ਪੰਜਾਬ ਦੇ ਸਿਰ ਦਾ ਤਾਜ, ਏਸ਼ੀਆ ਦਾ ਦੂਸਰਾ ਸਭਤੋਂ ਉੱਚਾ ਡੈਮ 'ਭਾਖੜਾ-ਨੰਗਲ ਡੈਮ' history and importance of bhakra nangal dam Punjabi news - TV9 Punjabi

ਪੰਜਾਬ ਦੇ ਸਿਰ ਦਾ ਤਾਜ, ਏਸ਼ੀਆ ਦਾ ਦੂਸਰਾ ਸਭਤੋਂ ਉੱਚਾ ਡੈਮ ‘ਭਾਖੜਾ-ਨੰਗਲ ਡੈਮ’

Published: 

09 Jan 2023 12:32 PM

ਹਿਮਾਚਲ ਪ੍ਰਦੇਸ਼ ਵਿੱਚ ਭਾਖੜਾ ਨਾਮਕ ਇੱਕ ਪਿੰਡ ਦੇ ਉੱਪਰ ਸਥਿਤ ਹੈ ਇਹ ਨੰਗਲ ਡੈਮ ਤੋਂ ਕੁਝ ਊੰਚਾਈ 'ਤੇ ਹੈ। ਦੂਜੇ ਪਾਸੇ, ਨੰਗਲ ਡੈਮ, ਭਾਖੜਾ ਡੈਮ ਤੋਂ ਲਗਭਗ 13 ਕਿਲੋਮੀਟਰ ਹੇਠਾਂ ਹੈ। ਇਸ ਤਰ੍ਹਾਂ, ਉਹ ਵੱਖ-ਵੱਖ ਡੈਮ ਹਨ ਜੋ ਅਕਸਰ ਸਮੂਹਿਕ ਤੌਰ 'ਤੇ ਜਾਣੇ ਜਾਂਦੇ ਹਨ। ਭਾਖੜਾ-ਨੰਗਲ ਡੈਮ ਇਕ ਮਸ਼ਹੂਰ ਟੂਰਿਸਟ ਸਪਾਟ ਵੀ ਹੈ ਜਿਥੇ ਅਕਸਰ ਲੋਕ ਫੋਟੋਆਂ ਖਿੱਚਦੇ ਵੇਖੇ ਜਾਂਦੇ ਨੇ।

ਪੰਜਾਬ ਦੇ ਸਿਰ ਦਾ ਤਾਜ, ਏਸ਼ੀਆ ਦਾ ਦੂਸਰਾ ਸਭਤੋਂ ਉੱਚਾ ਡੈਮ ਭਾਖੜਾ-ਨੰਗਲ ਡੈਮ
Follow Us On

ਭਾਰਤ ਦੇ ਕਈ ਜਲ ਸਰੋਤਾਂ ਅਤੇ ਡੈਮਾਂ ‘ਚ ਪ੍ਰਮੁੱਖ ਨਾਮ ਹੈ ਭਾਖੜਾ ਨੰਗਲ ਡੈਮ। ਹਿਮਾਚਲ ਅਤੇ ਪੰਜਾਬ ਦੀ ਸਰਹਦ ਉਤੇ ਭਾਖੜਾ ਅਤੇ ਨੰਗਲ ਨਹਿਰ ਤੇ ਬਣਿਆ ਇਹ ਡੈਮ ਪੂਰੇ ਏਸ਼ੀਆ ‘ਚ ਦੂਸਰਾ ਸਭ ਤੋਂ ਉੱਚਾ ਡੈਮ ਹੈ। ਪਰ ਇਹ ਦੋ ਵੱਖ ਡੈਮ ਹਨ ਜੋ ਅਕਸਰ ਇਕੋ ਵਜੋਂ ਜਾਣੇ ਜਾਂਦੇ ਹਨ। ਜਿਵੇਂ ਕਿ ਅਸੀਂ ਦੱਸਿਆ ਸਤਲੁਜ ਦਰਿਆ ਦੇ ਪਾਰ ਸਥਿਤ ਇਸ ਡੈਮ ਨੂੰ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਕਿਹਾ ਜਾਂਦਾ ਹੈ, ਅਤੇ ਇਸ ਦੀ ਉਚਾਈ 740 ਫੁੱਟ ਹੈ।

ਹਿਮਾਚਲ ਪ੍ਰਦੇਸ਼ ਵਿੱਚ ਭਾਖੜਾ ਨਾਮਕ ਇੱਕ ਪਿੰਡ ਦੇ ਉੱਪਰ ਸਥਿਤ ਹੈ ਇਹ ਨੰਗਲ ਡੈਮ ਤੋਂ ਕੁਝ ਊੰਚਾਈ ‘ਤੇ ਹੈ। ਦੂਜੇ ਪਾਸੇ, ਨੰਗਲ ਡੈਮ, ਭਾਖੜਾ ਡੈਮ ਤੋਂ ਲਗਭਗ 13 ਕਿਲੋਮੀਟਰ ਹੇਠਾਂ ਹੈ। ਇਸ ਤਰ੍ਹਾਂ, ਉਹ ਵੱਖ-ਵੱਖ ਡੈਮ ਹਨ ਜੋ ਅਕਸਰ ਸਮੂਹਿਕ ਤੌਰ ‘ਤੇ ਜਾਣੇ ਜਾਂਦੇ ਹਨ। ਭਾਖੜਾ-ਨੰਗਲ ਡੈਮ ਇਕ ਮਸ਼ਹੂਰ ਟੂਰਿਸਟ ਸਪਾਟ ਵੀ ਹੈ ਜਿਥੇ ਅਕਸਰ ਲੋਕ ਫੋਟੋਆਂ ਖਿੱਚਦੇ ਵੇਖੇ ਜਾਂਦੇ ਨੇ।

ਇਸ ਡੈਮ ਦਾ ਵਾਟਰ ਰਿਜਰਵਾਯਰ ਵੀ ਆਪਣੇ ਆਪ ‘ਚ ਖਾਸ ਹੈ ਜਿਸ ਨੂੰ ਗੋਬਿੰਦ ਸਾਗਰ ਲੇਕ ਕਿਹਾ ਜਾਂਦਾ ਹੈ। ਇਸ ਜਲ ਸਰੋਤ ‘ਚ ਲਗਭਗ 9.43 ਬਿਲੀਅਨ ਕਿਊਬਿਕ ਮੀਟਰ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ। ਭਾਖੜਾ ਡੈਮ ਦਾ ਇਹ ਜਲ ਭੰਡਾਰ 90 ਕਿਲੋਮੀਟਰ ਲੰਬਾ ਹੈ ਅਤੇ 168.35 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।

ਹੁਣ ਗੱਲ ਕਰਦੇ ਹਾਂ ਇਸ ਡੈਮ ਦੇ ਇਤਿਹਾਸ ਦੀ, 1963 ਵਿੱਚ ਸਥਾਪਿਤ, ਭਾਖੜਾ ਨੰਗਲ ਡੈਮ ਸਭ ਤੋਂ ਪੁਰਾਣੀ ਪਾਣੀ ਵਿਕਾਸ ਯੋਜਨਾਵਾਂ ਵਿੱਚੋਂ ਇੱਕ ਹੈ ਜੋ ਭਾਰਤ ‘ਚ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਈ ਸੀ। 1908 ਵਿੱਚ ਸਰ ਲੁਈਸ ਡੇਨ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਉਸ ਸਮੇਂ ਲੁਈਸ ਢੇਨ ਨੇ ਸਤਲੁਜ ਦਰਿਆ ਉੱਤੇ ਇੱਕ ਜਲ ਭੰਡਾਰ ਬਣਾਉਣ, ਬਿਜਲੀ ਦੇ ਭੰਡਾਰਨ ਅਤੇ ਵਿਕਾਸ ਲਈ ਡੈਮ ਬਣਾਉਣ ਦਾ ਸੁਝਾਅ ਦਿੱਤਾ। ਪਰ ਇਹ ਪ੍ਰੋਜੈਕਟ ਬਹੁਤ ਮਹਿੰਗਾ ਹੋਣ ਕਰਕੇ ਉਸ ਵੇਲੇ ਅੱਗੇ ਨਹੀਂ ਵਧਾਇਆ ਜਾ ਸਕਿਆ।

1987 ‘ਚ ਦੇਸ਼ ਅੰਗਰੇਜ਼ੀ ਹੁਕੂਮਤ ‘ਤੋਂ ਅਜਾਦ ਹੋਇਆ ਅਤੇ ਫੇਰ ਇਕ ਵਾਰ ਲੂਈਸ ਢੇਨ ਦੇ ਇਸ ਪ੍ਰਸਤਾਅ ਦਾ ਅਧਿਐਨ ਕੀਤਾ ਗਿਆ। ਕਈ ਰਿਪੋਰਟਾਂ ਬਣੀਆਂ ਅਤੇ ਆਖਰਕਾਰ 1948 ਵਿੱਚ ਇਸ ਪ੍ਰੋਜੈਕਟ ਨੇ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਮੁਖ ਉਦੇਸ਼ ਕ੍ਰਿਸ਼ੀ ਪ੍ਰਧਾਨ ਸੂਬੇ ਪੰਜਾਬ ਨੂੰ ਸਿੰਚਾਈ ਪ੍ਰਦਾਨ ਕਰਨਾ, ਬਿਜਲੀ ਪੈਦਾ ਕਰਨਾ ਅਤੇ ਸਤਲੁਜ-ਬਿਆਸ ਦਰਿਆ ਘਾਟੀ ਦੇ ਹੜ੍ਹਾਂ ਨੂੰ ਰੋਕਣਾ ਸੀ।

ਇਸ ਤਰ੍ਹਾਂ, ਭਾਖੜਾ ਡੈਮ ਦਾ ਨਿਰਮਾਣ 1948 ਵਿੱਚ ਸ਼ੁਰੂ ਹੋਇਆ ਅਤੇ 15 ਸਾਲ ਬਾਅਦ 22 ਅਕਤੂਬਰ 1963 ਨੂੰ ਪੂਰਾ ਹੋਇਆ। ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ 13,000 ਮਜ਼ਦੂਰਾਂ ਅਤੇ 300 ਇੰਜੀਨੀਅਰਾਂ ਦੀ ਦਿਨ ਰਾਤ ਦੀ ਮਿਹਨਤ ਲੱਗੀ।

ਭਾਖੜਾ-ਨੰਗਲ ਡੈਮ ਦੇ ਇਹਨਾਂ ਕਾਰਨਾਂ ਕਰਕੇ ਅਹਿਮ

ਸਿੰਚਾਈ – ਇਸ ਡੈਮ ਦੇ ਮੁੱਖ ਉਪਯੋਗਾਂ ਵਿੱਚੋਂ ਇੱਕ ਸਿੰਚਾਈ ਦੇ ਉਦੇਸ਼ਾਂ ਲਈ ਬਰਸਾਤੀ ਪਾਣੀ ਨੂੰ ਸਟੋਰ ਕਰਨਾ ਹੈ। ਇਹ ਸਾਰੇ ਹਿਮਾਚਲ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਹਰਿਆਣਾ ਵਿੱਚ 10 ਮਿਲੀਅਨ ਤੋਂ ਵੱਧ ਏਕੜ ਖੇਤਾਂ ਦੀ ਸਿੰਚਾਈ ਵਿੱਚ ਮਦਦ ਕਰਦਾ ਹੈ ਜਿਸ ਨਾਲ ਮਾਨਸੂਨ ਦੇ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਦਾ ਮੁਕਾਬਲਾ ਕਰਨ ਵਿੱਚ ਮਦਦ ਮਿਲਦੀ ਹੈ ।

ਬਿਜਲੀ ਉਤਪਾਦਨ – ਡੈਮ ਦਾ ਪਾਣੀ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਪੰਜਾਬ ਅਤੇ ਦਿੱਲੀ ਦੇ ਰਾਜਾਂ ਦੇ ਬਹੁਤ ਸਾਰੇ ਖੇਤਰਾਂ ਨੂੰ ਬਿਜਲੀ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ। ਡੈਮ ਦੇ ਹਰ ਪਾਸੇ ਦੋ ਪਾਵਰਹਾਊਸ ਨੇ ਅਤੇ ਡੈਮ ਦੇ 10 ਪਾਵਰ ਜਨਰੇਟਰ 1325 ਮੈਗਾਵਾਟ ਬਿਜਲੀ ਪੈਦਾ ਕਰਨ ਵਿੱਚ ਮਦਦ ਕਰਦੇ ਨੇ।

ਟੂਰਿਜ਼ਮ – ਸੈਲਾਨੀਆਂ ਲਈ ਇੱਕ ਪ੍ਰਸਿੱਧ ਸਥਾਨ ਹੋਣ ਦੇ ਨਾਤੇ, ਭਾਖੜਾ ਡੈਮ ਆਪਣੇ ਵਿਸ਼ਾਲ ਆਕਾਰ ਅਤੇ ਵਿਸ਼ੇਸ਼ਤਾ ਦੇ ਕਾਰਨ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇੱਥੇ ਵਾਟਰ ਸਪੋਰਟਸ ਕਰਵਾਏ ਜਾਂਦੇ ਨੇ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਨੇ।ਇਥੇ ਨੈਣਾ ਦੇਵੀ ਦੇ ਪਵਿੱਤਰ ਮੰਦਰ ਦੇ ਨਾਲ-ਨਾਲ ਜੰਗਲ ਸਫਾਰੀ ਸੈਲਾਨੀਆਂ ਲਈ ਇਕ ਹੋਰ ਆਕਰਸ਼ਕ ਵਿਕਲਪ ਹੈ।

ਮੱਛੀ ਪਾਲਣ – ਗੋਬਿੰਦ ਸਾਗਰ ਲੇਕ ਵਿੱਚ ਵਪਾਰਕ ਤੂਰ ਤੇ ਮੱਛੀਆਂ ਫੜਨ ਦੀ ਇਜਾਜ਼ਤ ਹੈ ਕਿਉਂਕਿ ਇਹ ਮੱਛੀਆਂ ਦੀਆਂ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਦਾ ਪਲਣ ਕੀਤਾ ਜਾਂਦਾ ਹੈ ।

ਭਾਖੜਾ ਨੰਗਲ ਡੈਮ ਮਹੱਤਵਪੂਰਨ ਡੈਮਾਂ ‘ਚੋਂ ਇੱਕ

ਇਹ ਨਾ ਸਿਰਫ਼ ਹੜ੍ਹਾਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਸਗੋਂ ਭਾਰਤ ਦੇ ਕਈ ਰਾਸੂਬਿਆਂ ਲਈ ਬਿਜਲੀ ਵੀ ਪੈਦਾ ਕਰਦਾ ਹੈ। ਇਸ ਤੋਂ ਇਲਾਵਾ, ਇਹ ਸਿੰਚਾਈ ਸਾਧਨ ਹੋਣ ਕਰਕੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੀ ਮਦਦ ਕਰਦਾ ਹੈ। ਸਮੇਂ ਦੇ ਨਾਲ-ਨਾਲ ਇਹ ਜਗ੍ਹਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਵੀ ਬਣਦੀ ਗਈ ਜਿਸ ਕਾਰਨ ਟੂਰਿਜ਼ਮ ਵਿਭਾਗ ਲਾਇ ਵੀ ਇਹ ਡੈਮ ਅਹਿਮ ਬਣਦਾ ਗਿਆ।

Exit mobile version