ਹੁਸ਼ਿਆਰਪੁਰ: ਯਾਤਰੀਆਂ ਨਾਲ ਭਰੀ ਬੱਸ ਦੀ ਬਦਮਾਸ਼ਾਂ ਵੱਲੋਂ ਭੰਨਤੋੜ, ਡਰਾਈਵਰ ਨਾਲ ਕੁੱਟਮਾਰ, ਪੁਲਿਸ ਮੁਲਾਜ਼ਮ ਦੀ ਪਾੜ ਦਿੱਤੀ ਵਰਦੀ

Updated On: 

25 Jul 2025 12:12 PM IST

Attack on Private Passenger Bus: ਡਰਾਈਵਰ ਦੀ ਬਦਮਾਸ਼ਾਂ ਵੱਲੋਂ ਕੁੱਟਮਾਰ ਤੋਂ ਬਾਅਦ ਜਦੋਂ ਕੁਝ ਯਾਤਰੀ ਡਰਾਈਵਰ ਨੂੰ ਬਚਾਉਣ ਲਈ ਆਏ ਤਾਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਬਦਲਾ ਮੋੜ ਨੇੜੇ, ਮੋਟਰਸਾਈਕਲਾਂ 'ਤੇ ਸਵਾਰ ਬਦਮਾਸ਼ਾਂ ਨੇ ਸੜਕ ਦੇ ਵਿਚਕਾਰ ਬੱਸ ਨੂੰ ਘੇਰ ਲਿਆ। ਇਸ ਦੌਰਾਨ, ਬਦਮਾਸ਼ਾਂ ਨੇ ਇਕੱਠੇ ਹੋ ਕੇ ਬੱਸ ਦੇ ਸ਼ੀਸ਼ਾ ਤੋੜਦੇ ਹੋਏ ਲੋਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਹੁਸ਼ਿਆਰਪੁਰ: ਯਾਤਰੀਆਂ ਨਾਲ ਭਰੀ ਬੱਸ ਦੀ ਬਦਮਾਸ਼ਾਂ ਵੱਲੋਂ ਭੰਨਤੋੜ, ਡਰਾਈਵਰ ਨਾਲ ਕੁੱਟਮਾਰ, ਪੁਲਿਸ ਮੁਲਾਜ਼ਮ ਦੀ ਪਾੜ ਦਿੱਤੀ ਵਰਦੀ
Follow Us On

ਹੁਸ਼ਿਆਰਪੁਰ ਦੇ ਦਸੂਹਾ-ਹਾਜੀਪੁਰ ਰੋਡ ‘ਤੇ ਬੱਸ ‘ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲਗਭਗ 2 ਦਰਜਨ ਹਥਿਆਰਬੰਦ ਬਾਈਕ ਸਵਾਰ ਬਦਮਾਸ਼ਾਂ ਨੇ ਯਾਤਰੀਆਂ ਨਾਲ ਭਰੀ ਰਾਜਧਾਨੀ ਬੱਸ ‘ਤੇ ਹਮਲਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ, ਬਦਮਾਸ਼ਾਂ ਨੇ ਪਹਿਲਾਂ ਬੱਸ ਨੂੰ ਰੋਕਿਆ, ਫਿਰ ਭੰਨਤੋੜ ਕੀਤੀ। ਇਸ ਘਟਨਾ ਕਾਰਨ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬਦਮਾਸ਼ਾਂ ਨੇ ਬੱਸ ਡਰਾਈਵਰ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

ਡਰਾਈਵਰ ਦੀ ਬਦਮਾਸ਼ਾਂ ਵੱਲੋਂ ਕੁੱਟਮਾਰ ਤੋਂ ਬਾਅਦ ਜਦੋਂ ਕੁਝ ਯਾਤਰੀ ਡਰਾਈਵਰ ਨੂੰ ਬਚਾਉਣ ਲਈ ਆਏ ਤਾਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਬਦਲਾ ਮੋੜ ਨੇੜੇ, ਮੋਟਰਸਾਈਕਲਾਂ ‘ਤੇ ਸਵਾਰ ਬਦਮਾਸ਼ਾਂ ਨੇ ਸੜਕ ਦੇ ਵਿਚਕਾਰ ਬੱਸ ਨੂੰ ਘੇਰ ਲਿਆ।

ਇਸ ਦੌਰਾਨ, ਬਦਮਾਸ਼ਾਂ ਨੇ ਇਕੱਠੇ ਹੋ ਕੇ ਬੱਸ ਦੇ ਸ਼ੀਸ਼ਾ ਤੋੜਦੇ ਹੋਏ ਲੋਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਬੱਸ ‘ਚ ਮੌਜੂਦ ਇੱਕ ਪੁਲਿਸ ਅਧਿਕਾਰੀ ਨਾਲ ਵੀ ਦੁਰਵਿਵਹਾਰ ਕੀਤਾ ਅਤੇ ਉਸ ਦੀ ਵਰਦੀ ਵੀ ਪਾੜ ਦਿੱਤੀ।