DC ਦਫ਼ਤਰ ਕਰਮਚਾਰੀਆਂ ਦੀ ਹੜਤਾਲ ਮੁਲਤਵੀ, ਸਰਕਾਰ ਨੇ ਮੀਟਿੰਗ ਲਈ ਦਿੱਤਾ ਸੱਦਾ
ਜੇਕਰ ਹੜਤਾਲ ਜਾਰੀ ਰਹਿੰਦੀ ਤਾਂ ਦਫ਼ਤਰਾਂ ਦਾ 5 ਦਿਨਾਂ ਦਾ ਕੰਮ ਪ੍ਰਭਾਵਿਤ ਹੋਣਾ ਸਕਦਾ ਸੀ। ਹੜਤਾਲ 'ਤੇ ਗਏ ਕਰਮਚਾਰੀਆਂ ਨੂੰ ਸੋਮਵਾਰ ਤੋਂ ਕੰਮ 'ਤੇ ਵਾਪਸ ਆਉਣਾ ਸੀ। ਇਹ 3 ਦਿਨਾਂ ਦੀ ਹੜਤਾਲ ਸੀ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੁੰਦੀ ਹੀ ਹੈ।
DC office Worker Strike: ਜਲੰਧਰ ਡੀਸੀ ਦਫ਼ਤਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬੁੱਧਵਾਰ ਤੋਂ ਕਲਮ ਛੋੜ ਹੜਤਾਲ ਸੱਦੀ ਗਈ ਸੀ। ਸਰਕਾਰ ਨੇ ਹੜਤਾਲ ‘ਤੇ ਜਾ ਰਹੇ ਕਰਮਚਾਰੀਆਂ ਨੂੰ ਮੀਟਿੰਗ ਲਈ ਬੁਲਾਇਆ ਹੈ। ਇਸ ਕਾਰਨ 3 ਦਿਨਾਂ ਦੀ ਇਹ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ।
ਜੇਕਰ ਹੜਤਾਲ ਜਾਰੀ ਰਹਿੰਦੀ ਤਾਂ ਦਫ਼ਤਰਾਂ ਦਾ 5 ਦਿਨਾਂ ਦਾ ਕੰਮ ਪ੍ਰਭਾਵਿਤ ਹੋਣਾ ਸਕਦਾ ਸੀ। ਹੜਤਾਲ ‘ਤੇ ਗਏ ਕਰਮਚਾਰੀਆਂ ਨੂੰ ਸੋਮਵਾਰ ਤੋਂ ਕੰਮ ‘ਤੇ ਵਾਪਸ ਆਉਣਾ ਸੀ। ਇਹ 3 ਦਿਨਾਂ ਦੀ ਹੜਤਾਲ ਸੀ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੁੰਦੀ ਹੀ ਹੈ।
ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਇਸ ਕਾਰਨ ਉਨ੍ਹਾਂ ਨੂੰ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸਾਰੇ ਸੂਬਾਈ ਤੇ ਜ਼ਿਲ੍ਹਾ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ।
ਇਨ੍ਹਾਂ ਮੰਗਾਂ ਨੂੰ ਲੈ ਕੇ ਸੀ ਹੜਤਾਲ
ਹੜਤਾਲ ਦਾ ਸੱਦਾ ਦੇ ਰਹੇ ਕਰਮਚਾਰੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਡੀਸੀ ਦਫ਼ਤਰਾਂ ‘ਚ ਸੀਨੀਅਰ ਸਹਾਇਕ ਦੇ ਅਹੁਦੇ ‘ਤੇ ਤਰੱਕੀ ਦੇ ਮੌਕੇ ਬਹੁਤ ਜਿਆਦਾ ਘੱਟ ਹਨ। ਨੌਕਰੀ ਜੁਆਇਨ ਕਰਨ ਤੋਂ ਬਾਅਦ ਸੀਨੀਅਰ ਸਹਾਇਕ ਦੇ ਅਹੁਦੇ ‘ਤੇ ਤਰੱਕੀ ਪ੍ਰਾਪਤ ਕਰਨ ‘ਚ ਲਗਭਗ 27-28 ਸਾਲ ਲੱਗ ਜਾਂਦੇ ਹਨ। ਇਸ ਲਈ ਜ਼ਰੂਰਤ ਹੈ ਕਿ ਸੀਨੀਅਰ ਸਹਾਇਕਾਂ ਦੇ ਤਰੱਕੀ ਕੋਟੇ ਵਿੱਚ 100% ਤੱਕ ਵਾਧਾ ਕੀਤਾ ਜਾਵੇ।
ਐਸਡੀਐਮ ਦਫ਼ਤਰਾਂ ‘ਚ ਸੁਪਰਡੈਂਟ ਗ੍ਰੇਡ-2 ਮਾਲ ਅਤੇ ਰਿਕਾਰਡ ਦੇ ਅਹੁਦੇ ਨੂੰ ਸੀਨੀਅਰ ਸਹਾਇਕ ਤੋਂ ਤਰੱਕੀ ਦਿੱਤੀ ਗਈ ਹੈ। ਇਸ ਲਈ SDM ਇਸ ਸਬੰਧਤ ਨਿਯਮਾਂ ‘ਚ ਬਦਲਾਅ ਜਾਂ ਇੱਕ ਪੱਤਰ ਜਾਰੀ ਕਰ ਸਕਦਾ ਹੈ। ਦਫ਼ਤਰਾਂ ‘ਚ ਸੁਪਰਡੈਂਟ ਗ੍ਰੇਡ-2 ਮਾਲ ਅਤੇ ਰਿਕਾਰਡ ਦੀ ਤਰੱਕੀ ਸਿਰਫ਼ ਸੀਨੀਅਰ ਸਹਾਇਕ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ
ਜਿੱਥੇ ਵੀ ਡੀਸੀ ਦਫ਼ਤਰਾਂ, ਐਸਡੀਐਮ ਦਫ਼ਤਰਾਂ, ਤਹਿਸੀਲ ਅਤੇ ਸਬ-ਤਹਿਸੀਲ ਦਫ਼ਤਰਾਂ ਵਿੱਚ ਅਸਾਮੀਆਂ ਨਹੀਂ ਬਣਾਈਆਂ ਗਈਆਂ ਹਨ, ਉੱਥੇ ਅਸਾਮੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਡੀਸੀ ਦਫ਼ਤਰਾਂ, ਐਸਡੀਐਮ ਦਫ਼ਤਰਾਂ, ਤਹਿਸੀਲ ਅਤੇ ਸਬ-ਤਹਿਸੀਲ ਦਫ਼ਤਰਾਂ ਦੇ ਕਰਮਚਾਰੀਆਂ ਨੂੰ 5 ਪ੍ਰਤੀਸ਼ਤ ਪ੍ਰਬੰਧਕੀ ਭੱਤਾ ਦਿੱਤਾ ਜਾਵੇ। ਇਸ ਦੇ ਨਾਲ ਹੀ, ਹੋਰ ਵੀ ਬਹੁਤ ਸਾਰੀਆਂ ਮੰਗਾਂ ਹਨ ਜੋ ਉਹ ਸਰਕਾਰ ਤੋਂ ਪੂਰੀਆਂ ਕਰਵਾਉਣਾ ਚਾਹੁੰਦੇ ਹਨ।