ਸਹਾਇਕ ਪ੍ਰੋਫੈਸਰ ਸੁਸਾਇਡ ਕੇਸ ਬਣਿਆ ਸਿਆਸੀ ਮੁੱਦਾ, ਪੰਜਾਬ ਅੰਦਰ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ, ਮੁਸ਼ਕਲਾਂ ਵਧੀਆਂ

Published: 

26 Oct 2023 15:33 PM

ਪੰਜਾਬ ਦੇ ਰੂਪਨਗਰ ਵਿੱਚ ਨੌਕਰੀ ਵਿੱਚ ਜੁਆਇਨ ਕਰਵਾਉਣ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੀ 1158 ਅਸਿਸਟੈਂਟ ਪ੍ਰੋਫੈਸਰ ਅਤੇ ਸਹਾਇਕ ਲਾਇਬ੍ਰੇਰੀਅਨ ਫਰੰਟ ਦੀ ਮੈਂਬਰ ਬਲਵਿੰਦਰ ਕੌਰ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ 'ਚ ਲਿਖਿਆ ਸੀ ਕਿ ਉਸ ਨੂੰ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਸੀ।

ਸਹਾਇਕ ਪ੍ਰੋਫੈਸਰ ਸੁਸਾਇਡ ਕੇਸ ਬਣਿਆ ਸਿਆਸੀ ਮੁੱਦਾ, ਪੰਜਾਬ ਅੰਦਰ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ, ਮੁਸ਼ਕਲਾਂ ਵਧੀਆਂ
Follow Us On

ਪੰਜਾਬ ਨਿਊਜ। ਰੋਪੜ ‘ਚ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ‘ਚ ਸਰਕਾਰ ਘਿਰ ਗਈ ਹੈ। ਪਰਿਵਾਰ ਅਤੇ ਯੂਨੀਅਨ ਨੇ 12 ਅੱਧੀ ਰਾਤ ਤੱਕ ਐਸਐਸਪੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 12 ਅੱਧੀ ਰਾਤ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸਵੇਰੇ ਲਾਸ਼ ਲੈ ਕੇ ਸੜਕ ਤੇ ਬੈਠ ਜਾਣਗੇ। ਬੁੱਧਵਾਰ ਦੇਰ ਸ਼ਾਮ ਰੋਪੜ ਦੇ ਐੱਸਐੱਸਪੀ (SSP) ਵਿਵੇਕਸ਼ੀਲ ਸੋਨੀ ਨੇ ਪਰਿਵਾਰ ਅਤੇ ਫਰੰਟ ਦੇ ਮੈਂਬਰਾਂ ਨਾਲ ਲੰਬੀ ਮੁਲਾਕਾਤ ਕੀਤੀ। ਇਸ ਸਬੰਧੀ ਐਸਐਸਪੀ ਨੇ ਕਈ ਦਲੀਲਾਂ ਦੇ ਕੇ ਪਰਿਵਾਰ ਅਤੇ ਯੂਨੀਅਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।

ਪਰਿਵਾਰਕ ਮੈਂਬਰ ਸੋਹਣ ਸਿੰਘ ਨੇ ਐਸਐਸਪੀ ਨੂੰ ਦੱਸਿਆ ਕਿ ਬਲਵਿੰਦਰ ਕੌਰ ਦੀ ਲਾਸ਼ ਤਿੰਨ ਦਿਨਾਂ ਤੋਂ ਨਹਿਰ ਵਿੱਚ ਪਈ ਰਹੀ ਅਤੇ ਹੁਣ ਦੋ ਦਿਨਾਂ ਤੋਂ ਘਰ ਵਿੱਚ ਹੀ ਪਈ ਹੈ। ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ, ਜਿਸ ਕਾਰਨ ਲਾਸ਼ਾਂ ਦੀ ਹਾਲਤ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਹਨ, ਪਰ ਅਜੇ ਤੱਕ ਖੁਦਕੁਸ਼ੀ ਨੋਟ (Suicide note) ਦੇ ਆਧਾਰ ‘ਤੇ ਸਿੱਖਿਆ ਮੰਤਰੀ ਦਾ ਨਾਮ ਡੀਡੀਆਰ ਵਿੱਚ ਦਰਜ ਨਹੀਂ ਕੀਤਾ ਗਿਆ ਹੈ।

ਡੀਡੀਆਰ ਦਰਜ ਕਰਕੇ ਦਿੱਤੀ ਜਾਵੇ ਉਸਦੀ ਕਾਪੀ

ਇਸ ਦੌਰਾਨ ਜ਼ਿਲ੍ਹਾ ਭਾਜਪਾ ਪ੍ਰਧਾਨ (BJP President) ਅਜੈਵੀਰ ਸਿੰਘ ਲਾਲਪੁਰਾ ਨੇ ਐਸ.ਐਸ.ਪੀ ਨੂੰ ਕਿਹਾ ਕਿ ਡੀਡੀਆਰ ਆਨਲਾਈਨ ਦਰਜ ਕਰਕੇ ਉਨ੍ਹਾਂ ਨੂੰ ਕਾਪੀ ਦਿੱਤੀ ਜਾਵੇ ਅਤੇ ਜੋ ਸਨਮਾਨ ਇੱਕ ਸਰਕਾਰੀ ਮੁਲਾਜ਼ਮ ਨੂੰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ, ਉਹ ਬਲਵਿੰਦਰ ਕੌਰ ਨੂੰ ਦਿੱਤਾ ਜਾਵੇ। ਇਸ ਤੋਂ ਬਾਅਦ ਐਸਐਸਪੀ ਨੇ ਘਰ ਵਿੱਚ ਲਾਸ਼ ਦੇਖੀ ਅਤੇ ਉਨ੍ਹਾਂ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ।

ਸੁਸਾਇਡ ਨੋਟ ਦੇ ਆਧਾਰ ਤੇ ਹੋਵੇ ਕਾਰਵਾਈ

ਹਰਦੇਵ ਸਿੰਘ ਨੇ ਕਿਹਾ ਕਿ ਪੁਲਿਸ ਖੁਦਕੁਸ਼ੀ ਨੋਟ ਦੇ ਆਧਾਰ ‘ਤੇ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਨਾ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਨੂੰ ਦਿਨ ਭਰ ਮ੍ਰਿਤਕ ਦੇ ਘਰ ਦੇ ਬਾਹਰ ਚੱਲ ਰਹੇ ਧਰਨੇ ਵਿੱਚ ਹਿੱਸਾ ਲਿਆ।ਆਂਗਣਵਾੜੀ ਵਰਕਰ ਯੂਨੀਅਨ, ਅਕਾਲੀ ਦਲ, ਬਸਪਾ ਅਤੇ ਭਾਜਪਾ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।