ਗੁਰਦਾਸਪੁਰ ਦੇ ਬਟਾਲਾ-ਕਾਦੀਆਂ ਰੋਡ ‘ਤੇ ਚੱਲਦੀ ਬੱਸ ਦੇ ਬ੍ਰੇਕ ਫੇਲ, 4 ਦੀ ਮੌਤ, 15 ਤੋਂ ਵੱਧ ਜ਼ਖਮੀ, ਸੀਐਮ ਮਾਨ ਨੇ ਪ੍ਰਗਟਾਇਆ ਦੁੱਖ

Updated On: 

30 Sep 2024 19:37 PM

Bus Break Fail in Gurdaspur: ਗੁਰਦਾਸਪੁਰ ਵਿੱਚ ਇੱਕ ਨਿੱਜੀ ਬੱਸ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਜਿਸ ਤੋਂ ਬਾਅਦ ਬੱਸ ਸਟਾਪੇਜ ਵਿੱਚ ਜਾ ਵੜੀ। ਇਸ ਕਾਰਨ ਬੱਸ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਉੱਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।

ਗੁਰਦਾਸਪੁਰ ਦੇ ਬਟਾਲਾ-ਕਾਦੀਆਂ ਰੋਡ ਤੇ ਚੱਲਦੀ ਬੱਸ ਦੇ ਬ੍ਰੇਕ ਫੇਲ, 4 ਦੀ ਮੌਤ, 15 ਤੋਂ ਵੱਧ ਜ਼ਖਮੀ, ਸੀਐਮ ਮਾਨ ਨੇ ਪ੍ਰਗਟਾਇਆ ਦੁੱਖ
Follow Us On

ਗੁਰਦਾਸਪੁਰ ਦੇ ਪਿੰਡ ਸ਼ਾਹਬਾਦ ਵਿੱਚ ਚੱਲ ਰਹੀ ਇੱਕ ਨਿੱਜੀ ਬੱਸ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਜਿਸ ਤੋਂ ਬਾਅਦ ਬੱਸ ਸਟਾਪੇਜ ਵਿੱਚ ਜਾ ਵੜੀ। ਇਸ ਕਾਰਨ ਬੱਸ ‘ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਮਰਨ ਵਾਲੇ ਸਾਰੇ ਲੋਕ ਨੇੜਲੇ ਪਿੰਡਾਂ ਦੇ ਵਸਨੀਕ ਦੱਸੇ ਜਾਂਦੇ ਹਨ। ਜਾਣਕਾਰੀ ਅਨੁਸਾਰ ਬੱਸ ਵਿੱਚ 40 ਤੋਂ ਵੱਧ ਲੋਕ ਸਵਾਰ ਸਨ।

ਇਸ ਦਰਦਨਾਕ ਬੱਸ ਹਾਦਸੇ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਾਲ ਬੱਸ ਤੇਜ਼ੀ ਨਾਲ ਆਉਂਦੀ ਹੈ ਅਤੇ ਬੇਕਾਬੂ ਹੋ ਕੇ ਬੱਸ ਸਟੈਂਡ ਦੇ ਵਿੱਚ ਵੱੜ੍ਹ ਜਾਂਦੀ ਹੈ।

ਇੱਥੇ ਵੇਖੋ ਬੱਸ ਹਾਦਸੇ ਦੀ ਸੀਸੀਟੀਵੀ ਫੁਟੇਜ

ਬੱਸ ‘ਤੇ ਡਿੱਗਿਆ ਸਟਾਪੇਜ ਦਾ ਲੈਂਟਰ

ਦੱਸ ਦਈਏ ਕਿ ਨਿੱਜੀ ਬੱਸ ਬਟਾਲਾ ਤੋਂ ਮੁਹਾਲੀ ਜਾ ਰਹੀ ਸੀ। ਪਿੰਡ ਸ਼ਾਹਬਾਦ ਦੇ ਬੱਸ ਅੱਡੇ ਨੇੜੇ ਬੱਸ ਦੀਆਂ ਬਰੇਕਾਂ ਅਚਾਨਕ ਫੇਲ੍ਹ ਹੋ ਗਈਆਂ। ਇਸ ਕਾਰਨ ਬੱਸ ਸਟਾਪੇਜ ਵਿੱਚ ਜਾ ਵੜੀ ਅਤੇ ਸਟਾਪੇਜ ਦਾ ਲੈਂਟਰ ਬੱਸ ‘ਤੇ ਜਾ ਡਿੱਗਿਆ। ਦੱਸਣਯੋਗ ਹੈ ਕਿ ਬੱਸ ਰਾਜਧਾਨੀ ਕੰਪਨੀ ਦੀ ਸੀ। ਇਸ ਹਾਦਸੇ ਵਿੱਚ ਬੱਸ ਦੇ ਹੇਠਾਂ ਬਾਈਕ ਅਤੇ ਸਕੂਟਰ ਵੀ ਫਸ ਗਏ। ਘਟਨਾ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਬੱਸ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਬਟਾਲਾ ਦੇ ਸਿਵਲ ਹਸਪਤਾਲ ਤੱਕ ਪਹੁੰਚਾਇਆ ਗਿਆ।

ਹਾਦਸੇ ਵਿੱਚ ਬੱਸ ਡਰਾਈਵਰ ਦੀ ਵੀ ਮੌਤ

ਇਸ ਹਾਦਸੇ ਵਿੱਚ ਮਰਨ ਵਾਲੇ ਸਾਰੇ ਚਾਰੋਂ ਲੋਕ ਨੇੜਲੇ ਪਿੰਡਾਂ ਦੇ ਵਸਨੀਕ ਦੱਸੇ ਜਾਂਦੇ ਹਨ। ਜਾਣਕਾਰੀ ਮੁਤਾਬਕ ਬੱਸ ‘ਚ 40 ਤੋਂ ਵੱਧ ਲੋਕ ਸਵਾਰ ਸਨ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਬਟਾਲਾ ਦੇ ਪੋਸਟ ਮਾਰਟਮ ਹਾਊਸ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕਾਂ ਵਿੱਚ ਬੱਸ ਡਰਾਈਵਰ ਵੀ ਸ਼ਾਮਲ ਹੈ। ਗੁਰਦਾਸਪੁਰ ਪੁਲਿਸ ਹਾਦਸੇ ਦੀ ਜਾਂਚ ‘ਚ ਜੁਟੀ ਹੈ।

ਮੁੱਖ ਮੰਤਰੀ ਮਾਨ ਨੇ ਹਾਦਸੇ ਤੇ ਜਤਾਇਆ ਅਫਸੋਸ

ਇਸ ਹਾਦਸੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦੁਖਦਾਈ ਘਟਨਾ ਤੇ ਅਫਸੋਸ ਜਾਹਿਰ ਕੀਤੀ ਹੈ ਨਾਲ ਹੀ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ ਹੈ। ਉੱਧਰ, ਗੁਰਦਾਸਪੁਰ ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਡੁੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਹੀ ਪੂਰੇ ਮਾਮਲੇ ਬਾਰੇ ਕੁੱਝ ਕਿਹਾ ਜਾ ਸਕੇਗਾ।

Exit mobile version