ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਬਦਮਾਸ਼ ਨੂੰ ਸਾਥੀ ਸਮੇਤ ਖਰੜ ਤੋਂ ਕੀਤਾ ਕਾਬੂ

Published: 

30 Jan 2023 20:55 PM

ਹਰੀਸ਼ ਕਾਕਾ ਨੇਪਾਲੀ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਅਤੇ ਲੁਟੇਰਾ ਗਰੋਹ ਚਲਾ ਰਿਹਾ ਸੀ। ਉਸ ਖਿਲਾਫ ਗੈਂਗਸਟਰ ਦਵਿੰਦਰ ਸਿੰਘ ਦੇਵਾ ਦਾ ਕਤਲ ਕਰਵਾਉਣ ਦਾ ਮਾਮਲਾ ਵੀ ਦਰਜ ਹੈ। ਦੱਸਿਆ ਜਾ ਰਿਹਾ ਹੈ ਕਿ ਦੇਵਾ ਕਤਲ ਕਾਂਡ ਲੁਧਿਆਣਾ ਦੇ ਗੈਂਗਸਟਰ ਗੋਰੂ ਬੱਚਾ ਦੀ ਮਦਦ ਨਾਲ ਹੋਇਆ ਸੀ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਬਦਮਾਸ਼ ਨੂੰ ਸਾਥੀ ਸਮੇਤ ਖਰੜ ਤੋਂ ਕੀਤਾ ਕਾਬੂ

Gangwar: ਵਿੱਕੀ ਗੌਂਡਰ ਗਰੁੱਪ ਨੇ ਗੈਂਗਸਟਰ ਲਾਰੈਂਸ ਦੀ ਖਾਲਿਸਤਾਨ ਦੇ ਮੁੱਦੇ ਨੂੰ ਲੈਕੇ ਦਿੱਤੀ ਧਮਕੀ।

Follow Us On

ਪੰਜਾਬ ਦੇ ਚਰਚਿਤ ਗੈਂਗਸਟਰ ਹਰੀਸ਼ ਕਾਕਾ ਨੇਪਾਲੀ ਅਤੇ ਉਸ ਦੇ ਸਾਥੀ ਜਗਦੀਪ ਨੂੰ ਪੁਲਸ ਨੇ ਮੋਹਾਲੀ ਦੇ ਖਰੜ ਤੋਂ ਗ੍ਰਿਫਤਾਰ ਕੀਤਾ ਹੈ। ਬਦਮਾਸ਼ਾਂ ਕੋਲੋਂ 6 ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਹੋਏ ਹਨ। ਖਰੜ-ਮੁਹਾਲੀ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਬਦਮਾਸ਼ ਲੁੱਟ-ਖੋਹ ਅਤੇ ਕਤਲ ਦੇ ਮਾਮਲਿਆਂ ਚ ਭਗੌੜੇ ਸਨ। ਦੋਵੇਂ ਗੈਂਗਸਟਰ ਲਾਰੈਂਸ ਦੇ ਖਾਸ ਹਨ।

ਇਨ੍ਹਾਂ ਬਦਮਾਸ਼ਾਂ ਨੂੰ ਬੀਤੀ ਰਾਤ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ। ਬਦਮਾਸ਼ਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਤੁਰੰਤ ਹਰਕਤ ‘ਚ ਆ ਕੇ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਹਰੀਸ਼ ਕਾਕਾ ਨੇਪਾਲੀ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਅਤੇ ਲੁਟੇਰਾ ਗਰੋਹ ਚਲਾ ਰਿਹਾ ਸੀ। ਉਸ ਖਿਲਾਫ ਗੈਂਗਸਟਰ ਦਵਿੰਦਰ ਸਿੰਘ ਦੇਵਾ ਦਾ ਕਤਲ ਕਰਵਾਉਣ ਦਾ ਮਾਮਲਾ ਵੀ ਦਰਜ ਹੈ। ਦੱਸਿਆ ਜਾ ਰਿਹਾ ਹੈ ਕਿ ਦੇਵਾ ਕਤਲ ਕਾਂਡ ਲੁਧਿਆਣਾ ਦੇ ਗੈਂਗਸਟਰ ਗੋਰੂ ਬੱਚਾ ਦੀ ਮਦਦ ਨਾਲ ਹੋਇਆ ਸੀ।

ਗੋਰੂ ਬੱਚਾ ਨੇ ਫਾਜ਼ਿਲਕਾ ਆ ਕੇ ਦੇਵਾ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਮਾਮਲੇ ਵਿੱਚ ਹਰੀਸ਼ ਨੇਪਾਲੀ ਨੂੰ ਬਰੀ ਕਰ ਦਿੱਤਾ ਗਿਆ ਸੀ। ਉਹ ਲੰਬੇ ਸਮੇਂ ਤੋਂ ਲਾਰੈਂਸ ਗੈਂਗ ਨਾਲ ਕੰਮ ਕਰ ਰਿਹਾ ਸੀ। ਪੁਲਿਸ ਨੇ ਕਾਕਾ ਨੇਪਾਲੀ ਅਤੇ ਉਸਦੇ ਸਾਥੀ ਜਗਦੀਪ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਨ੍ਹਾਂ ਕੋਲ ਹਥਿਆਰ ਕਿੱਥੋਂ ਆਏ ਅਤੇ ਪੰਜਾਬ ਵਿੱਚ ਉਨ੍ਹਾਂ ਨੇ ਕਿਥੇ ਕਿਥੇ ਵਾਰਦਾਤਾਂ ਕਰਨੀਆਂ ਸਨ। ਸੂਤਰਾਂ ਅਨੁਸਾਰ ਕਾਕਾ ਨੇਪਾਲੀ ਦੇ ਫੜੇ ਜਾਣ ਤੋਂ ਬਾਅਦ ਕਈ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।

Exit mobile version