ਪਾਕਿਸਤਾਨੀ ਡ੍ਰੋਨ ਦੀ ਮੂਵਮੈਂਟ ਦੀ ਜਾਣਕਾਰੀ ਦੇਣ ‘ਤੇ ਮਿਲੇਗਾ ਇੱਕ ਲੱਖ ਰੁਪਏ ਦਾ ਇਨਾਮ, ਫਿਰੋਜ਼ਪੁਰ ‘ ਚ ਪੁਲਿਸ ਦੀ ਅਣੋਖੀ ਪਹਿਲ
ਸਰਹੱਦ 'ਤੇ ਰਹਿਣ ਵਾਲੇ ਪਿੰਡਾਂ ਦੇ ਵਾਸੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਪਾਕਿਸਤਾਨੀ ਡਰੋਨਾਂ 'ਤੇ ਨਜ਼ਰ ਰੱਖਣਗੇ, ਕਿਉਂਕਿ ਫਿਰੋਜਪੁਰ ਦੇ ਐੱਸਪੀ ਡੀ ਨੇ ਦੱਸਿਆ ਕਿ ਜਿਹੜਾ ਹੁਣ ਸਰਹੱਦ ਪਾਰ ਆਉਣ ਵਾਲੇ ਡ੍ਰੋਨ ਅਤੇ ਉਸ ਬਾਰੇ ਸਹੀ ਜਾਣਕਾਰੀ ਦੇਵੇਗਾ ਉਸਨੂੰ ਹੁਣ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਨਾਂਅ ਰੱਖਿਆ ਜਾਵੇਗਾ ਗੁਪਤ-ਐਸ ਪੀ ਡੀ
ਐਸ ਪੀ ਡੀ ਫਿਰੋਜ਼ਪੁਰ (Ferozepur) ਨੇ ਰਣਧੀਰ ਕੁਮਾਰ ਨੇ ਦੱਸਿਆ ਕਿ ਸਰਹੱਦ ਤੋਂ ਡ੍ਰੋਨ ਫੜਾਉਣ ਲਈ ਅਤੇ ਇਸ ਬਾਰੇ ਸਹੀ ਜਾਣਕਾਰੀ ਦੇਣ ਵਿੱਚ ਜਿਹੜਾ ਵਿਅਕਤੀ ਭੂਮਿਕ ਨਿਭਾਏਗਾ ਉਸਨੂੰ ਲੱਖ ਰੁਪਏ ਤਾ ਇਨਾਮ ਤਾਂ ਮਿਲੇਗਾ ਹੀ ਤੇ ਨਾਲ ਹੀ ਉਸਦੇ ਨਾਂਅ ਦੀ ਵੀ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਜਦੋਂ ਸਰਹੱਦੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵਧੀਆ ਫੈਸਲਾ ਹੈ। ਇਸ ਨਾਲ ਨਸ਼ੇ ਤੇ ਵੀ ਰੋਕ ਲੱਗੇਗੀ ਉਨ੍ਹਾਂ ਕਿਹਾ ਉਹ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਨਾਲ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
