ਫਿਰੋਜ਼ਪੁਰ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ 4 ਕਿਲੋ ਹੈਰੋਇਨ ਨਾਲ ਕੀਤਾ ਕਾਬੂ, ਵਿਦੇਸ਼ੀ ਕਨੈਕਸ਼ਨ ਆਇਆ ਸਾਹਮਣੇ

Updated On: 

23 May 2026 18:32 PM IST

ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਿੱਢੀ ਗਈ 'ਨਸ਼ਿਆਂ ਵਿਰੁੱਧ ਜੰਗ' ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੀ.ਆਈ.ਏ (CIA) ਸਟਾਫ਼ ਜ਼ੀਰਾ ਦੀ ਪੁਲਿਸ ਟੀਮ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।

ਫਿਰੋਜ਼ਪੁਰ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ 4 ਕਿਲੋ ਹੈਰੋਇਨ ਨਾਲ ਕੀਤਾ ਕਾਬੂ, ਵਿਦੇਸ਼ੀ ਕਨੈਕਸ਼ਨ ਆਇਆ ਸਾਹਮਣੇ

ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਿੱਢੀ ਗਈ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੀ.ਆਈ.ਏ (CIA) ਸਟਾਫ਼ ਜ਼ੀਰਾ ਦੀ ਪੁਲਿਸ ਟੀਮ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਮਾਮਲੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਤਾਰ ਵਿਦੇਸ਼ ਵਿੱਚ ਬੈਠੇ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਪਾਏ ਗਏ ਹਨ।

ਐਸ.ਐਸ.ਪੀ ਫਿਰੋਜ਼ਪੁਰ ਨੇ ਕੀਤੇ ਅਹਿਮ ਖੁਲਾਸੇ

ਐਸ.ਐਸ.ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ 4 ਕਿੱਲੋ 254 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਅਤੇ ਤਿੰਨ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਵਿਦੇਸ਼ ਵਿੱਚ ਬੈਠਾ ਇੱਕ ਨਸ਼ਾ ਤਸਕਰ ਇਸ ਸਪਲਾਈ ਨੂੰ ਚਲਾ ਰਿਹਾ ਸੀ, ਜਿਸ ਬਾਰੇ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ ਅਤੇ ਜਲਦੀ ਹੀ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਇਨ੍ਹਾਂ ਤਸਕਰਾਂ ਦੇ ਹੋਰ ਸਾਥੀਆਂ ਦੀ ਭਾਲ ਵਿੱਚ ਵੀ ਛਾਪੇਮਾਰੀ ਕਰ ਰਹੀ ਹੈ।

ਨਸ਼ਿਆਂ ਵਿਰੁੱਧ ਮੁਹਿੰਮ ਦੇ ਅੰਕੜੇ

ਐਸ.ਐਸ.ਪੀ ਸਿੱਧੂ ਨੇ ਦੱਸਿਆ ਕਿ ਜਦੋਂ ਤੋਂ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਦੀ ਸ਼ੁਰੂਆਤ ਹੋਈ ਹੈ, ਪੁਲਿਸ ਨੇ ਕੁੱਲ 417 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸਾਲ 2026 ਦੇ ਪਹਿਲੇ ਪੰਜ ਮਹੀਨਿਆਂ ਦੀ ਰਿਪੋਰਟ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹੁਣ ਤੱਕ:

ਹੈਰੋਇਨ ਬਰਾਮਦਗੀ: 160 ਕਿੱਲੋ 114 ਗ੍ਰਾਮ।

ਦਰਜ ਮੁਕੱਦਮੇ: ਕੁੱਲ 831 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ।

ਗ੍ਰਿਫ਼ਤਾਰੀਆਂ: 1029 ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ।

ਹੋਰ ਨਸ਼ੀਲੇ ਪਦਾਰਥ: 2 ਕਿੱਲੋ ਅਫੀਮ, 111 ਕਿੱਲੋ ਚੂਰਾ ਪੋਸਤ ਅਤੇ 3 ਕਿੱਲੋ 494 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਹੈ।

ਹਥਿਆਰਾਂ ਅਤੇ ਡਰੋਨਾਂ ‘ਤੇ ਸ਼ਿਕੰਜਾ

ਸਰਹੱਦ ਪਾਰੋਂ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਵਿੱਚ ਨਸ਼ੇ ਅਤੇ ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ ਪੁਲਿਸ ਨੇ 1 ਮਾਰਚ 2026 ਤੋਂ ਹੁਣ ਤੱਕ:

ਨਾਜਾਇਜ਼ ਹਥਿਆਰ: 152 ਹਥਿਆਰ ਬਰਾਮਦ ਕੀਤੇ ਹਨ।

ਡਰੋਨ ਬਰਾਮਦਗੀ: ਸਰਹੱਦ ‘ਤੇ ਤਾਇਨਾਤ ਏਜੰਸੀਆਂ ਨਾਲ ਮਿਲ ਕੇ ਕੁੱਲ 49 ਡਰੋਨ ਬਰਾਮਦ ਕੀਤੇ ਜਾ ਚੁੱਕੇ ਹਨ।

Follow Us
Related Stories
ਚੰਡੀਗੜ੍ਹ ਮੈਡੀਕਲ ਸਟੋਰ ਦੇ ਕੈਸ਼ੀਅਰ ਦਾ ਕਤਲ, ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ; ਸੈਕਟਰ-43 ਦੀ ਦੁਕਾਨ ‘ਤੇ ਬਦਲੇ ਕੱਪੜੇ
ਯੁਵਾ ਮੋਰਚਾ ਸੰਗਠਨ ਨੂੰ ਮਿਲੀ ਨਵੀਂ ਤਾਕਤ, ਦੀਪਕ ਕੌਸ਼ਿਕ ਨੂੰ ਸੂਬਾ ਬੁਲਾਰਾ ਕੀਤਾ ਗਿਆ ਨਿਯੁਕਤ
ਮੋਹਾਲੀ ‘ਚ ਅੱਜ ਕੇਜਰੀਵਾਲ-ਮਾਨ ਦਾ ਵੱਡਾ ਰੋਡ ਸ਼ੋਅ, ਲੋਕਾਂ ਦਾ ਕਰਨਗੇ ਧੰਨਵਾਦ
ਹੁਣ ਮੁਫ਼ਤ ‘ਚ ਹੋਣਗੇ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਦੇ ਦਰਸ਼ਨ, ਮਾਨ ਸਰਕਾਰ ਦਾ ਵੱਡਾ ਐਲਾਨ
ਜਲੰਧਰ ‘ਚ CM ਮਾਨ ਨੇ ਕੀਤੀ ਟ੍ਰੇਡ ਮੀਟਿੰਗ, ਕੇਜਰੀਵਾਲ ਬੋਲੇ- ਨਸ਼ਾ ਮੁਕਤ ਪੰਜਾਬ, ਗੈਂਗਸਟਰਾਂ ‘ਤੇ ਲਗਾਮ ਤੇ ਵਪਾਰੀਆਂ ਨੂੰ ਮਿਲੇਗੀ ਸੁਰੱਖਿਆ
ਫਤਿਹਗੜ੍ਹ ਸਾਹਿਬ ‘ਚ ਪੁਲਿਸ ਐਨਕਾਉਂਟਰ: ਹਥਿਆਰਾਂ ਦੀ ਬਰਾਮਦਗੀ ਦੌਰਾਨ ਬਦਮਾਸ਼ਾਂ ਨੇ ਕੀਤੀ ਗੋਲੀਬਾਰੀ, ਇੱਕ ਕਾਂਸਟੇਬਲ ਜ਼ਖਮੀ