AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਗੁਰਦਾਸਪੁਰ ਕਤਲ ਕਾਂਡ ਪਿੱਛੇ ISI ਦਾ ਹੱਥ! ਮੁਲਜ਼ਮਾਂ ਨੇ ਲਏ 4 ਲੱਖ ਰੁਪਏ; ਐਨਕਾਊਂਟਰ ‘ਚ ਇੱਕ ਦੀ ਮੌਤ, ਦੂਜਾ ਫਰਾਰ

ਪੁਲਿਸ ਨੂੰ ਦੇਖਣ ਤੋਂ ਬਾਅਦ ਉਸ ਨੇ ਫਾਇਰਿੰਗ ਕਰ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਰੌਸ ਫਾਇਰਿੰਗ ਵਿੱਚ ਰਣਜੀਤ ਸਿੰਘ ਦੀ ਗੋਲੀ ਲੱਗ ਗਈ। ਉੱਥੇ ਹੀ CIA ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਸਣੇ 5 ਮੁਲਜ਼ਮ ਜ਼ਖ਼ਮੀ ਹੋ ਗਏ। ਐਨਕਾਉਂਟਰ ਤੋਂ ਬਾਅਦ DIG ਸੰਦੀਪ ਗੋਇਲ ਨੇ ਕਿਹਾ ਕਿ ਪਾਕਿਸਤਾਨ ਖੁਫੀਆ ਏਜੰਸੀ ISI ਨੇ ਪੈਸੀਆਂ ਦਾ ਲਾਲਚ ਦੇ ਕੇ ਇਹ ਕਤਲ ਕਰਵਾਇਆ ਹੈ। ਤਿਨੋਂ ਮੁਲਜ਼ਮ ਰਣਜੀਤ ਸਿੰਘ, ਦਿਲਾਵਰ ਸਿੰਘ ਅਤੇ ਇੰਦਰਜੀਤ ਸਿੰਘ ਪਾਕਿਸਤਾਨ ਵਿੱਚ ਬੈਠੇ ISI ਹੈਂਡਲਰਾਂ ਦੇ ਨਾਲ ਸੰਪਰਕ ਵਿੱਚ ਸਨ।

ਗੁਰਦਾਸਪੁਰ ਕਤਲ ਕਾਂਡ ਪਿੱਛੇ ISI ਦਾ ਹੱਥ! ਮੁਲਜ਼ਮਾਂ ਨੇ ਲਏ 4 ਲੱਖ ਰੁਪਏ; ਐਨਕਾਊਂਟਰ 'ਚ ਇੱਕ ਦੀ ਮੌਤ, ਦੂਜਾ ਫਰਾਰ
avtar-singh
| Updated On: 27 Feb 2026 10:51 AM IST

ਗੁਰਦਾਸਪੁਰ ‘ਚ ਪੁਲਿਸ ਚੌਕੀ ‘ਤੇ ASI ਤੇ ਹੋਮ ਗਾਰਡ ਜਵਾਨ ਦਾ ਕਤਲ ਕਰਨ ਵਾਲੇ ਇੱਕ ਮੁਲਜ਼ਮ ਰਣਜੀਤ ਸਿੰਘ ਦਾ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਹੈ। ਇਸ ਦੌਰਾਨ ਮੁਲਜ਼ਮ ਦੇ ਇੱਕ ਸਾਥੀ ਦਿਲਾਵਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤੀਸਰਾ ਸਾਥੀ ਇੰਦਰਜੀਤ ਸਿੰਘ ਹਾਲੇ ਪੁਲਿਸ ਗ੍ਰਿਫ਼ਤ ਚੋਂ ਫਰਾਰ ਹੈ। ਪੁਲਿਸ ਦੇ ਮੁਤਾਬਕ ਐਨਕਾਉਂਟਰ ਬੁੱਧਵਾਰ ਸਵੇਰੇ ਕਰੀਬ 3 ਵਜੇ ਹੋਇਆ। ਪੁਲਿਸ ਨੇ ਰਣਜੀਤ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਦੇ ਲਈ ਲੈ ਗਈ ਸੀ, ਪਰ ਐਸਐਚਓ ਦੀ ਗੱਡੀ ਪਲਟਨ ਤੋਂ ਬਾਅਦ ਉਹ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਪੁਰਾਣਾ ਸ਼ਾਲਾ ਇਲਾਕੇ ਵਿੱਚ ਘੇਰਾ ਬੰਦੀ ਕਰ ਲਈ।

ਪੁਲਿਸ ਨੂੰ ਦੇਖਣ ਤੋਂ ਬਾਅਦ ਉਸ ਨੇ ਫਾਇਰਿੰਗ ਕਰ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਰੌਸ ਫਾਇਰਿੰਗ ਵਿੱਚ ਰਣਜੀਤ ਸਿੰਘ ਦੀ ਗੋਲੀ ਲੱਗ ਗਈ। ਉੱਥੇ ਹੀ CIA ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਸਣੇ 5 ਮੁਲਜ਼ਮ ਜ਼ਖ਼ਮੀ ਹੋ ਗਏ। ਐਨਕਾਉਂਟਰ ਤੋਂ ਬਾਅਦ DIG ਸੰਦੀਪ ਗੋਇਲ ਨੇ ਕਿਹਾ ਕਿ ਪਾਕਿਸਤਾਨ ਖੁਫੀਆ ਏਜੰਸੀ ISI ਨੇ ਪੈਸੀਆਂ ਦਾ ਲਾਲਚ ਦੇ ਕੇ ਇਹ ਕਤਲ ਕਰਵਾਇਆ ਹੈ। ਤਿਨੋਂ ਮੁਲਜ਼ਮ ਰਣਜੀਤ ਸਿੰਘ, ਦਿਲਾਵਰ ਸਿੰਘ ਅਤੇ ਇੰਦਰਜੀਤ ਸਿੰਘ ਪਾਕਿਸਤਾਨ ਵਿੱਚ ਬੈਠੇ ISI ਹੈਂਡਲਰਾਂ ਦੇ ਨਾਲ ਸੰਪਰਕ ਵਿੱਚ ਸਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਜਲੰਧਰ PAP ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਪੁਲਿਸ ਚੌਂਕੀ ਵਿੱਚ ਮਾਰੇ ਜਵਾਨਾਂ ਦਾ ਬਦਲਾ ਲੈ ਲਿਆ ਹੈ। ਮੁਲਜ਼ਮਾਂ ਦਾ ਲਿੰਕ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ। ਪਾਕਿਸਤਾਨ ਨੇ ਇਨ੍ਹਾਂ ਨੂੰ ਸਪਾਂਸਰ ਕੀਤਾ ਸੀ ਤਾਂ ਜੋ ਪੰਜਾਬ ਵਿੱਚ ਦਹਿਸ਼ਤ ਫੈਲਾਈ ਜਾ ਸਕੇ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਆਦਿਆਂ ਪੁਲਿਸ ਚੌਂਕ ‘ਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਏਐਸਆਈ ਗੁਰਨਾਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ASI ਦੀ ਲਾਸ਼ ਕੁਰਸੀ ਤੇ ਹੋਮਗਾਰਡ ਦੀ ਲਾਸ਼ ਬਿਸਤਰ ‘ਤੇ ਮਿਲੀ ਸੀ।

ਪੰਜਾਬ ਪੁਲਿਸ ਮੁਲਜ਼ਮ ਜ਼ਖ਼ਮੀ- ਡਾਕਟਰ

ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਐਸਐਮਓ ਨੇ ਦੱਸਿਆ ਕਿ ਸਾਡੇ ਕੋਲ ਅੱਜ ਸਵੇਰੇ 5 ਪੁਲਿਸ ਮੁਲਜ਼ਮ ਭਰਤੀ ਹੋਏ ਸਨ। ਇੱਕ ਪੁਲਿਸ ਮੁਲਜ਼ਮ ਸੀਆਈਐਫ ਸਟਾਫ ਦੇ ਗੁਰਮੀਤ ਸਿੰਘ ਦੀ ਬਾਂਹ ‘ਤੇ ਗੋਲੀ ਲੱਗੀ ਹੈ। ਮੁਲਜ਼ਮ ਰਣਜੀਤ ਸਿੰਘ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਇਸ ਤੋਂ ਇਲਾਵਾ 4 ਹੋਰ ਪੁਲਿਸ ਮੁਲਾਜ਼ਮਾਂ ਨੂੰ ਹਲਕਿਆਂ ਸੱਟਾਂ ਲੱਗੀਆਂ ਹਨ। ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਜ਼ਖਮੀ ਪੁਲਿਸ ਵਾਲਿਆਂ ਦੀ ਪਛਾਣ ਸੰਦੀਪ ਸਿੰਘ, ਬਨਾਰਸੀ ਦਾਸ, ਨਿਰੰਜਨ ਸਿੰਘ ਅਤੇ ਸਿਮਰਨਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ।

PAK ਬਾਰਡ ਨੇੜੇ ਚੌਂਕੀ ਤੋਂ ਮਿਲੀ ਲਾਸ਼

ਗੁਰਦਾਸਪੁਰ ਵਿੱਚ 22 ਫਰਵਰੀ ਨੂੰ ਆਦਿਆਂ ਪੁਲਿਸ ਚੌਂਕੀ ‘ਤੇ ASI ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦੀ ਲਾਸ਼ ਮਿਲੀ ਸੀ। ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜੋ ਭਾਰਤ-ਪਾਕਿ ਇੰਟਰਨੈਸ਼ਨਲ ਬਾਰਡਰ ਤੋਂ ਕਰੀਬ ਢੇਡ ਕਿਲੋਮੀਟਰ ਦੂਰੀ ‘ਤੇ ਸੀ। ਦੋਵੇਂ ਇਸ ਪੁਲਿਸ ਚੌਂਕੀ ਤੇ ਤੈਨਾਤ ਸਨ। ਇਸ ਤੋਂ ਇਲਾਵਾ ਇੱਥੇ ਕੋਈ ਤੀਸਰਾ ਜਵਾਨ ਨਹੀਂ ਸੀ।

ਸਰਪੰਚ ਨੇ ਪੁਲਿਸ ਨੂੰ ਕੀਤਾ ਸੂਚਿਤ

ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਉੱਥੋਂ ਕਰੀਬ 4 ਖੋਲ ਬਰਾਮਦ ਹੋਏ। ਜਿਵੇਂ ਹੀ ਪਿੰਡ ਦੇ ਸਰਪੰਚ ਨੂੰ ਦੋਵਾਂ ਦੀ ਮੌਤ ਦੀ ਖ਼ਬਰ ਮਿਲੀ ਤਾਂ ਭਾਰੀ ਪੁਲਿਸ ਫੋਰਸ ਉੱਥੇ ਪਹੁੰਚ ਗਈ। ਇਹ ਚੌਂਕੀ PAK ਬਾਰਡਰ ਦੇ ਬਿਲਕੁਲ ਨੇੜੇ ਹੈ। ਇਸ ਘਟਨਾ ਤੋਂ ਬਾਅਦ BSF ਅਲਰਟ ‘ਤੇ ਹੈ। BSF ਦੇ DIG ਏਕੇ ਵਿਰਦੀ ਨੇ ਚੌਂਕੀ ‘ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਣਕਾਰੀ ਲਈ ਸੀ।

Follow Us
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...