ਰਾਵੀ ਦਰਿਆ 'ਚ ਆਏ ਪਾਣੀ ਦੇ ਤੇਜ ਵਹਾਅ ਨੇ ਪਿੰਡ ਠਾਕੁਰਪੁਰ ਧੁੱਸੀ ਬੰਨ੍ਹ ਵਿੱਚ ਪਾਇਆ ਪਾੜ', 10 ਪਿੰਡਾਂ ਅਤੇ ਬੀਐੱਸਐੱਫ ਦੀ ਪੋਸਟ ਲਈ ਖਤਰਾ | The rapid flow of water in Ravi river caused a breach in village Thakurpur Dhusi Dam. Punjabi news - TV9 Punjabi

ਬੀਐੱਸਐੱਫ ਦੀ ਪੋਸਟ ਸਣੇ 10 ਪਿੰਡਾਂ ਨੂੰ ਖਤਰਾ, ਰਾਵੀ ਦਰਿਆ ‘ਚ ਵਧੇ ਪਾਣੀ ਕਾਰਨ ਗੁਰਦਾਸਪੁਰ ਦੇ ਪਿੰਡ ਠਾਕੁਰਪੁਰ ਧੁੱਸੀ ਬੰਨ੍ਹ ਵਿੱਚ ਪਿਆ ਪਾੜ, ਕਈ ਏਕੜ ਫਸਲ ਬਰਬਾਦ

Updated On: 

23 Jul 2023 07:59 AM

ਰਾਵੀ ਦਰਿਆ ਦਾ ਪਾਣੀ ਪਿੰਡਾਂ ਅੰਦਰ ਦਾਖਿਲ ਹੋਣਾ ਸ਼ੁਰੂ ਹੋ ਗਿਆ ਹੈ ਪਾਣੀ ਦਾ ਤੇਜ ਵਹਾਅ ਠਾਕੁਰਪੂਰ ਸਥਿੱਤ ਬੀਐਸਐੱਫ ਦੀ ਪੋਸਟ ਦਾ ਵੀ ਨੁਕਸਾਨ ਕਰ ਸਕਦਾ ਹੈ। ਇਸ ਲਈ ਮੌਕੇ 'ਤੇ ਪਹੁੰਚੇ, ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਇਸ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ।

ਬੀਐੱਸਐੱਫ ਦੀ ਪੋਸਟ ਸਣੇ 10 ਪਿੰਡਾਂ ਨੂੰ ਖਤਰਾ, ਰਾਵੀ ਦਰਿਆ ਚ ਵਧੇ ਪਾਣੀ ਕਾਰਨ ਗੁਰਦਾਸਪੁਰ ਦੇ ਪਿੰਡ ਠਾਕੁਰਪੁਰ ਧੁੱਸੀ ਬੰਨ੍ਹ ਵਿੱਚ ਪਿਆ ਪਾੜ, ਕਈ ਏਕੜ ਫਸਲ ਬਰਬਾਦ
Follow Us On

ਗੁਰਦਾਸਪੁਰ। ਮੈਦਾਨੀ ਅੱਤੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਰਾਵੀ ਦਰਿਆ ਅੰਦਰ ਵਧੇ ਪਾਣੀ ਦੇ ਪੱਧਰ ਨੇ ਹਲਕਾ ਦੀਨਾਨਗਰ (Dinanagar) ਦੇ ਪਿੰਡ ਠਾਕੁਰਪੂਰ ਧੁੱਸੀ ਬੰਨ੍ਹ ਵਿੱਚ ਵੱਡਾ ਪਾੜ ਪਾ ਦਿੱਤਾ ਹੈ। ਇਸ ਕਾਰਨ ਰਾਵੀ ਦਰਿਆ ਦਾ ਪਾਣੀ ਪਿੰਡਾਂ ਅੰਦਰ ਦਾਖਿਲ ਹੋਣਾ ਸ਼ੁਰੂ ਹੋ ਗਿਆ ਹੈ ਪਾਣੀ ਦਾ ਤੇਜ ਵਹਾਅ ਠਾਕੁਰਪੂਰ ਸਥਿੱਤ ਬੀਐਸਐੱਫ ਦੀ ਪੋਸਟ ਦਾਂ ਵੀ ਨੁਕਸਾਨ ਕਰ ਸਕਦਾ ਹੈ।

ਇਸ ਲਈ ਮੌਕੇ ‘ਤੇ ਪਹੁੰਚੇ, ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀਐਸਐਫ (BSF) ਦੇ ਅਧਿਕਾਰੀਆਂ ਵਲੋਂ ਇਸ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ। ਰਾਵੀ ਦਰਿਆ ਦਾ ਪਾਣੀ ਹੁਣ ਤੱਕ ਇਸ ਇਲਾਕ਼ੇ ਅੰਦਰ ਕਿਸਾਨਾਂ ਦੀ ਕਈ ਏਕੜ ਫਸਲਾਂ ਬਰਬਾਦ ਕਰ ਚੁੱਕਿਆ ਹੈ ਮੌਕੇ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਦੀਨਾਨਗਰ ਤੋਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਹਨਾਂ ਦੇ ਨਾਲ ਹੈ ਅਤੇ ਖ਼ਰਾਬ ਹੋਈ ਫ਼ਸਲਾਂ ਦਾ ਮੁਆਵਜ਼ਾ ਸਰਕਾਰ ਵੱਲੋ ਦਿੱਤਾ ਜਾਵੇਗਾ

ਪਿੰਡਾਂ ਅੰਦਰ ਦਾਖਿਲ ਹੋਣਾ ਸ਼ੁਰੂ ਹੋਇਆ ਪਾਣੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਠਾਕੁਰਪੂਰ ਦੇ ਕਿਸਾਨਾਂ ਨੇ ਦੱਸਿਆ ਕਿ ਰਾਵੀ ਦਰਿਆ ਪਿੰਡ ਤੋਂ 1.5 ਕਿਲੋਮੀਟਰ ਦੀ ਦੂਰ ਹੈ ਅਤੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਚੁੱਕਿਆ ਹੈ ਅਤੇ ਰਾਵੀ ਦਾ ਪਾਣੀ ਪਿੰਡਾਂ ਅੰਦਰ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ। ਪਾਣੀ ਦੇ ਤੇਜ਼ ਵਹਾਅ ਨੇ ਠਾਕੁਰਪੂਰ ਧੁੱਸੀ ਬੰਨ੍ਹ ਵਿੱਚ ਵੱਡਾ ਪਾੜ ਪਾ ਦਿੱਤਾ ਹੈ। ਇਸ ਕਰਕੇ ਇਹ ਪਾਣੀ ਹੁਣ ਕਿਸਾਨਾਂ ਦੇ ਖੇਤਾਂ ਅੰਦਰ ਦਾਖਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾੜ ਨੂੰ ਜਲਦ ਨਾ ਭਰਿਆ ਗਿਆ ਤਾਂ ਇਹ ਪਾਣੀ ਪਿੰਡਾਂ ਅੰਦਰ ਵੱਡੀ ਤਬਾਹੀ ਮਚਾ ਸਕਦਾ ਹੈ। ਇਸ ਪਾਣੀ ਨਾਲ ਪਿੰਡ ਠਾਕੁਰਪੁਰ ਵਿੱਚ ਬਣੀ ਬੀਐਸਐਫ ਦੀ ਪੋਸਟ ਦਾ ਵੀ ਨੁਕਸਾਨ ਕਰ ਸਕਦਾ ਹੈ। ਇਸ ਲਈ ਇਸ ਪਾੜ ਨੂੰ ਜਲਦ ਭਰਨ ਦੀ ਜ਼ਰੂਰਤ ਹੈ

ਫਸਲ ਦਾ ਹੋਇਆ ਨੁਕਸਾਨ-ਕਿਸਾਨ

ਮੌਕੇ ‘ਤੇ ਪਹੁੰਚੇ ਜ਼ਿਲ੍ਹਾ ਗੁਰਦਾਸਪੁਰ (Gurdaspur) ਪ੍ਰਸ਼ਾਸਨਿਕ ਅਤੇ ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਅਤੇ ਜੇਕਰ ਪਾਣੀ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਪਾਣੀ ਪਿੰਡਾਂ ਅੰਦਰ ਦਾਖਿਲ ਹੋ ਕੇ ਪਿੰਡਾ ਅੰਦਰ ਲੋਕਾਂ ਦਾ ਨੁਕਸਾਨ ਕਰ ਸਕਦਾ ਹੈ। ਪਿੰਡ ਠਾਕੁਰਪੁਰ ਵਿਚ ਬਣੀ ਬੀਐੱਸਐੱਫ ਦੀ ਪੋਸਟ ਅੰਦਰ ਵੀ ਦਾਖ਼ਲ ਹੋ ਕੇ ਨੁਕਸਾਨ ਕਰ ਸਕਦਾ ਹੈ। ਇਸ ਲਈ ਇਸ ਪਏ ਪਾੜ ਨੂੰ ਲੋਕਾਂ ਦੀ ਮਦਦ ਨਾਲ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਜੋ ਰਾਵੀ ਦਾ ਪਾਣੀ ਅੱਗੇ ਪਿੰਡਾਂ ਦਾ ਨੁਕਸਾਨ ਨਾ ਕਰੇ। ਇਸ ਮੌਕੇ ਤੇ ਹਾਲਾਤਾਂ ਦਾ ਜਾਇਜਾ ਲੈਣ ਲਈ ਪਹੁਚੇ ਹਲਕਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਇਨਚਾਰਜ ਸ਼ਮਸ਼ੇਰ ਸਿੰਘ ਵੀ ਪਹੁੰਚੇ ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version