ਸ੍ਰੀ ਦਰਬਾਰ ਸਾਹਿਬ ਤੋਂ ਮੁਫਤ ਹੋਵੇਗਾ ਹੁਣ ਗੁਰਬਾਣੀ ਦਾ ਪ੍ਰਸਾਰਣ, ਸਿੱਖ ਗੁਰਦੁਆਰਾ ਐਕਟ 1925 ‘ਚ ਪੰਜਾਬ ਸਰਕਾਰ ਜੋੜੀ ਰਹੀ ਨਵੀਂ ਧਾਰਾ

Updated On: 

18 Jun 2023 19:09 PM

ਇੱਕੋ ਹੀ ਚੈਨਲ 'ਤੇ ਗੁਰਬਾਣੀ ਦੇ ਹੋਰ ਰਹੇ ਪ੍ਰਸਾਰਣ 'ਤੇ ਸੀਐੱਸ ਲਗਾਤਾਰ ਸਵਾਲ ਚੁੱਕ ਰਹੇ ਸਨ। ਇਸਨੂੰ ਲੈ ਕੇ ਹੁਣ ਪੰਜਾਬ ਸਰਕਾਰ ਮਹੱਤਵਪੂਰ ਫੈਸਲਾ ਕਰਨ ਜਾ ਰਹੀ ਹੈ। ਜਿਸਦੇ ਤਹਿਤ ਸਿੱਖ ਐਕਟ ਵਿੱਚ ਇੱਕ ਹੋਰ ਧਾਰਾ ਜੋੜਨ ਜਾ ਰਹੀ ਹੈ।

ਸ੍ਰੀ ਦਰਬਾਰ ਸਾਹਿਬ ਤੋਂ ਮੁਫਤ ਹੋਵੇਗਾ ਹੁਣ ਗੁਰਬਾਣੀ ਦਾ ਪ੍ਰਸਾਰਣ, ਸਿੱਖ ਗੁਰਦੁਆਰਾ ਐਕਟ 1925 ਚ ਪੰਜਾਬ ਸਰਕਾਰ ਜੋੜੀ ਰਹੀ ਨਵੀਂ ਧਾਰਾ
Follow Us On

ਪੰਜਾਬ ਨਿਊਜ। ਸਿੱਖ ਗੁਰਦੁਆਰਾ ਐਕਟ 1925 ਵਿੱਚ ਇੱਕ ਹੋਰ ਧਾਰਾ ਜੋੜ ਕੇ ਪੰਜਾਬ ਸਰਕਾਰ (Punjab government ) ਇੱਕ ਮਹੱਵਪੂਰਨ ਫੈਸਲਾ ਕਰ ਰਹੀ ਹੈ। ਇਸ ਫੈਸਲੇ ਦੇ ਤਹਿਤ ਹੁਣ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸਭ ਲਈ ਮੁਫਤ ਹੋਵੇਗਾ। ਸੀਐੱਮ ਨੇ ਇਸ ਸਬੰਧ ਵਿੱਚ ਆਪਣੇ ਟਵਿੱਟਰ ਹੈਂਡਲ ਤੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਵਾਹਿਗੂਰ ਦੀ ਕਿਰਪਾ ਨਾਲ ਇੱਕ ਹੋਰ ਮਹੱਤਵਪੂਰਨ ਫੈਸਲਾ ਲੈਣ ਜਾ ਰਹੇ ਹਾਂ। ਸਮੂਹ ਸੰਗਤਾਂ ਦੀ ਮੰਗ ਅਨੂਸਾਰ ਪੰਜਾਬ ਸਰਕਾਰ ਸਿੱਖ ਐਕਟ 1925 ਵਿੱਚ ਇੱਕ ਹੋਰ ਧਾਰਾ ਜੋੜਨ ਜਾ ਰਹੀ ਹੈ। ਇਸ ਸਬੰਧ ਵਿੱਚ ਕੱਲ੍ਹ ਕੈਬਨਿਟ ਵਿੱਚ ਤੇ 20 ਜੂਨ ਨੂੰ ਵਿਧਾਨਸਭਾ ਵਿੱਤ ਮਤਾ ਪਾਸ ਕੀਤਾ ਜਾਵੇਗਾ। ਇਸ ਫੈਸਲੇ ਤੋਂ ਬਾਅਦ ਐੱਸਜੀਪੀਸੀ ਟੈਂਡਰ ਦੇ ਜਰੀਏ ਗੁਰਬਾਣੀ (Gurbani) ਪ੍ਰਸਾਰਣ ਦਾ ਹੱਕ ਕਿਸੇ ਖਾਸ ਚੈਨਲ ਨੂੰ ਨਹੀਂ ਦੇ ਪਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ