ਟਲ ਗਿਆ ਵੱਡਾ ਰੇਲ ਹਾਦਸਾ, ਸ਼ਾਨ-ਏ-ਪੰਜਾਬ ਐਕਸਪ੍ਰੈਸ ਦੇ ਬ੍ਰੇਕ ਐਕਸਲ ਚ ਲੱਗੀ ਅੱਗ

Updated On: 

15 Jan 2025 08:22 AM

ਰੇਲਵੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਵਿੱਚ ਲਿਆ ਅਤੇ ਬੋਗੀ ਦੇ ਹੇਠਾਂ ਐਕਸਲ ਲੈਦਰ ਵਿੱਚ ਲੱਗੀ ਅੱਗ ਨੂੰ ਬੁਝਾਇਆ ਗਿਆ। ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਰੇਲਵੇ ਵਿਭਾਗ ਦੇ ਮੁਲਾਜ਼ਮਾਂ ਦੁਆਰਾ ਤੁਰੰਤ ਅੱਗ ਬਝਾਓ ਯੰਤਰ ਰਾਹੀਂ ਅੱਗ ਨੂੰ ਕੰਟਰੋਲ ਕੀਤੀ ਗਿਆ।

ਟਲ ਗਿਆ ਵੱਡਾ ਰੇਲ ਹਾਦਸਾ, ਸ਼ਾਨ-ਏ-ਪੰਜਾਬ ਐਕਸਪ੍ਰੈਸ ਦੇ ਬ੍ਰੇਕ ਐਕਸਲ ਚ ਲੱਗੀ ਅੱਗ

ਟਲ ਗਿਆ ਵੱਡਾ ਰੇਲ ਹਾਦਸਾ, ਸ਼ਾਨ-ਏ-ਪੰਜਾਬ ਐਕਸਪ੍ਰੈਸ ਦੇ ਬ੍ਰੇਕ ਐਕਸਲ ‘ਚ ਲੱਗੀ ਅੱਗ

Follow Us On

ਲੁਧਿਆਣਾ ਨੇੜੇ ਵੱਡਾ ਰੇਲ ਹਾਦਸਾ ਟਲ ਗਿਆ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈਸ (ਟ੍ਰੇਨ ਨੰ. 12498) ਦੇ ਬ੍ਰੇਕ ਐਕਸਲ ਵਿੱਚ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਇਹ ਘਟਨਾ ਲੁਧਿਆਣਾ ਅਤੇ ਖੰਨਾ ਦੇ ਵਿਚਕਾਰ ਵਾਪਰੀ। ਜਿਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਏ ਰੇਲਵੇ ਸਟਾਫ ਨੇ ਅੱਗ ਕਾਬੂ ਪਾਇਆ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਰੇਲਗੱਡੀ ਲੁਧਿਆਣਾ ਤੋਂ ਖੰਨਾ ਵੱਲ ਜਾ ਰਹੀ ਸੀ। ਖੰਨਾ ਤੋਂ ਲਗਭਗ 10 ਕਿਲੋਮੀਟਰ ਪਹਿਲਾਂ, ਯਾਤਰੀਆਂ ਨੇ ਬੋਗੀ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਧੂੰਆਂ ਦੇਖ ਕੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਚੀਕਣ ਲੱਗੇ। ਜਿਸ ਹੀ ਇਸ ਘਟਨਾ ਦੀ ਜਾਣਕਾਰੀ ਗੱਡੀ ਵਿੱਚ ਮੌਜੂਦ ਰੇਲਵੇ ਸਟਾਫ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਚਾਵਾ ਨੇੜੇ ਐਮਰਜੈਂਸੀ ਵਿੱਚ ਟ੍ਰੇਨ ਨੂੰ ਰੋਕ ਦਿੱਤਾ।

ਅੱਗ ਤੇ ਪਾਇਆ ਗਿਆ ਕਾਬੂ

ਰੇਲਵੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਵਿੱਚ ਲਿਆ ਅਤੇ ਬੋਗੀ ਦੇ ਹੇਠਾਂ ਐਕਸਲ ਲੈਦਰ ਵਿੱਚ ਲੱਗੀ ਅੱਗ ਨੂੰ ਬੁਝਾਇਆ ਗਿਆ। ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਰੇਲਵੇ ਵਿਭਾਗ ਦੇ ਮੁਲਾਜ਼ਮਾਂ ਦੁਆਰਾ ਤੁਰੰਤ ਅੱਗ ਬਝਾਓ ਯੰਤਰ ਰਾਹੀਂ ਅੱਗ ਨੂੰ ਕੰਟਰੋਲ ਕੀਤੀ ਗਿਆ। ਮੁਲਾਜ਼ਮਾਂ ਵੱਲੋਂ ਕੀਤੀ ਤੁਰੰਤ ਕਾਰਵਾਈ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ।

ਕਰੀਬ ਪੌਣਾ 1 ਘੰਟਾ ਰੁਕੀ ਰਹੀ ਰੇਲ

ਯਾਤਰੀਆਂ ਅਨੁਸਾਰ ਜਦੋਂ ਟਰੇਨ ਰੁਕੀ ਤਾਂ ਗੱਡੀ ਵਿੱਚ ਭਗਦੜ ਮੱਚ ਗਈ। ਜਿਸ ਵਿੱਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਸਥਾਨਕ ਲੋਕਾਂ ਅਨੁਸਾਰ ਕਰੀਬ ਪੌਣਾ ਇੱਕ ਘੰਟਾ ਰੇਲ ਰੁਕੀ ਰਹੀ। ਜਿਸ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਟ੍ਰੇਨ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਅੱਗੇ ਲਈ ਰਵਾਨਾ ਕੀਤਾ। ਇੱਕ ਯਾਤਰੀ ਨੇ ਦੱਸਿਆ ਕਿ ਭਗਦੜ ਦੌਰਾਨ ਉਸ ਦਾ ਫੋਨ ਵੀ ਚੋਰੀ ਹੋ ਗਿਆ।

ਜਿਵੇ ਹੀ ਟ੍ਰੇਨ ਦੇ ਯਾਤਰੀਆਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਪ੍ਰੇਸ਼ਾਨ ਹੋ ਗਏ। ਹਾਲਾਂਕਿ ਬਾਅਦ ਵਿੱਚ ਰੇਲ ਨੂੰ ਅਗਲੇ ਸਟੇਸ਼ਨ ਲਈ ਰਵਾਨਾ ਕਰ ਦਿੱਤਾ ਗਿਆ। ਪਿਛਲੇ ਕੁੱਝ ਮਹੀਨਿਆਂ ਵਿੱਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਿਛਲੇ ਸਾਲ ਨਵੰਬਰ ਵਿੱਚ ਜਲੰਧਰ ਤੋਂ ਆ ਰਹੀ ਗੱਡੀ ਵਿੱਚ ਵੀ ਅੱਗ ਲੱਗ ਗਈ ਸੀ।