ਪੰਜਾਬ ਪੁਲਿਸ ਦੇ ਦੋ ਸਹਾਇਕ ਥਾਣੇਦਾਰਾਂ ਖਿਲਾਫ ਪਰਚਾ, ਪੁਲਿਸ ਸਟੇਸ਼ਨ ਅੰਦਰ ਮਹਿਲਾ ਨਾਲ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ

Published: 

24 Jul 2023 11:02 AM

ਗੁਰਦਾਸਪੁਰ ਵਿੱਚ ਜਿਨ੍ਹਾਂ ਦੋ ਪੁਲਿਸ ਅਧਿਕਾਰੀਆਂ ਨੇ ਥਾਣੇ ਵਿੱਚ ਮਹਿਲਾ ਤੇ ਤਸ਼ੱਦਦ ਕੀਤਾ ਸੀ ਹੁਣ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਉਨ੍ਹਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਕਾਰਵਾਈ ਨਹੀਂ ਹੋਈ ਤਾਂ ਸੰਘਰਸ਼ ਕੀਤਾ ਜਾਵੇਗਾ।

ਪੰਜਾਬ ਪੁਲਿਸ ਦੇ ਦੋ ਸਹਾਇਕ ਥਾਣੇਦਾਰਾਂ ਖਿਲਾਫ ਪਰਚਾ, ਪੁਲਿਸ ਸਟੇਸ਼ਨ ਅੰਦਰ ਮਹਿਲਾ ਨਾਲ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ
Follow Us On

ਗੁਰਦਾਸਪੁਰ। 26 ਜੂਨ ਨੂੰ ਗੁਰਦਾਸਪੁਰ (Gurdaspur) ਵਿੱਚ ਇੱਕ ਮਹਿਲਾ ਜੱਜ ਨੇ ਨੌਕਰਾਣੀ ਖ਼ਿਲਾਫ਼ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਨੌਕਰਾਣੀ ਨੇ ਪੁਲਿਸ ਅਧਿਕਾਰੀਆਂ ‘ਤੇ ਕਥਿਤ ਤੌਰ ‘ਤੇ ਥਰਡ ਡਿਗਰੀ ਟਾਰਚਰ ਕਰਨ ਦਾ ਦੋਸ਼ ਲਗਾਇਆ। ਇਸ ਕਾਰਨ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋ ਏਐਸਆਈ ਅਸ਼ਵਨੀ ਸ਼ਰਮਾ ਅਤੇ ਮੰਗਲ ਸਿੰਘ ਖ਼ਿਲਾਫ਼ ਕੇਸ ਪਰਚਾ ਕਰ ਲਿਆ ਗਿਆ ਹੈ।
ਮਹਿਲਾ ਨੌਕਰਾਣੀ ‘ਤੇ ‘ਜੱਜ ਦੀ ਗੈਰ-ਹਾਜ਼ਰੀ’ ਵਿੱਚ ਉਨਾਂ ਦੀ ਰਿਹਾਇਸ਼ ਤੋਂ ਸੋਨੇ ਦੇ ਗਹਿਣੇ ਅਤੇ 20,000 ਰੁਪਏ ਨਕਦ ਲੈ ਕੇ ਫਰਾਰ ਹੋਣ ਦਾ ਇਲਜ਼ਾਮ ਸੀ।

ਇਸ ਮਾਮਲੇ ਵਿੱਚ ਪਹਿਲਾਂ ਐਸਐਚਓ ਗੁਰਮੀਤ ਸਿੰਘ ਅਤੇ ਦੋ ਏਐਸਆਈ (ASI) ਅਤੇ ਇੱਕ ਗੰਨਮੈਨ ਨੂੰ ਮੁਅੱਤਲ ਕੀਤਾ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਏਐਸਆਈ ਅਸ਼ਵਨੀ ਸ਼ਰਮਾ ਅਤੇ ਏਐਸਆਈ ਮੰਗਲ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 330 ਅਤੇ 348 ਤਹਿਤ ਕੇਸ ਦਰਜ ਕਰ ਲਿਆ ਹੈ।

ਕਿਸਾਨ ਜਥੇਬੰਦੀਆਂ ਨੇ ਦਿੱਤੀ ਸੀ ਚਿਤਾਵਨੀ

ਸਿਟੀ ਐਸਐਚਓ ਇੰਸਪੈਕਟਰ ਕਰਿਸ਼ਮਾ ਨੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਪੁਲਿਸ ਨੇ 25 ਜੁਲਾਈ ਤੱਕ ਮੁਲਜ਼ਮ ਪੁਲਿਸ ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਨਾ ਕੀਤਾ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਲੜਕੀ ਦੇ ਹੱਕ ਵਿੱਚ ਬੋਲਦਿਆਂ ਇੱਕ ਗੈਂਗਸਟਰ (Gangster) ਨੇ SHO ਅਤੇ ਦੋ ASI ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਐਸਐਚਓ ਗੁਰਮੀਤ ਸਿੰਘ ਨੇ ਵੀ ਗੈਂਗਸਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਮਹਿਲਾ ‘ਤੇ ਲੱਗੇ ਸਨ ਜੱਜ ਦੇ ਘਰ ਚੋਰੀ ਕਰਨ ਦੇ ਇਲਜ਼ਾਮ

ਗੁਰਦਾਸਪੁਰ ਦੀ ਇੱਕ ਮਹਿਲਾ ਜੱਜ ਨੇ 26 ਜੂਨ ਨੂੰ ਆਪਣੀ ਇੱਕ ਨੌਕਰਾਣੀ ਵਿਰੁੱਧ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ‘ਤੇ ਨੌਕਰਾਣੀ ‘ ਨੇ ਕਥਿਤ ਤੌਰ ‘ਤੇ ਥਰਡ ਡਿਗਰੀ ਤਸ਼ੱਦਦ ਕਰਨ ਦੇ ਦੋਸ਼ ਲਗਾਏ ਸਨ। ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣਨ ਤੋਂ ਬਾਅਦ ਪੁਲੀਸ ਵੱਲੋਂ ਕਾਰਵਾਈ ਕਰਦਿਆਂ ਦੋ ਏਐਸਆਈ ਅਸ਼ਵਨੀ ਸ਼ਰਮਾ ਅਤੇ ਮੰਗਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਮਹਿਲਾ ਨੌਕਰਾਣੀ ‘ਤੇ ਜੱਜ ਦੀ ਗੈਰ-ਹਾਜ਼ਰੀ ‘ਚ ਜੱਜ ਦੀ ਰਿਹਾਇਸ਼ ਤੋਂ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਨਕਦ ਲੈਕੇ ਭੱਜਣ ਦਾ ਦੋਸ਼ ਸੀ। ਇਸ ਮਾਮਲੇ ਵਿੱਚ ਪਹਿਲਾਂ ਐਸਐਚਓ ਗੁਰਮੀਤ ਸਿੰਘ ਅਤੇ ਦੋ ਏਐਸਆਈ ਅਤੇ ਇੱਕ ਜੱਜ ਦੇ ਗੰਨਮੈਨ ਨੂੰ ਮੁਅੱਤਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਇਸ ਮਾਮਲੇ ਮਹਿਲਾ ਨੂੰ ਇਨਸਾਫ਼ ਦਿਵਾਉਣ ਦੇ ਲਈ ਸੰਘਰਸ਼ ਕਰ ਰਹੀਆਂ ਸਨ। ਅਤੇ ਹੁਣ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਏਐਸਆਈ ਅਸ਼ਵਨੀ ਕੁਮਾਰ ਅਤੇ ਏਐਸਆਈ ਮੰਗਲ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 330 ਅਤੇ 348 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ