Bhagwant Government ਸੂਬੇ ‘ਚ ਡਰ ਦਾ ਮਾਹੌਲ ਬਣਾ ਰਹੀ ਹੈ, ਹਰਸਿਮਰਤ ਕੌਰ ਬਾਦਲ ਦਾ ਵੱਡਾ ਇਲਜ਼ਾਮ

Published: 

14 Apr 2023 22:43 PM

Harsimrat Kaur Badal ਨੇ ਕਿਹਾ ਕਿ ਸਿੱਖਾਂ ਦੇ ਸਭ ਤੋਂ ਵੱਡੇ ਅਤੇ ਪਵਿੱਤਰ ਧਾਰਮਿਕ ਤਿਉਹਾਰ ਵਿਸਾਖੀ ਦੇ ਮੌਕੇ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਬਾਹਰ ਭਾਰੀ ਸੁਰੱਖਿਆ ਲਗਾ ਕੇ ਸਿੱਖ ਸੰਗਤ ਅਤੇ ਪੰਜਾਬ ਵਾਸੀਆਂ ਨੂੰ ਡਰਾਉਣ ਦਾ ਕੰਮ ਕੀਤਾ ਹੈ।

Bhagwant Government ਸੂਬੇ ਚ ਡਰ ਦਾ ਮਾਹੌਲ ਬਣਾ ਰਹੀ ਹੈ, ਹਰਸਿਮਰਤ ਕੌਰ ਬਾਦਲ ਦਾ ਵੱਡਾ ਇਲਜ਼ਾਮ

ਹਰਸਿਮਰਤ ਕੌਰ ਬਾਦਲ

Follow Us On

ਚੰਡੀਗੜ੍ਹ। ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਪੰਜਾਬ ਸਰਕਾਰ ‘ਤੇ ਵੱਡਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਭ ਤੋਂ ਵੱਡੇ ਅਤੇ ਪਵਿੱਤਰ ਧਾਰਮਿਕ ਤਿਉਹਾਰ ਵਿਸਾਖੀ ਦੇ ਮੌਕੇ ‘ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਬਾਹਰ ਭਾਰੀ ਸੁਰੱਖਿਆ ਲਗਾ ਕੇ ਸਿੱਖ ਸੰਗਤ ਅਤੇ ਪੰਜਾਬ ਵਾਸੀਆਂ ਨੂੰ ਡਰਾਉਣ ਦਾ ਕੰਮ ਕੀਤਾ ਹੈ।

ਹਰਸਿਮਰਤ ਕੌਰ ਨੇ ਕਿਹਾ ਕਿ ਤਿਉਹਾਰ ਮੌਕੇ ਪੰਜਾਬ ਵਿੱਚ ਬੇਲੋੜੇ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਰਸਿਮਰਤ ਕੌਰ ਨੇ ਭਗਵੰਤ ਮਾਨ (Bhagwant Maan) ਅਤੇ ਆਪ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਪਿਛਲੇ ਮਹੀਨੇ ਉਨ੍ਹਾਂ ਨੇ ਸੁਰੱਖਿਆ ਵਿਵਸਥਾ ‘ਤੇ ਸਵਾਲ ਚੁੱਕੇ ਸਨ। ਮੁੱਖ ਮੰਤਰੀ ਮਾਨ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਜੇਕਰ ਪੰਜਾਬ ‘ਚ ਸਭ ਕੁਝ ਠੀਕ-ਠਾਕ ਹੈ ਤਾਂ ਮੁੱਖ ਮੰਤਰੀ ਨੇ ਆਪਣੇ ਪਰਿਵਾਰ ਲਈ ਭਾਰੀ ਫੋਰਸ ਕਿਉਂ ਤਾਇਨਾਤ ਕੀਤੀ ਹੈ।

ਸੀਐੱਮ ਨੇ ਆਪਣੇ ਪਰਿਵਾਰ ਨਾਲ ਕਿਉਂ ਲਗਾਈ ਹੈ ਭਾਰੀ ਫੋਰਸ-ਹਰਸਿਮਰਤ

ਹਰਸਿਮਰਤ ਕੌਰ ਨੇ ਕਿਹਾ ਕਿ ਤਿਉਹਾਰ ਮੌਕੇ ਪੰਜਾਬ (Punjab) ਵਿੱਚ ਬਿਨਾ ਕਾਰਨ ਡਰ ਦਾ ਮਾਹੌਲ ਬਣਾਇਆ ਗਿਆ। ਇਸ ਤੋਂ ਪਹਿਲਾਂ ਵੀ ਹਰਸਿਮਰਤ ਕੌਰ ਨੇ ਭਗਵੰਤ ਮਾਨ ਅਤੇ ਆਪ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰਾ ਖਰਾਬ ਹੈ। ਬਾਦਲ ਨੇ ਕਿਹਾ ਕਿ ਆਪ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਤੇ ਹੁਣ ਲੋਕ ਇਸ ਪਾਰਟੀ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version