Punjab flood: ਗੁਰਦਾਸਪੁਰ ‘ਤੇ ਵੀ ਮੰਡਰਾਇਆ ਹੜ੍ਹਾ ਦਾ ਖਤਰਾ, ਉਜ ਦਰਿਆ ‘ਚ ਛੱਡਿਆ ਜਾਵੇਗਾ 2 ਲੱਖ ਕਿਊਸਿਕ ਪਾਣੀ, ਪ੍ਰਸ਼ਾਸਨ ਨੇ ਅਲਰਟ ਕੀਤਾ ਜਾਰੀ
ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ ਵੀ ਹੜ੍ਹ ਦੀ ਚਪੇਟ ਵਿੱਚ ਆ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਸ ਦਰਿਆ ਵਿੱਚ ਦੋ ਲੱਖ ਕਿਊਕਿਸ ਪਾਣੀ ਛੱਡਿਆ ਜਾਵੇਗਾ। ਪ੍ਰਸ਼ਾਸਨ ਨੇ ਦਰਿਆ ਨੇੜੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਦੂਰ ਰਹਿਣ।
ਸਾਵਧਾਨ ਰਹਿਣ ਉੱਜ ਨੇੜੇ ਰਹਿਣ ਵਾਲੇ ਲੋਕ-ਡੀਸੀ
ਡਿਪਟੀ ਕਮਿਸ਼ਨਰ ਲੋਕਾਂ ਨੂੰ ਅਪਿਲ ਕਿਤੀ ਹੈ ਕਿ ਦਰਿਆ ਉੱਜ ਅਤੇ ਰਾਵੀ ਦੇ ਨੇੜੇ ਰਹਿੰਦੀ ਵਸੋਂ ਨੂੰ ਸਾਵਧਾਨ ਰਹਿਣ ਦੀ ਲੋੜ੍ਹ ਹੈ ਲੋਕ ਉੱਜ ਤੇ ਰਾਵੀ ਦਰਿਆ ਦੇ ਹੜ੍ਹ ਪ੍ਰਭਾਵਤ ਖੇਤਰਾਂ ਤੋਂ ਦੂਰ ਰਹਿਣ ਅਤੇ ਨਾਲ ਹੀ ਆਪਣੇ ਜਾਨਵਰਾਂ ਆਦਿ ਨੂੰ ਸੁਰੱਖਿਅਤ ਥਾਵਾਂ `ਤੇ ਲੈ ਜਾਣ। ਅੱਤੇ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ ਉਨ੍ਹਾਂ ਕਿਹਾ ਕਿ ਕਿਸੇ ਵੀ ਹੜ੍ਹ ਵਰਗੀ ਸਥਿਤੀ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਟੋਲ ਫਰੀ ਨੰਬਰ 1800-180-1852 ਜਾਂ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਉੱਪਰ ਦਿੱਤੀ ਜਾ ਸਕਦੀ ਹੈ।ਪਠਾਨਕੋਟ ਦਾ ਚੱਕੀ ਪੁੱਲ ਵੀ ਬਣ ਸਕਦਾ ਮੁਸੀਬਤ
Loading...
Unable to load recommendations.
Follow Us
