ ਧੀ ਦਾ ਕੀਤਾ ਕਤਲ, ਕਿਰਪਾਨ ਨਾਲ ਹਮਲਾ ਕਰ ਹੋਇਆ ਫ਼ਰਾਰ; ਮਾਂ ਦੇ ਬਿਆਨਾਂ ‘ਤੇ ਕੇਸ ਦਰਜ

Updated On: 

29 Oct 2026 15:35 PM IST

ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਪਿੰਡ ਧੂਤ ਕਲਾਂ ਵਿੱਚ ਅੱਜ ਵੀਰਵਾਰ ਸਵੇਰੇ ਪਿਓ ਨੇ ਆਪਣੀ ਹੀ 17 ਸਾਲਾ ਧੀ ਦਾ ਕਿਰਪਾਨ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਿਤਾ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਮ੍ਰਿਤਕ ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਸੀ।

ਹੁਸ਼ਿਆਰਪੁਰ ਚ ਪਿਓ ਨੇ ਆਪਣੀ ਧੀ ਦਾ ਕੀਤਾ ਕਤਲ, ਕਿਰਪਾਨ ਨਾਲ ਹਮਲਾ ਕਰ ਹੋਇਆ ਫ਼ਰਾਰ; ਮਾਂ ਦੇ ਬਿਆਨਾਂ ਤੇ ਕੇਸ ਦਰਜ

ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਪਿੰਡ ਧੂਤ ਕਲਾਂ ਵਿੱਚ ਅੱਜ ਵੀਰਵਾਰ ਸਵੇਰੇ ਪਿਓ ਨੇ ਆਪਣੀ ਹੀ 17 ਸਾਲਾ ਧੀ ਦਾ ਕਿਰਪਾਨ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਿਤਾ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਮ੍ਰਿਤਕ ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੀ ਪੁਲਿਸ ਪਾਰਟੀ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਪੁਲਿਸ ਨੇ ਲਾਸ਼ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੁੱਢਲੀ ਜਾਂਚ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਮੁਲਜ਼ਮ ਪਿਤਾ ਘਰ ਵਿੱਚ ਪੁੱਤਰ ਨਾ ਹੋਣ ਕਾਰਨ ਅਕਸਰ ਖ਼ਫ਼ਾ ਤੇ ਗੁੱਸੇ ਵਿੱਚ ਰਹਿੰਦਾ ਸੀ। ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਪਿਤਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਪੜ੍ਹਾਈ ਵਿੱਚ ਹੁਸ਼ਿਆਰ ਸੀ ਧੀ

ਇਹ ਮਾਮਲਾ ਪਿੰਡ ਧੂਤ ਕਲਾਂ ਦਾ ਹੈ। ਮ੍ਰਿਤਕ ਲੜਕੀ ਦੀ ਪਛਾਣ ਇੰਦਰਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਤ ਕਲਾਂ ਵਿਖੇ 12ਵੀਂ ਜਮਾਤ ਵਿੱਚ ਪੜ੍ਹਦੀ ਸੀ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਇੰਦਰਪ੍ਰੀਤ ਕੌਰ ਪੜ੍ਹਾਈ-ਲਿਖਾਈ ਵਿੱਚ ਬਹੁਤ ਹੁਸ਼ਿਆਰ ਅਤੇ ਸ਼ਾਂਤ ਸੁਭਾਅ ਦੀ ਸੀ। ਧੀ ਦੀ ਇਸ ਬੇਵਕਤੀ ਅਤੇ ਦਰਦਨਾਕ ਮੌਤ ਤੋਂ ਬਾਅਦ ਮਾਂ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਪੁੱਤਰ ਦੀ ਚਾਹਤ ‘ਚ ਅੰਨ੍ਹਾ ਹੋ ਚੁੱਕਾ ਸੀ ਜੀਜਾ: ਲੜਕੀ ਦਾ ਮਾਮਾ

ਮ੍ਰਿਤਕਾ ਦੇ ਮਾਮੇ ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਜੀਜੇ ਨੇ ਅੱਜ ਸਵੇਰੇ ਉਨ੍ਹਾਂ ਦੀ ਭਾਣਜੀ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਸ਼ੁਰੂ ਤੋਂ ਹੀ ਘਰ ਵਿੱਚ ਪੁੱਤਰ ਚਾਹੁੰਦਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਮਾਨਸਿਕ ਤੌਰ ‘ਤੇ ਖ਼ਫ਼ਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਕਦੇ ਇਹ ਖ਼ਿਆਲ ਵੀ ਨਹੀਂ ਆਇਆ ਸੀ ਕਿ ਉਹ ਆਪਣੀ ਹੀ ਧੀ ਵਿਰੁੱਧ ਇੰਨਾ ਖ਼ੌਫ਼ਨਾਕ ਕਦਮ ਚੁੱਕ ਲਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਕਿਰਪਾਨ ਨਾਲ ਕੀਤਾ ਕਤਲ: DSP

ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਦਿਹਾਤੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਸਵਾ ਸੱਤ ਵਜੇ ਪਿੰਡ ਵਿੱਚ ਲੜਕੀ ਦਾ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ-ਪੜਤਾਲ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ। ਜਾਂਚ ਵਿੱਚ ਪੁਸ਼ਟੀ ਹੋਈ ਹੈ ਕਿ ਪਿਤਾ ਨੇ ਤੇਜ਼ਧਾਰ ਕਿਰਪਾਨ ਨਾਲ ਹਮਲਾ ਕਰਕੇ ਆਪਣੀ ਧੀ ਦੀ ਜਾਨ ਲਈ ਹੈ। ਬੱਚੀ ਦੀ ਮਾਤਾ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਪੁੱਤ ਨਾ ਹੋਣ ਦੀ ਰੰਜਿਸ਼ ਕਾਰਨ ਵਾਪਰਿਆ ਕਾਂਡ

ਡੀ.ਐੱਸ.ਪੀ. ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਪਿਤਾ ਅਕਸਰ ਇਹ ਕਹਿੰਦਾ ਰਹਿੰਦਾ ਸੀ ਕਿ ਉਸ ਦੀ ਸਿਰਫ਼ ਇਕੱਲੀ ਧੀ ਹੀ ਹੈ ਅਤੇ ਪੁੱਤ ਨਾ ਹੋਣ ਦੀ ਗੱਲ ਨੂੰ ਲੈ ਕੇ ਉਹ ਲਗਾਤਾਰ ਮਾਨਸਿਕ ਤਣਾਅ ਅਤੇ ਨਾਰਾਜ਼ਗੀ ਵਿੱਚ ਚੱਲ ਰਿਹਾ ਸੀ। ਪੁਲਿਸ ਦੇ ਘਟਨਾ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਉੱਥੋਂ ਰਫ਼ੂਚੱਕਰ ਹੋ ਗਿਆ ਸੀ। ਅਧਿਕਾਰੀ ਨੇ ਭਰੋਸਾ ਦਿੱਤਾ ਕਿ ਮੁਲਜ਼ਮ ਦੀ ਪੈੜ ਨੱਪਣ ਲਈ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਅਤੇ ਉਸ ਨੂੰ ਬਹੁਤ ਜਲਦ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।

Loading...
Unable to load recommendations.
Follow Us