ਭਾਖੜਾ ਡੈਮ ‘ਚ ਕੁੜੀ ਨੇ ਮਾਰੀ ਛਾਲ, ਬਚਾਉਣ ਦੇ ਚੱਕਰ ‘ਚ ਮੁੰਡੇ ਦੀ ਵੀ ਗਈ ਜਾਨ, ਮ੍ਰਿਤਕ ਲੜਕੀ ਦਾ ਦੋ ਦਿਨ ਪਹਿਲਾਂ ਹੋਇਆ ਸੀ ਜਨਮ ਦਿਨ

Published: 

27 Oct 2023 14:33 PM

ਰੋਪੜ ਦੀ ਗਾਰਡਨ ਕਲੋਨੀ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਕੁੜੀ ਨੇ ਭਾਖੜਾ ਨਹਿਰ ਵਿੱਚ ਖੁਦਕੁਸ਼ੀ ਕਰਨ ਦੇ ਲਈ ਛਾਲ ਮਾਰ ਦਿੱਤੀ ਤੇ ਉਸਨੂੰ ਬਚਾਉਣ ਦੇ ਚੱਕਰ ਚ ਇੱਕ ਨੌਜਵਾਨ ਵੀ ਨਹਿਰ 'ਚ ਜਾ ਕੁੱਦਿਆ ਪਰ ਅਫਸੋਸ ਦੋਹਾਂ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਬਚ ਸਕੀ। ਜਾਣਕਾਰੀ ਅਨੂਸਾਰ ਹਾਲੇ ਦੋ ਦਿਨ ਪਹਿਲਾਂ ਹੀ ਕੁੜੀ ਦਾ ਜਨਮ ਦਿਨ ਹੋਇਆ ਸੀ। ਉੱਧਰ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਖੁਦਕੁਸ਼ੀ ਕਿਉਂ ਕੀਤੀ ਗਈ।

ਭਾਖੜਾ ਡੈਮ ਚ ਕੁੜੀ ਨੇ ਮਾਰੀ ਛਾਲ, ਬਚਾਉਣ ਦੇ ਚੱਕਰ ਚ ਮੁੰਡੇ ਦੀ ਵੀ ਗਈ ਜਾਨ, ਮ੍ਰਿਤਕ ਲੜਕੀ ਦਾ ਦੋ ਦਿਨ ਪਹਿਲਾਂ ਹੋਇਆ ਸੀ ਜਨਮ ਦਿਨ
Follow Us On

ਪੰਜਾਬ ਨਿਊਜ। ਗਾਰਡਨ ਕਲੋਨੀ ਰੂਪਨਗਰ, ਰੋਪੜ ਦੇ ਵਸਨੀਕ ਇੱਕ ਨੌਜਵਾਨ ਅਤੇ ਇੱਕ ਲੜਕੀ ਨੇ ਪਿੰਡ ਮਾਜਰੀ ਪੁਲ ਭਾਖੜਾ ਨਹਿਰ (Bhakra Canal) ਤੋਂ ਸ਼ੱਕੀ ਹਾਲਾਤਾਂ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਲੜਕੇ ਦੀ ਪਛਾਣ ਤਰਨਜੀਤ ਸਿੰਘ (25) ਪੁੱਤਰ ਮਨਜੀਤ ਸਿੰਘ ਵਾਸੀ ਗਾਰਡਨ ਕਲੋਨੀ ਅਤੇ ਲੜਕੇ ਦੀ ਪਛਾਣ ਹਰਮਨਜੋਤ ਕੌਰ (21) ਵਜੋਂ ਹੋਈ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਨਹਿਰ ‘ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ।

ਘਟਨਾ ਵੀਰਵਾਰ ਦੁਪਹਿਰ ਕਰੀਬ 3 ਵਜੇ ਵਾਪਰੀ। ਤਰਨਜੀਤ ਨੇ ਛਾਲ ਮਾਰਨ ਤੋਂ ਪਹਿਲਾਂ ਆਪਣੇ ਇੱਕ ਦੋਸਤ ਨੂੰ ਵੀ ਬੁਲਾਇਆ ਸੀ। ਜਿਸ ਤੋਂ ਬਾਅਦ ਦੋਹਾਂ ਨੇ ਨਹਿਰ ‘ਚ ਛਾਲ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਲੜਕੇ-ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ। ਕਰੀਬ ਅੱਧੇ ਘੰਟੇ ਬਾਅਦ ਦੋਵਾਂ ਦੀਆਂ ਲਾਸ਼ਾਂ (Dead bodies) ਅੱਧਾ ਕਿਲੋਮੀਟਰ ਦੀ ਦੂਰੀ ਤੋਂ ਬਰਾਮਦ ਕਰਕੇ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ।

ਨਹਿਰ ਤੋਂ ਅੱਧਾ ਕਿਲੋਮੀਟਰ ਦੂਰ ਲਾਸ਼ਾਂ ਮਿਲੀਆਂ

ਹਰਮਨਜੋਤ ਦੇ ਘਰ ਇੱਕ ਦੂਜੇ ਦੇ ਬਿਲਕੁਲ ਉਲਟ ਹਨ ਅਤੇ ਲੜਕੀ ਦਾ ਵੀ ਲੜਕੇ ਦੇ ਪਰਿਵਾਰ ਵਿੱਚ ਅਕਸਰ ਆਉਣਾ ਜਾਣਾ ਰਹਿੰਦਾ ਸੀ। ਬੁੱਧਵਾਰ ਨੂੰ ਹਰਮਨਜੋਤ ਲੜਕੀ ਦਾ ਜਨਮ ਦਿਨ ਸੀ। ਮੁੰਡੇ ਨੇ ਵੀ ਮਨਾਈ। ਆਪਣੀ ਮਾਂ ਤੋਂ ਇਲਾਵਾ ਤਰਨਜੀਤ ਦੇ ਪਰਿਵਾਰ ਵਿੱਚ ਇੱਕ ਛੋਟੀ ਭੈਣ ਹੈ ਅਤੇ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਸ ਦੇ ਪਰਿਵਾਰ ਕੋਲ ਦੋ ਦੁਕਾਨਾਂ ਸਨ, ਜਿਨ੍ਹਾਂ ਨੂੰ ਉਹ ਸੰਭਾਲਦਾ ਸੀ।

ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਮੋਰਚਰੀ ‘ਚ ਰਖਵਾਇਆ

ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਨੇ ਨਹਿਰ ‘ਚ ਛਾਲ ਕਿਉਂ ਮਾਰੀ। ਇਸ ਦੇ ਨਾਲ ਹੀ ਸਿਵਲ ਹਸਪਤਾਲ (Hospital) ਦੀ ਡਾਕਟਰ ਲਵਲੀਨ ਕੌਰ ਨੇ ਦੱਸਿਆ ਕਿ ਜਦੋਂ ਤਰਨਜੀਤ ਅਤੇ ਹਰਮਨਜੋਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਦੁਪਹਿਰ ਵੇਲੇ ਲੜਕੇ-ਲੜਕੀ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰਨ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਉਨ੍ਹਾਂ ਕਾਰਵਾਈ ਕੀਤੀ।