ਗੁਰਦਾਸਪੁਰ: ਪਹਿਲਾਂ ਪਤਨੀ ਤੇ ਸੱਸ ਦਾ ਕਤਲ, ਫਿਰ ਸਾਬਕਾ ਫੌਜੀ ਨੇ ਪੁਲਿਸ ਦੇ ਘੇਰੇ ‘ਚ AK-47 ਨਾਲ ਖੁਦ ਨੂੰ ਮਾਰੀ ਗੋਲੀ

Updated On: 

19 Nov 2025 10:37 AM IST

Gurdar Ex-Soldier Suicide: SSP ਗੁਰਦਾਸਪੁਰ ਆਦਿਤਿਆ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਾਬਕਾ ਫੌਜੀ, ਗੁਰਪ੍ਰੀਤ ਸਿੰਘ, ਜੋ ਕਿ ਇੱਕ ਪ੍ਰਾਈਵੇਟ ਕੰਪਨੀ 'ਚ ਪੈਸਕੋ 'ਚ ਕੰਮ ਕਰਦਾ ਸੀ ਤੇ ਕੇਂਦਰੀ ਜੇਲ੍ਹ, ਗੁਰਦਾਸਪੁਰ 'ਚ ਤਾਇਨਾਤ ਸੀ। ਉਸ ਨੂੰ ਇੱਕ ਸਰਕਾਰੀ AK-47 ਰਾਈਫਲ ਦਿੱਤੀ ਗਈ ਸੀ। ਬੀਤੀ ਰਾਤ 3:00 ਵਜੇ ਘਰੇਲੂ ਝਗੜੇ ਕਾਰਨ ਉਸ ਨੇ ਆਪਣੀ ਪਤਨੀ ਤੇ ਸੱਸ ਨੂੰ ਗੋਲੀ ਮਾਰ ਦਿੱਤੀ। ਬਾਅਦ 'ਚ, ਉਹ ਗੁਰਦਾਸਪੁਰ ਦੇ ਸਕੀਮ ਨੰਬਰ 7 ਦੇ ਰਿਹਾਇਸ਼ੀ ਕੁਆਰਟਰਾਂ 'ਚ ਲੁਕ ਗਿਆ।

ਗੁਰਦਾਸਪੁਰ: ਪਹਿਲਾਂ ਪਤਨੀ ਤੇ ਸੱਸ ਦਾ ਕਤਲ, ਫਿਰ ਸਾਬਕਾ ਫੌਜੀ ਨੇ ਪੁਲਿਸ ਦੇ ਘੇਰੇ ਚ AK-47 ਨਾਲ ਖੁਦ ਨੂੰ ਮਾਰੀ ਗੋਲੀ

ਪਹਿਲਾਂ ਪਤਨੀ ਤੇ ਸੱਸ ਦਾ ਕਤਲ, ਫਿਰ ਸਾਬਕਾ ਫੌਜੀ ਨੇ ਪੁਲਿਸ ਦੇ ਘੇਰੇ 'ਚ AK-47 ਨਾਲ ਖੁਦ ਨੂੰ ਮਾਰੀ ਗੋਲੀ

Follow Us On

ਗੁਰਦਾਸਪੁਰ ‘ਚ ਇੱਕ ਸਾਬਕਾ ਫੌਜੀ ਗੁਰਪ੍ਰੀਤ ਸਿੰਘ, ਜੋ ਇਸ ਸਮੇਂ ਜੇਲ੍ਹ ਗਾਰਡ ਵਜੋਂ ਸੇਵਾ ਨਿਭਾ ਰਿਹਾ ਸੀ, ਨੇ ਪਹਿਲਾਂ ਤੇ ਆਪਣੀ ਪਤਨੀ ਤੇ ਸੱਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸਾਬਕਾ ਫੌਜੀ ਨੇ ਬੀਤੀ ਰਾਤ ਪਿੰਡ ਗੁੱਥੀ ‘ਚ ਘਰੇਲੂ ਝਗੜੇ ਦੇ ਚੱਲਦੇ ਪਹਿਲਾਂ ਆਪਣੀ ਪਤਨੀ ਅਕਵਿੰਦਰ ਕੌਰ ਤੇ ਸੱਸ ਗੁਰਜੀਤ ਕੌਰ ਨੂੰ ਸਰਕਾਰੀ ਰਾਈਫਲ AK-47 ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਮੁਲਜ਼ਮ ਫੌਜੀ ਇਸ ਤੋਂ ਬਾਅਦ ‘ਚ ਗੁਰਦਾਸਪੁਰ ਦੇ 7 ਨੰਬਰ ਸਕੀਮ ਦੇ ਰਿਹਾਇਸ਼ੀ ਕੁਆਰਟਰਾਂ ‘ਚ ਲੁਕ ਗਿਆ। ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਪੁਲਿਸ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਇੱਕ ਘੰਟੇ ਤੱਕ ਬੇਨਤੀ ਕਰਦੀ ਸੀ, ਪਰ ਆਤਮ ਸਮਰਪਣ ਕਰਨ ਦੀ ਬਜਾਏ, ਮੁਲਜ਼ਮ ਸਾਬਕਾ ਫੌਜੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਪੁਲਿਸ ਨੇ ਆਤਮ ਸਮਰਪਣ ਕਰਨ ਲਈ ਕਿਹਾ

ਜਾਣਕਾਰੀ ਦਿੰਦੇ ਹੋਏ, SSP ਗੁਰਦਾਸਪੁਰ ਆਦਿਤਿਆ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਾਬਕਾ ਫੌਜੀ, ਗੁਰਪ੍ਰੀਤ ਸਿੰਘ, ਜੋ ਕਿ ਇੱਕ ਪ੍ਰਾਈਵੇਟ ਕੰਪਨੀ ‘ਚ ਪੈਸਕੋ ‘ਚ ਕੰਮ ਕਰਦਾ ਸੀ ਤੇ ਕੇਂਦਰੀ ਜੇਲ੍ਹ, ਗੁਰਦਾਸਪੁਰ ‘ਚ ਤਾਇਨਾਤ ਸੀ। ਉਸ ਨੂੰ ਇੱਕ ਸਰਕਾਰੀ AK-47 ਰਾਈਫਲ ਦਿੱਤੀ ਗਈ ਸੀ। ਬੀਤੀ ਰਾਤ 3:00 ਵਜੇ ਘਰੇਲੂ ਝਗੜੇ ਕਾਰਨ ਉਸ ਨੇ ਆਪਣੀ ਪਤਨੀ ਤੇ ਸੱਸ ਨੂੰ ਗੋਲੀ ਮਾਰ ਦਿੱਤੀ। ਬਾਅਦ ‘ਚ, ਉਹ ਗੁਰਦਾਸਪੁਰ ਦੇ ਸਕੀਮ ਨੰਬਰ 7 ਦੇ ਰਿਹਾਇਸ਼ੀ ਕੁਆਰਟਰਾਂ ‘ਚ ਲੁਕ ਗਿਆ।

ਪੁਲਿਸ ਪਾਰਟੀ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਸਨੇ ਆਤਮ ਸਮਰਪਣ ਨਹੀਂ ਕੀਤਾ ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਸਾਈਕੋ ਸੀ ਜੀਜਾ: ਸਾਲੀ

ਮੁਲਜ਼ਮ ਸਾਬਕਾ ਫੌਜੀ ਦਾ ਸਾਲੀ ਪਰਮਿੰਦਰ ਕੌਰ ਨੇ ਕਿਹਾ ਕਿ 2016 ‘ਚ ਉਸ ਦੀ ਭੈਣ ਅਕਵਿੰਦਰ ਕੌਰ ਦਾ ਵਿਆਹ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਪਰ ਉਹ ਲੜਦੇ ਰਹਿੰਦੇ ਸਨ ਤੇ ਉਸਦਾ ਜੀਜਾ ਇੱਕ ਸਾਈਕੋ (ਮਨੋਰੋਗੀ) ਕਿਸਮ ਦਾ ਵਿਅਕਤੀ ਸੀ, ਜਿਸ ਨੇ ਰਾਤ ਨੂੰ ਉਸ ਦੀ ਭੈਣ ਅਤੇ ਮਾਂ ਨੂੰ ਗੋਲੀ ਮਾਰੀ ਸੀ ਤੇ ਹੁਣ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ।