ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ, ਕਿਹਾ- ਭਾਜਪਾ ਕੋਲ ਅਰਬਾਂ ਦੇ ਫੰਡ ਹਨ, ਕੰਗਨਾ ਦਾ ਇਲਾਜ ਕਰਵਾਓ | Harpal Cheema statement on Kangana Ranaut Said BJP Should Get Kangana Treated Know in Punjabi Punjabi news - TV9 Punjabi

ਭਾਜਪਾ ਕੋਲ ਅਰਬਾਂ ਦੇ ਫੰਡ, ਕੰਗਨਾ ਦਾ ਇਲਾਜ ਕਰਵਾਏ… ਖਰਾਬ ਕਰ ਰਹੀ ਦੇਸ਼ ਦੀ ਭਾਈਚਾਰਕ ਸਾਂਝ …ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਭਾਜਪਾ ‘ਤੇ ਤਿੱਖਾ ਤੰਜ਼

Updated On: 

29 Aug 2024 19:42 PM

Harpal Cheema on Kangana Ranaut: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਹੈ। ਚੀਮਾ ਨੇ ਕਿਹਾ ਕਿ ਕੰਗਨਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਇਸ ਲਈ ਉਹ ਕਿਸਾਨਾਂ ਖਿਲਾਫ ਟਿੱਪਣੀਆਂ ਕਰਦੀ ਰਹਿੰਦੀ ਹੈ। ਭਾਜਪਾ ਨੂੰ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ।

ਭਾਜਪਾ ਕੋਲ ਅਰਬਾਂ ਦੇ ਫੰਡ, ਕੰਗਨਾ ਦਾ ਇਲਾਜ ਕਰਵਾਏ... ਖਰਾਬ ਕਰ ਰਹੀ ਦੇਸ਼ ਦੀ ਭਾਈਚਾਰਕ ਸਾਂਝ ...ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਭਾਜਪਾ ਤੇ ਤਿੱਖਾ ਤੰਜ਼

ਸਾਂਸਦ ਕੰਗਨਾ ਰਣੌਤ ਅਤੇ ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ

Follow Us On

ਫਿਲਮੀ ਅਦਾਕਾਰਾ ਅਤੇ ਹਿਮਚਾਲ ਦੇ ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਤੋਂ ਪੰਜਾਬੀ ਲੋਕ ਨਾਰਾਜ਼ ਹਨ। ਇਸ ਦਾ ਕਾਰਨ ਕੰਗਨਾ ਵੱਲੋਂ ਕਿਸਾਨਾਂ ਖਿਲਾਫ ਦਿੱਤਾ ਗਿਆ ਵਿਵਾਦਤ ਬਿਆਨ ਹੈ। ਕੰਗਨਾ ਦੇ ਕਿਸਾਨਾਂ ਖਿਲਾਫ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਨੇਤਾ ਹਮਲਾ ਬੋਲ ਰਹੇ ਹਨ।

ਇਸ ਦੇ ਨਾਲ ਹੀ ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕੰਗਣਾ ਨੂੰ ਸਾਫ਼ ਸੁਣਾ ਦਿੱਤਾ ਹੈ। ਕਿਸਾਨਾਂ ਦੇ ਵਿਰੋਧ ‘ਤੇ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਟਿੱਪਣੀ ‘ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਇਲਾਜ ਦੀ ਲੋੜ ਹੈ।

ਭਾਜਪਾ ਕੰਗਨਾ ਦਾ ਇਲਾਜ ਕਰਵਾਏ – ਹਰਪਾਲ ਚੀਮਾ

ਚੀਮਾ ਨੇ ਕਿਹਾ ਕਿ ਕੰਗਨਾ ਬਾਰੇ ਮੇਰਾ ਸੁਝਾਅ ਹੈ ਕਿ ਉਸ ਦੀ ਪਾਰਟੀ (ਭਾਜਪਾ) ਪ੍ਰਧਾਨ ਉਸ ਨੂੰ ਕਿਸੇ ਚੰਗੇ ਹਸਪਤਾਲ ਵਿਚ ਭੇਜਣ, ਤਾਂ ਜੋ ਕੰਗਨਾ ਦਾ ਉੱਥੇ ਚੰਗਾ ਇਲਾਜ ਹੋ ਸਕੇ। ਕਿਉਂਕਿ ਕੰਗਨਾ ਕਦੇ ਦੇਸ਼ ਦੇ ਕਿਸਾਨਾਂ ਦੇ ਖਿਲਾਫ ਅਤੇ ਕਦੇ ਕਿਸੇ ਖਾਸ ਵਰਗ ਦੇ ਖਿਲਾਫ ਬੋਲ ਕੇ ਦੇਸ਼ ਦੀ ਭਾਈਚਾਰਕ ਸਾਂਝ ਖਰਾਬ ਕਰ ਰਹੀ ਹੈ। ਉਸ ਨੂੰ ਤੁਰੰਤ ਕਿਸੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ।

ਇਸ ਦੌਰਾਨ ਹਰਪਾਲ ਸਿੰਘ ਚੀਮਾ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕੰਗਨਾ ਨੂੰ ਕਾਬੂ ਕਰਨਾ ਚਾਹੀਦਾ ਹੈ। ਕਿਉਂਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦਾ ਬਿਆਨ ਦਿੰਦੀ ਹੈ। ਇਸ ਲਈ ਉਨ੍ਹਾਂ ਨੂੰ ਇਲਾਜ ਦੀ ਸਖ਼ਤ ਲੋੜ ਹੈ। ਦੇਸ਼ ਜਾਣਦਾ ਹੈ ਕਿ ਕੰਗਨਾ ਨੂੰ ਮਾਨਸਿਕ ਇਲਾਜ ਦੀ ਲੋੜ ਹੈ। ਉਸ ‘ਤੇ ਮਾਨਸਿਕ ਦਬਾਅ ਹੈ। ਉਨ੍ਹਾਂ ਦੇ ਇਲਾਜ ‘ਤੇ ਜੋ ਵੀ ਖਰਚਾ ਆਵੇਗਾ, ਉਹ ਭਾਜਪਾ ਵੱਲੋਂ ਚੁੱਕਿਆ ਜਾਵੇਗਾ। ਕਿਉਂਕਿ ਭਾਜਪਾ ਕੋਲ ਅਰਬਾਂ ਰੁਪਏ ਦੇ ਫੰਡ ਹਨ। ਇਸ ਦੇ ਨਾਲ ਹੀ ਦੇਸ਼ ਦਾ ਸਪੀਕਰ ਵੀ ਉਸ ਦੇ ਇਲਾਜ ਦਾ ਖਰਚਾ ਚੁੱਕ ਸਕਦਾ ਹੈ।

ਇਸ ਦੇ ਨਾਲ ਹੀ ਭਾਜਪਾ ਨੇ ਕੰਗਨਾ ਰਣੌਤ ਤੋਂ ਦੂਰੀ ਬਣਾ ਲਈ ਹੈ। ਭਾਜਪਾ ਦਾ ਕਹਿਣਾ ਹੈ ਕਿ ਪਾਰਟੀ ਦਾ ਕੰਗਨਾ ਦੇ ਬਿਆਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਿਉਂਕਿ ਇਹ ਕੰਗਨਾ ਦਾ ਨਿੱਜੀ ਬਿਆਨ ਹੈ।

ਇਹ ਵੀ ਪੜ੍ਹੋ: ਕੰਗਨਾ ਰਣੌਤ ਨੂੰ SGPC ਨੇ ਭੇਜਿਆ ਕਾਨੂੰਨੀ ਨੋਟਿਸ, ਸੋਸ਼ਲ ਮੀਡੀਆ ਤੋਂ ਟ੍ਰੇਲਰ ਹਟਾਉਣ ਅਤੇ ਲਿੱਖਤੀ ਮੁਆਫੀ ਦੀ ਮੰਗ, ਹਰਸਿਮਰਤ ਬੋਲੇ ਹੋਵੇ ਬਾਈਕਾਟ

Exit mobile version