G20 Summit: ਸੁਰੱਖਿਆ ਦੇ ਪੁਖਤਾ ਇੰਤਜਾਮ, ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ

lalit-sharma
Updated On: 

15 Mar 2023 11:57 AM

Security Arrangements: ਜੀ-20 ਸਮਿਟ ਨੂੰ ਲੈ ਕੇ ਪੰਜਾਬ ਪੁਲਿਸ ਨੇ ਸ਼ਹਿਰ ਵਿੱਚ 115 ਥਾਵਾਂ 'ਤੇ ਨਾਕੇ ਲਗਾ ਕੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹਨ। ਸਮਿਟ ਵਿੱਚ ਪਹੁੰਚਣ ਵਾਲੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।

G20 Summit: ਸੁਰੱਖਿਆ ਦੇ ਪੁਖਤਾ ਇੰਤਜਾਮ, ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ

ਪੰਜਾਬ ‘ਚ 24 ਘੰਟਿਆਂ ਲਈ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਈ ਜਿਲ੍ਹਿਆਂ 'ਚ ਧਾਰਾ-144 ਲਗਾ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

Follow Us On

ਅਮ੍ਰਿਤਸਰ ਨਿਊਜ: ਅਮ੍ਰਿਤਸਰ ਨਿਊਜ: ਗੁਰੂ ਨਗਰੀ ਅਮ੍ਰਿਤਸਰ ਵਿਚ ਹੋਣ ਵਾਲੀ ਜੀ-20 ਸਮਿਟ (G-20 Summit) ਨੂੰ ਲੈ ਕੇ ਵਿਦੇਸ਼ੀ ਡੇਲੀਗੇਟਸ ਦਾ ਅਮ੍ਰਿਤਸਰ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉੱਧਰ ਸੂਬਾ ਸਰਕਾਰ ਵੱਲੋਂ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਲਈ ਪੁਖਤਾ ਇੰਤਜਾਮ ਕੀਤੇ ਗਏ ਹਨ। ਪੂਰੇ ਸ਼ਹਿਰ ਵਿੱਚ ਚੱਪੇ-ਚੱਪੇ ਦੇ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਪੂਰੇ ਸ਼ਹਿਰ ਵਿੱਚ 115 ਨਾਕੇ ਲਗਾਏ ਗਏ ਹਨ।

ਪੰਜਾਬ ਪੁਲਿਸ ਅਤੇ ਸੀਆਰਪੀਐਫ ਦੇ ਹਵਾਲੇ ਸੁਰੱਖਿਆ

ਜੀ-20 ਸਮਿਟ ਨੂੰ ਲੈ ਕੇ ਗੁਰੂ ਨਗਰੀ ਚ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਸਬੰਧੀ ਡੀਸੀਪੀ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ ਨਾਲ ਟੀਵੀ9 ਪੰਜਾਬੀ ਦੀ ਖਾਸ ਗੱਲਬਾਤ ਵਿੱਚ ਉਨ੍ਹਾਂ ਦੱਸਿਆ ਕਿ ਜੀ-20 ਸਮਿਟ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹੈ। ਅਮ੍ਰਿਤਸਰ ਵਿੱਚ 7 ਜਿਲਿਆਂ ਦੀ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਨਾਲ ਹੀ ਵੱਖ ਵੱਖ ਜਿਲ੍ਹਿਆਂ ਤੋਂ ਸਰਵੇਲੈਂਸ ਵੈਨਾਂ ਵੀ ਮੰਗਵਾਈਆਂ ਗਈਆਂ ਹਨ। ਪੁਲਿਸ ਦੇ ਨਾਲ ਨਾਲ ਸੀਆਰਪੀਐਫ ਅਤੇ ਆਰਏਐਫ਼ ਦੀਆਂ 15 ਕੰਪਨੀਆਂ ਨੂੰ ਸੁਰਖਿਆ ਦੀ ਜਿੰਮੇਵਾਰੀ ਸੌਂਪੀ ਗਈ ਹੈ।

ਸਹਿਰ ਦੇ ਟਰੈਫਿਕ ਵਿੱਚ ਕੀਤਾ ਗਿਆ ਬਦਲਾਅ

ਡੀਸੀਪੀ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ ਨੇ ਟੀਵੀ9 ਨੂੰ ਦੱਸਿਆ ਕਿ ਜੀ-20 ਸਮਿਟ ਨੂੰ ਲੈ ਕੇ ਵਿਸ਼ੇਸ਼ ਟਰੈਫਿਕ ਪਲਾਨ ਕੀਤਾ ਗਿਆ ਤਿਆਰ ਕੀਤਾ ਗਿਆ। ਡੇਲੀਗੇਟਸ ਦੇ ਰੂਟ ਤੇ ਆਉਣ ਜਾਣ ਮੌਕੇ 15-15 ਮਿੰਟ ਲਈ ਟਰੈਫਿਕ ਨੂੰ ਬੰਦ ਰੱਖਿਆ ਜਾਵੇਗਾ। ਹਵਾਈ ਅੱਡੇ ਤੋਂ ਹੋਟਲ ਤੱਕ ਅਤੇ ਫਿਰ ਹੋਟਲ ਤੋਂ ਬੈਠਕਾਂ ਵਾਲੀ ਥਾਂ ਤੱਕ ਪੂਰੇ ਟਰੈਫਿਕ ਪਲਾਨ ਵਿੱਚ ਬਦਲਾਅ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਾਰੇ ਮਹਿਮਾਨਾਂ ਨੂੰ ਏਅਰਪੋਰਟ ਨੇੜਲੇ ਹੋਟਲ ਰੈਡੀਸ਼ਨ ਚ ਠਹਿਰਾਇਆ ਗਿਆ ਹੈ। ਵੱਖ ਵੱਖ ਦੇਸ਼ਾਂ ਦੇ ਵਫਦ 15 ਮਾਰਚ ਨੂੰ ਖਾਲਸਾ ਕਾਲਜ ਚ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਬੈਠਕ ਵਿੱਚ ਹਿੱਸਾ ਲੈਣਗੇ। ਉਸ ਤੋਂ ਬਾਅਦ ਸਾਰੇ ਡੇਲੀਗੇਟਸ 16 ਨੂੰ ਸਾਡਾ ਪਿੰਡ ਅਤੇ 17 ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ।

ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ

ਸਾਰੇ ਵਿਦੇਸ਼ੀ ਮਹਿਮਾਨਾਂ ਦਾ ਪੰਜਾਬੀ ਸੱਭਿਆਚਾਰ ਨਾਲ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ।ਇਸੇ ਲੜੀ ਵਿੱਚ ਮੰਗਲਵਾਰ ਨੂੰ ਜਦੋਂ ਕੁਝ ਵਿਦੇਸ਼ੀ ਮਹਿਮਾਨ ਅਮ੍ਰਿਤਸਰ ਦੇ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੇ ਤਾਂ ਲੋਕ ਕਲਾਕਾਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ