ਗੁਰਦਾਸਪੁਰ ‘ਚ ਹੈਰੋਇਨ ਦੇ 6 ਪੈਕਟ ਬਰਾਮਦ, ਜ਼ਮੀਨ ਹੇਠਾਂ ਦੱਬੀ ਬੈਟਰੀ ‘ਚ ਛੁਪਾ ਕੇ ਰੱਖੀ ਸੀ ਨਸ਼ੇ ਦੀ ਖੇਪ

Updated On: 

30 Aug 2023 13:57 PM

ਬੀ.ਐਸ.ਐਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੀਪੀ ਨੰਬਰ 30/5 ਨੇੜੇ 6 ਪੈਕਟ ਹੈਰੋਇਨ ਅਤੇ 70 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਨਸ਼ੀਲੇ ਪਦਾਰਥ ਨੂੰ 12 ਵੋਲਟ ਦੀ ਬੈਟਰੀ ਦੇ ਅੰਦਰ ਰੱਖ ਕੇ ਜ਼ਮੀਨ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ।

ਗੁਰਦਾਸਪੁਰ ਚ ਹੈਰੋਇਨ ਦੇ 6 ਪੈਕਟ ਬਰਾਮਦ, ਜ਼ਮੀਨ ਹੇਠਾਂ ਦੱਬੀ ਬੈਟਰੀ ਚ ਛੁਪਾ ਕੇ ਰੱਖੀ ਸੀ ਨਸ਼ੇ ਦੀ ਖੇਪ
Follow Us On

ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਲਗਾਤਾਰ ਉਸ ਨੂੰ ਬੇਨਕਾਬ ਕਰਦਿਆਂ ਹਨ। ਆਏ ਦਿਨ ਪਾਕਿਸਾਤਨ ਵੱਲੋਂ ਡਰੋਨਾਂ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਖੇਪ ਭੇਜੀ ਜਾਂਦੀ ਹੈ। ਤਾਜਾ ਹੀ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ BSF ਦੇ ਜਵਾਨਾਂ ਵੱਲੋਂ ਕਮਾਲਪੁਰ ਜੱਟਾਂ ਚੌਕੀ ਨੇੜੇ ਤਲਾਸ਼ੀ ਮੁਹਿੰਮ ਦੌਰਾਨ ਜ਼ਮੀਨ ਹੇਠਾਂ ਦੱਬੀ ਬੈਟਰੀ ਬਰਾਮਦ ਕੀਤੀ ਹੈ। ਇਸ ਬੈਟਰੀ ਵਿੱਚੋਂ ਹੈਰੋਇਨ ਦੇ 6 ਪੈਕੇਟ ਬਰਾਮਦ ਕੀਤੇ ਹਨ।

6 ਪੈਕਟ ਹੈਰੋਇਨ ਤੇ 70 ਗ੍ਰਾਮ ਅਫੀਮ ਬਰਾਮਦ

ਮਿਲੀ ਜਾਣਕਾਰੀ ਮੁਤਾਬਕ ਬੀਐਸਐਫ ਦੇ ਜਵਾਨਾਂ ਨੂੰ ਸੂਚਨਾ ਮਿਲੀ ਸੀ ਕਿ ਤਸਕਰਾਂ ਨੇ ਇਲਾਕੇ ਵਿੱਚ ਜ਼ਮੀਨ ‘ਚ ਨਸ਼ਾ ਛੁਪਾ ਕੇ ਰੱਖਿਆ ਹੋਇਆ ਹੈ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਪਿੰਡ-ਦੋਸਤਪੁਰ ਨੇੜੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ ਬੀ.ਐਸ.ਐਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੀਪੀ ਨੰਬਰ 30/5 ਨੇੜੇ 6 ਪੈਕਟ ਹੈਰੋਇਨ ਅਤੇ 70 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਨਸ਼ੀਲੇ ਪਦਾਰਥ ਨੂੰ 12 ਵੋਲਟ ਦੀ ਬੈਟਰੀ ਦੇ ਅੰਦਰ ਰੱਖ ਕੇ ਜ਼ਮੀਨ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ।

ਤਲਾਸ਼ੀ ਮੁਹਿੰਮ ਦੌਰਾਨ 5.5 ਕਿਲੋ ਹੈਰੋਇਨ ਬਰਾਮਦ

ਪੰਜਾਬ ਇੱਕ ਸਰਹੱਦੀ ਸੂਬਾ ਹੈ। ਜਿੱਥੇ ਹਰ ਰੋਜ ਪਾਕਿਸਤਾਨ ਵੱਲੋਂ ਕੀਤੀ ਨਾਪਾਕ ਹਰਕਤ ਸਾਹਮਣੇ ਆਉਂਦੀ ਹੈ। ਪਾਕਿਸਤਾਨ ਘੁਸਪੈਠ ਦੇ ਨਾਲ-ਨਾਲ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਵੀ ਕਰਦਾ ਹੈ। ਜਿਸ ਨੂੰ ਭਾਰਤ ਦੀ ਸਰੱਹਦ ‘ਤੇ ਤੈਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਨਾਕਾਮਜਾਬ ਕਰ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸੀਮਾ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ 5.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।