ਮਰਨ ਵਰਤ ‘ਤੇ ਬੈਠਿਆ 111 ਕਿਸਾਨਾਂ ਦਾ ਜੱਥਾ, ਕਾਲੇ ਕਪੜੇ ਪਾ ਕੀਤਾ ਰੋਸ ਵਿਖਾਵਾ

Updated On: 

15 Jan 2025 17:18 PM

Farmers Protest: ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇਧਰ ਆਉਣ ਲਈ ਰੋਕਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰਿਆਣੇ 'ਚ ਧਾਰਾ 144 ਲੱਗੀ ਹੋਈ ਹੈ। ਜਿਸ ਕਾਰਨ ਪੁਲਿਸ ਨੇ ਕਿਹਾ ਹੈ ਕਿ ਕਿਸਾਨ ਆਗੂ ਡੱਲੇਵਾਲ ਸਾਹਿਬ ਬੈਠੇ ਹਨ ਉੱਥੇ ਹੀ ਬੈਠ ਕੇ ਆਪਣਾ ਮਰਨ ਵਰਤ ਸ਼ੁਰੂ ਕਰ ਸਕਦੇ ਹਨ।

ਮਰਨ ਵਰਤ ਤੇ ਬੈਠਿਆ 111 ਕਿਸਾਨਾਂ ਦਾ ਜੱਥਾ, ਕਾਲੇ ਕਪੜੇ ਪਾ ਕੀਤਾ ਰੋਸ ਵਿਖਾਵਾ
Follow Us On

Farmers Protest: ਅੱਜ ਖਨੌਰੀ ਬਾਰਡਰ ‘ਤੇ 111 ਕਿਸਾਨਾਂ ਦਾ ਜੱਥਾ ਕਿਸਾਨ ਅੰਦੋਲਨ ਦੀ ਹਿਮਾਇਤ ‘ਚ ਮਰਨ ਵਰਤ ‘ਤੇ ਬੈਠਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿੱਛਲੇ 51 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਹਨ। ਕਿਸਾਨ ਪਿਛਲੇ ਸਾਲ ਫਰਵਰੀ ਤੋਂ ਲਗਾਤਾਰ ਅੰਦੋਲਨ ਕਰ ਰਹੇ ਹਨ ਅਤੇ ਐਮਐਸਪੀ ਸਮੇਤ ਕਈ ਹੋਰ ਕਈ ਮੰਗਾਂ ਕਰ ਰਹੇ ਹਨ।

ਹਰਿਆਣਾ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇਧਰ ਆਉਣ ਲਈ ਰੋਕਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰਿਆਣੇ ‘ਚ ਧਾਰਾ 144 ਲੱਗੀ ਹੋਈ ਹੈ। ਜਿਸ ਕਾਰਨ ਪੁਲਿਸ ਨੇ ਕਿਹਾ ਹੈ ਕਿ ਕਿਸਾਨ ਆਗੂ ਡੱਲੇਵਾਲ ਸਾਹਿਬ ਬੈਠੇ ਹਨ ਉੱਥੇ ਹੀ ਬੈਠ ਕੇ ਆਪਣਾ ਮਰਨ ਵਰਤ ਸ਼ੁਰੂ ਕਰ ਸਕਦੇ ਹਨ।

ਹਰਿਆਣਾ ਪੁਲਿਸ ਦੇ ਅਧਿਕਾਰੀ ਅੱਜ ਖਨੌਰੀ ਮੋਰਚੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਹੈ। ਅੱਜ ਦੁਪਹਿਰ ਮਰਨ ਵਰਤ ‘ਤੇ ਬੈਠਣ ਵਾਲੇ 101 ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।

ਦੂਜੇ ਪਾਸੇ, ਮਰਨ ਵਰਤ ‘ਤੇ ਬੈਠਣ ਵਾਲੇ ਕਿਸਾਨਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਸਿਰਫ਼ ਪੂਰੀ ਤਰ੍ਹਾਂ ਤੰਦਰੁਸਤ ਕਿਸਾਨ ਹੀ ਮਰਨ ਵਰਤ ‘ਤੇ ਬੈਠਣਗੇ।

18 ਜਨਵਰੀ ਨੂੰ SKM ਨਾਲ ਮੀਟਿੰਗ

ਸ਼ੰਭੂ ਅਤੇ ਖਨੌਰੀ ਮੋਰਚਿਆਂ ‘ਤੇ ਚੱਲ ਰਹੇ ਸੰਘਰਸ਼ ਦੇ ਨਾਲ-ਨਾਲ, ਆਉਣ ਵਾਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਵੀ ਦਿਖਾਈ ਦੇਵੇਗਾ। ਸੋਮਵਾਰ (13 ਜਨਵਰੀ) ਨੂੰ, ਪਟਿਆਲਾ ਦੇ ਪਾਤੜਾਂ ਵਿੱਚ 3 ਮੋਰਚਿਆਂ ਦੇ ਆਗੂਆਂ ਦੀ ਇੱਕ ਮੀਟਿੰਗ ਹੋਈ। ਇੱਕ ਹੋਰ ਮੀਟਿੰਗ 18 ਜਨਵਰੀ ਨੂੰ ਪਾਤੜਾਂ ਵਿੱਚ ਦੁਬਾਰਾ ਹੋਵੇਗੀ। ਇਸ ਵਿੱਚ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਲਈ ਰਣਨੀਤੀ ਬਣਾਈ ਜਾਵੇਗੀ।