Goldy Brar ਨੇ ਡੀਐਸਪੀ ਬਿਕਰਮ ਬਰਾੜ ਨੂੰ ਦਿੱਤੀ ਧਮਕੀ, ਜਾਣੋ ਕੀ ਹੈ ਵਾਇਰਲ ਆਡੀਓ ਕਲਿੱਪ ਦਾ ਸੱਚ

Updated On: 

31 Dec 2024 21:13 PM

Goldy Brar Audio Clip : ਪੰਜਾਬ ਵਿੱਚ ਇੱਕ ਆਡੀਓ ਕਲਿੱਪ ਨੇ ਸਨਸਨੀ ਮਚਾ ਦਿੱਤੀ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਅਤੇ ਏਜੀਟੀਐਫ ਦੇ ਡੀਐਸਪੀ ਬਿਕਰਮ ਸਿੰਘ ਬਰਾੜ ਵਿਚਕਾਰ ਹੈ। ਇਸ ਵਿੱਚ ਗੋਲਡੀ ਡੀਐਸਪੀ ਨੂੰ ਧਮਕੀਆਂ ਦਿੰਦਾ ਸੁਣਿਆ ਗਿਆ ਹੈ। ਟੀਵੀ9 ਪੰਜਾਬੀ ਇਸ ਵਾਇਰਲ ਆਡੀਓ ਕਲਿੱਪ ਦੀ ਪੁਸ਼ਟੀ ਨਹੀਂ ਕਰਦਾ ਹੈ।

Goldy Brar ਨੇ ਡੀਐਸਪੀ ਬਿਕਰਮ ਬਰਾੜ ਨੂੰ ਦਿੱਤੀ ਧਮਕੀ, ਜਾਣੋ ਕੀ ਹੈ ਵਾਇਰਲ ਆਡੀਓ ਕਲਿੱਪ ਦਾ ਸੱਚ

Goldy Brar ਨੇ ਡੀਐਸਪੀ ਬਿਕਰਮ ਬਰਾੜ ਨੂੰ ਦਿੱਤੀ ਧਮਕੀ (Photo Credit: Social Media)

Follow Us On

Goldy Brar Audio Clip Viral: ਪੰਜਾਬ ਵਿੱਚ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਸਨਸਨੀ ਮਚਾ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਲਿੱਪ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਮੈਂਬਰ ਗੋਲਡੀ ਬਰਾੜ ਅਤੇ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਬਿਕਰਮ ਸਿੰਘ ਬਰਾੜ ਵਿਚਕਾਰ ਹੋਈ ਗੱਲਬਾਤ ਦੀ ਹੈ। ਹਲਾਂਕਿ ਟੀਵੀ9 ਪੰਜਾਬੀ ਇਸ ਵਾਇਰਲ ਆਡੀਓ ਕਲਿੱਪ ਦੀ ਪੁਸ਼ਟੀ ਨਹੀਂ ਕਰਦਾ ਹੈ।

ਦੱਸ ਦਈਏ ਕਿ ਗੋਲਡੀ ਬਰਾੜ ਇਸ ਵੇਲੇ ਵਿਦੇਸ਼ ਵਿੱਚ ਲੁਕਿਆ ਹੋਇਆ ਹੈ। ਕਿਊਂਕਿ ਭਾਰਤ ਵਿੱਚ ਉਸ ‘ਤੇ ਕਈ ਮਾਮਲੇ ਦਰਜ ਹਨ। ਇਸ ਆਡੀਓ ਕਲਿੱਪ ਵਿੱਚ ਗੋਲਡੀ ਬਰਾੜ ਨੇ ਬਿਕਰਮ ਸਿੰਘ ਬਰਾੜ ਨੂੰ ਫੋਨ ਕਰਕੇ ਆਪਣੇ ਗੈਂਗ ਦੇ ਖਿਲਾਫ ਮੁਖਬਰ ਤਾਇਨਾਤ ਕਰਨ ਦੀ ਧਮਕੀ ਦਿੱਤੀ ਸੀ।

ਵਾਇਰਲ ਆਡੀਓ ਕਲਿੱਪ ਵਿੱਚ ਕੀ ਹੈ?

ਆਡੀਓ ਕਲਿੱਪ ਵਿੱਚ ਗੋਲਡੀ ਡੀਐਸਪੀ ਦੀ ਪਛਾਣ ਪੁੱਛ ਕੇ ਅਤੇ ਆਪਣੀ ਪਛਾਣ ਗੋਲਡੀ ਬਰਾੜ ਵਜੋਂ ਦੱਸ ਕੇ ਗੱਲਬਾਤ ਸ਼ੁਰੂ ਕਰਦਾ ਹੈ। ਉਹ ਫਿਰ ਡੀਐਸਪੀ ਨੂੰ ਦੱਸਦਾ ਹੈ ਕਿ ਉਹ ਕੈਲੀਫੋਰਨੀਆ, ਅਮਰੀਕਾ ਵਿੱਚ ਸੁਨੀਲ ਯਾਦਵ ਦੇ ਕਤਲ ‘ਤੇ ਦੁੱਖ ਪ੍ਰਗਟ ਕਰਨ ਲਈ ਕਾਲ ਕਰ ਰਿਹਾ ਸੀ।

ਗੋਲਡੀ ਬਰਾੜ ਨੇ ਕੀ ਧਮਕੀ ਦਿੱਤੀ ?

ਅੰਕਿਤ ਭਾਦੂ ਫਰਵਰੀ 2019 ਵਿੱਚ ਜ਼ੀਰਕਪੁਰ ਨੇੜੇ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਗੋਲਡੀ ਡੀਐਸਪੀ ਨੂੰ ਕਹਿੰਦਾ ਹੋਇਆ ਸੁਣਿਆ ਗਿਆ, ‘ਜਿਹੜਾ ਮਰਜ਼ੀ ਮੁਖਬੀਰ ਬਨਾ ਲਾਓ, ਅਸੀਂ ਕਿਸੇ ਵੀ ਹੱਦ ਤਕ ਜਾਨ ਨੂੰ ਤਿਆਰ ਹਾਂ’

ਜਾਣੋ ਕੌਣ ਹਨ ਡੀਐਸਪੀ ਬਿਕਰਮ ਬਰਾੜ ?

ਪੰਜ ਬਹਾਦਰੀ ਮੈਡਲਾਂ ਨਾਲ ਸਨਮਾਨਿਤ ਡੀਐਸਪੀ ਬਿਕਰਮ ਬਰਾੜ ਗੋਲਡੀ ਬਰਾੜ ਦੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ। ਕਲਿੱਪ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਪੁਲਿਸ ਨੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਹੈ। ਗੈਰ-ਕਾਨੂੰਨੀ ਕੰਮਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਵਾਇਰਲ ਆਡੀਓ ਦੀ ਟੀਵੀ9 ਪੁਸ਼ਟੀ ਨਹੀਂ ਕਰਦਾ।