ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

Published: 

13 Sep 2026 14:25 PM IST

ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀਡੀ ਸੰਜੀਵ ਗੋਇਲ, ਸੀਆਈਏ ਇੰਸਪੈਕਟਰ ਬਲਜੀਤ ਸਿੰਘ ਅਤੇ ਸਬੰਧਤ ਥਾਣੇ ਦੇ ਐਸਐਚਓ ਸਮੇਤ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ 6 ਖਾਲੀ ਖੋਲ ਬਰਾਮਦ ਕੀਤੇ ਹਨ। ਘਰ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਲਈ ਗਈ ਹੈ।

ਗੁਲਾਬ ਸਿੱਧੂ ਦੇ ਘਰ ਤੇ ਫਾਇਰਿੰਗ ਮਾਮਲੇ ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ ਡੇਢ ਤੋਂ ਦੋ ਵਜੇ ਦੇ ਵਿਚਕਾਰ ਵਾਪਰੀ। ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗਲੀ ‘ਚ ਦਾਖਲ ਹੋਏ। ਉਨ੍ਹਾਂ ਨੇ ਗਲੀ ਦੇ ਅੰਦਰ ਯੂ-ਟਰਨ ਲਿਆ ਤੇ ਜਾਂਦੇ-ਜਾਂਦੇ ਗੁਲਾਬ ਸਿੱਧੂ ਦੇ ਘਰ ਵੱਲ 6 ਰਾਊਂਡ ਫਾਇਰ ਕਰ ਦਿੱਤੇ ਤੇ ਮੌਕੇ ਤੋਂ ਫਰਾਰ ਹੋ ਗਏ।

ਜਾਨੀ ਨੁਕਸਾਨ ਤੋਂ ਬਚਾਅ

ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਗੋਲੀਬਾਰੀ ਹੋਈ, ਉਸ ਸਮੇਂ ਗਾਇਕ ਗੁਲਾਬ ਸਿੱਧੂ ਘਰ ਨਹੀਂ ਹਨ। ਉਹ ਭਾਰਤ ਤੋਂ ਬਾਹਰ ਗਏ ਹੋਏ ਸਨ। ਘਰ ਦੇ ਅੰਦਰ ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ ਤੇ ਬੱਚੇ ਮੌਜੂਦ ਸਨ। ਗਨੀਮਤ ਇਹ ਰਹੀ ਕਿ ਗੋਲੀਆਂ ਘਰ ਦੀ ਕੰਧ ਤੇ ਗੇਟ ‘ਤੇ ਲੱਗੀਆਂ ਅਤੇ ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ।

ਮੌਕੇ ‘ਤੇ ਪਹੁੰਚੀ ਪੁਲਿਸ, 6 ਖੋਲ ਬਰਾਮਦ

ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀਡੀ ਸੰਜੀਵ ਗੋਇਲ, ਸੀਆਈਏ ਇੰਸਪੈਕਟਰ ਬਲਜੀਤ ਸਿੰਘ ਅਤੇ ਸਬੰਧਤ ਥਾਣੇ ਦੇ ਐਸਐਚਓ ਸਮੇਤ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ 6 ਖਾਲੀ ਖੋਲ ਬਰਾਮਦ ਕੀਤੇ ਹਨ। ਘਰ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ‘ਚ ਲੈ ਲਈ ਗਈ ਹੈ।

ਪੁਲਿਸ ਦਾ ਬਿਆਨ

ਸੰਜੀਵ ਗੋਇਲ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਛੇ ਖੋਲ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਕਰਨ ਲਈ ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੋਬਾਈਲ ਲੋਕੇਸ਼ਨਾਂ ਦਾ ਪਤਾ ਲਗਾਉਣ ਲਈ ਡਾਟਾ ਡੰਪ ਹਾਸਲ ਕੀਤੇ ਜਾ ਰਹੇ ਹਨ। ਪੁਲਿਸ ਅਨੁਸਾਰ, ਗੁਲਾਬ ਸਿੱਧੂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਉਸ ਦੀ ਸੁਰੱਖਿਆ ਲਈ ਦੋ ਗੰਨਮੈਨ ਤਾਇਨਾਤ ਕੀਤੇ ਗਏ ਸਨ।

ਹਾਲਾਂਕਿ ਪਹਿਲਾਂ ਧਮਕੀਆਂ ਦੇ ਮਾਮਲੇ ‘ਚ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਇਹ ਤਾਜ਼ਾ ਘਟਨਾ ਉਨ੍ਹਾਂ ਪੁਰਾਣੇ ਮਾਮਲਿਆਂ ਨਾਲ ਜੁੜੀ ਹੋਈ ਹੈ ਜਾਂ ਨਹੀਂ। ਛਾਪੇਮਾਰੀ ਕਰਨ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖਰੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ।

ਗੈਂਗਸਟਰ ਡੋਨੀ ਬਲ ਦੀ ਆਡੀਓ ਆਈ ਸਾਹਮਣੇ

ਇਸ ਘਟਨਾ ਤੋਂ ਬਾਅਦ, ਇੱਕ ਕਥਿਤ ਆਡੀਓ ਸੰਦੇਸ਼ ਸਾਹਮਣੇ ਆਇਆ ਹੈ ਜਿਸ ‘ਚ ਗੈਂਗਸਟਰ ਡੋਨੀ ਬਾਲ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਬਾਰੀ ਕਰਵਾਉਣ ਦੀ ਗੱਲ ਮੰਨ ਰਿਹਾ ਹੈ। ਹਾਲਾਂਕਿ, ਪੁਲਿਸ ਤੇ ਸਥਾਨਕ ਮੀਡੀਆ ਇਸ ਸਮੇਂ ਆਡੀਓ ਦੀ ਅਸਲੀਅਤ ਦੀ ਜਾਂਚ ਕਰ ਰਹੇ ਹਨ। ਗੁਲਾਬ ਸਿੱਧੂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਭ ਤੋਂ ਕਰੀਬੀ ਦੋਸਤਾਂ ‘ਚੋਂ ਇੱਕ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ, ਸਿੱਧੂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਸਨ। ਇਨ੍ਹਾਂ ਧਮਕੀਆਂ ਤੇ ਸੁਰੱਖਿਆ ਦੇ ਮੁਲਾਂਕਣ ਦੇ ਆਧਾਰ ‘ਤੇ, ਪੰਜਾਬ ਪੁਲਿਸ ਨੇ ਪਹਿਲਾਂ ਹੀ ਉਨ੍ਹਾਂ ਨੂੰ ਸੁਰੱਖਿਆ ਲਈ ਦੋ ਮੁਲਾਜ਼ਮ ਮੁਹੱਈਆ ਕਰਵਾਏ ਹੋਏ ਸਨ।

ਜਨਵਰੀ 2026 ‘ਚ ਹਮਲੇ ਦੀ ਅਸਫਲ ਕੋਸ਼ਿਸ਼

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁਲਾਬ ਸਿੱਧੂ ਨੂੰ ਅਪਰਾਧੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ, 10 ਜਨਵਰੀ 2026 ਨੂੰ, ਬਰਨਾਲਾ ਪੁਲਿਸ ਨੇ ਗਾਇਕ ‘ਤੇ ਹਮਲੇ ਦੀ ਯੋਜਨਾ ਬਣਾ ਰਹੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਉਸ ਸਾਜ਼ਿਸ਼ ਦਾ ਮੁੱਖ ਸਾਜ਼ਿਸ਼ਕਰਤਾ ਕੋਟਦੂਨਾ ਪਿੰਡ ਦਾ ਸਰਪੰਚ ਬਲਜਿੰਦਰ ਸਿੰਘ (ਕਿੰਦਾ) ਸੀ, ਜੋ ਗੁਲਾਬ ਸਿੱਧੂ ਦੇ ਮਸ਼ਹੂਰ ਗੀਤ ‘ਸਰਪੰਚੀਆਂ’ ਦੇ ਬੋਲਾਂ ਤੋਂ ਨਾਰਾਜ਼ ਸੀ। ਉਸਦਾ ਇਰਾਦਾ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਇੱਕ ਲਾਈਵ ਸ਼ੋਅ ਦੌਰਾਨ ਗਾਇਕ ‘ਤੇ ਹਮਲਾ ਕਰਨ ਦਾ ਸੀ, ਤਾਂ ਜੋ ਬਾਅਦ ‘ਚ ਭਾਰੀ ਫਿਰੌਤੀ ਦੀ ਮੰਗ ਕਰਨ ਦਾ ਰਾਹ ਪੱਧਰਾ ਕੀਤਾ ਜਾ ਸਕੇ।

Loading...
Unable to load recommendations.
Follow Us
Related Stories
ਅੰਮ੍ਰਿਤਸਰ ‘ਚ 16 ਤੇ 17 ਸਤੰਬਰ ਨੂੰ ਹੋਣਗੇ ਹਮਾਰੇ ਰਾਮ ਲਾਈਵ ਸ਼ੋਅ, MLA ਅਜੇ ਗੁਪਤਾ ਨੇ ਦਿੱਤੀ ਜਾਣਕਾਰੀ
ਪੰਜਾਬ ਵਿਧਾਨ ਸਭਾ ਚੋਣਾਂ 2027: ਸਿਆਸੀ ਪਾਰਟੀਆਂ ਨੇ ਤੇਜ਼ ਕੀਤੀ ਤਿਆਰੀ, ਸਰਵੇ ਤੋਂ ਲੈ ਕੇ ਬੂਥ ਪੱਧਰ ਤੱਕ ਬਣ ਰਹੀ ਰਣਨੀਤੀ
LPU ਵਿਦਿਆਰਥੀਆਂ ਬਾਰੇ ਡਾਕਟਰ ਦੇ ਦਾਅਵੇ ਨਾਲ ਵਿਵਾਦ, ਯੂਨੀਵਰਸਿਟੀ ਨੇ ਹਾਇਰ ਅਥਾਰਟੀ ਨੂੰ ਦਿੱਤੀ ਜਾਣਕਾਰੀ
ਪੰਜਾਬ ‘ਚ ਬਿਜਲੀ ਸੰਕਟ: ਕੇਂਦਰ ਵੱਲੋਂ 1,051 ਮੈਗਾਵਾਟ ਘੱਟ ਬਿਜਲੀ ਮਿਲਣ ਦਾ ਮੰਤਰੀ ਤਰੁਣਪ੍ਰੀਤ ਸੌਂਦ ਦਾ ਦਾਅਵਾ, ਇੱਕ-ਦੋ ਦਿਨਾਂ ‘ਚ ਹੱਲ ਦਾ ਭਰੋਸਾ
ਬਰਨਾਲਾ: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ‘ਤੇ ਤਾਬੜਤੋੜ ਗੋਲੀਬਾਰੀ, ਗੈਂਗਸਟਰ ਡੋਨੀ ਬੱਲ ਨੇ ਲਈ ਜ਼ਿੰਮੇਵਾਰੀ
ਖੰਡਾ ਸਾਹਿਬ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਅਖਿਲੇਸ਼ ਯਾਦਵ, ਆਰਪੀ ਸਿੰਘ ਬੋਲੇ- ਸਿਆਸੀ ਪ੍ਰਚਾਰ ਲਈ ਨਾ ਕਰੋ ਧਾਰਮਿਕ ਚਿੰਨ੍ਹਾਂ ਦੀ ਵਰਤੋਂ