Action against drugs: CIA ਸਟਾਫ਼ ਫਿਰੋਜ਼ਪੁਰ ਵੱਲੋਂ ਦੋ ਨਸ਼ਾ ਤਸਕਰ ਗ੍ਰਿਫਤਾਰ

Updated On: 

13 Mar 2023 07:35 AM

Action against drugs: ਫ਼ਿਰੋਜਪੁਰ ਕੈਂਟ ਗਾਂਧੀ ਗਾਰਡਨ ਨੇੜੇ CIA ਸਟਾਫ਼ ਨੇ ਨਾਕੇਬੰਦੀ ਕਰ ਚੈਕਿੰਗ ਕੀਤੀ,, ਇਸ ਦੌਰਾਨ ਦੋ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਹੈਰੋਇਨ ਵੀ ਬਰਾਮਦ ਹੋਈ।

Action against drugs: CIA ਸਟਾਫ਼ ਫਿਰੋਜ਼ਪੁਰ ਵੱਲੋਂ ਦੋ ਨਸ਼ਾ ਤਸਕਰ ਗ੍ਰਿਫਤਾਰ

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਨਸ਼ਾ ਤਸਕਰ। ਜਿਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ 'ਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Follow Us On

ਫਿਰੋਜਪੁਰ: ਪੰਜਾਬ ਪੁਲਿਸ ਨੇ ਮਾੜੇ ਅਨਸਰ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ,, ਇਸਦੇ ਤਹਿਤ ਫਿਰੋਜਪੁਰ ਸੀਆਈਏ ਸਟਾਫ ਨੇ ਫ਼ਿਰੋਜਪੁਰ ਕੈਂਟ ਗਾਂਧੀ ਗਾਰਡਨ ਨੇੜੇ ਨਾਕੇਬੰਦੀ ਕਰਕੇ ਇੱਕ ਗੱਡੀ ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਦੋ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ,, ਜਿਨ੍ਹਾਂ ਵਿੱਚ ਧਰਮਪਾਲ ਸਿੰਘ ਉਰਫ ਧਰਮਾ ਅਤੇ ਰੋਹਿਤ ਦਾ ਨਾਂਅ ਸ਼ਾਮਿਲ ਹੈ,, ਜਾਣਕਾਰੀ ਅਨੂਸਾਰ ਧਰਮਪਾਲ ਸਿੰਘ ਉਰਫ ਧਰਮਾ ਫਰਾਰ ਚੱਲ ਰਿਹਾ ਸੀ,, ਜਿਸਨੂੰ ਹੁਣ ਕਾਬੂ ਕਰ ਲਿਆ ਗਿਆ ਹੈ।

ਰਿਮਾਂਡ ‘ਤੇ ਲੈ ਕੇ ਮੁਲਜ਼ਮਾਂ ਤੋਂ ਕਰਾਂਗੇ ਪੁੱਛਗਿੱਛ-ਐੱਸਪੀਡੀ

ਐੱਸਪੀਡੀ ਨੇ ਕਿਹਾ ਕਿ ਦੋਹਾਂ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵੀ ਖੁਲਾਸੇ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਦੋਹਾਂ ਖਿਲਾਫ ਪਹਿਲਾਂ ਹੀ ਅਸਲਾ ਚੋਰੀ ਕਰਨ ਦਾ ਪਰਚਾ ਦਰਜ ਹੈ। ਐੱਸਪੀਡੀ ਨੇ ਕਿਹਾ ਕਿ ਮਾੜੇ ਅਸਨਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਅੱਗੇ ਵੀ ਇਹ ਮੁਹਿੰਮ ਜਾਰੀ ਰਹੇਗੀ,, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਜੇਕਰ ਰੋਈ ਸ਼ੱਕੀ ਵਿਅਕਤੀ ਜਾਂ ਨਸ਼ਾ ਤਸਕਰ ਬਾਰੇ ਜਾਣਕਾਰੀ ਮਿਲੇ ਤਾਂ ਉਸਦੀ ਜਾਣਕਾਰੀ ਤਰੁੰਤ ਪੁਲਿਸ ਨੂੰ ਦਿੱਤੀ ਜਾਵੇ। ਐੱਸਪੀਡੀ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋ ਸਕਦਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ