ਫਿਰੋਜ਼ਪੁਰ ਕੈਂਟ ਤੋਂ ਦਿੱਲੀ ਲਈ ਨਵੀਂ ਵੰਦੇ ਭਾਰਤ ਦੀ ਸ਼ੁਰੂਆਤ, ਸਫਰ ਹੋਇਆ ਅਸਾਨ

Updated On: 

09 Nov 2025 07:14 AM IST

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਇਤਿਹਾਸਕ ਕਦਮ ਫਿਰੋਜ਼ਪੁਰ ਨੂੰ ਵਿਕਾਸ ਦੇ ਇੱਕ ਨਵੇਂ ਰਾਹ 'ਤੇ ਪਾਵੇਗਾ ਅਤੇ ਇਸ ਦੇ ਵਪਾਰੀਆਂ ਸਮੇਤ ਪੂਰੇ ਖੇਤਰ ਨੂੰ ਬਹੁਤ ਲਾਭ ਪਹੁੰਚਾਏਗਾ। ਇਹ ਰੇਲਗੱਡੀ ਨਾ ਸਿਰਫ਼ ਫਿਰੋਜ਼ਪੁਰ ਲਈ ਸਗੋਂ ਪੂਰੇ ਮਾਲਵਾ ਖੇਤਰ ਲਈ ਵਰਦਾਨ ਸਾਬਤ ਹੋਵੇਗੀ। ਫਿਰੋਜ਼ਪੁਰ ਹੁਣ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ।

ਫਿਰੋਜ਼ਪੁਰ ਕੈਂਟ ਤੋਂ ਦਿੱਲੀ ਲਈ ਨਵੀਂ ਵੰਦੇ ਭਾਰਤ ਦੀ ਸ਼ੁਰੂਆਤ, ਸਫਰ ਹੋਇਆ ਅਸਾਨ
Follow Us On

ਪੰਜਾਬ ਨੂੰ ਨਵੀਂ ਵੰਦੇ ਭਾਰਤ ਦੀ ਸੌਗਾਤ ਮਿਲੀ ਹੈ। ਫਿਰੋਜ਼ਪੁਰ ਕੈਂਟ ਤੋਂ ਦਿੱਲੀ ਲਈ ਵੰਦੇ ਭਾਰਤ ਦੀ ਸ਼ੁਰੂਆਤ ਹੋ ਗਈ ਹੈ। ਜਿਸ ਨਾਲ ਸਫਰ ਅਸਾਨ ਹੋ ਜਾਵੇਗਾ। ਹੁਣ ਫਿਰੋਜ਼ਪੁਰ ਤੋਂ ਦਿੱਲੀ 6 ਘੰਟੇ 40 ਮਿੰਟਾਂ ਵਿੱਚ ਪਹੁੰਚ ਜਾਓਗੇ। ਇਹ ਟ੍ਰੇਨ ਹਫਤੇ ਵਿੱਚ 6 ਦਿਨ ਚਲੇਗੀ।

PM ਮੋਦੀ ਨੇ 4 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਾਰਾਣਸੀ ਤੋਂ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਇਹ ਟ੍ਰੇਨਾਂ ਦੇਸ਼ ਦੇ ਮੁੱਖ ਹਿੱਸਿਆਂ ਨੂੰ ਜੋੜਨਗੀਆਂ। ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਵਾਰਾਣਸੀ-ਖਜੂਰਾਹੋ, ਲਖਨਊ-ਸਹਾਰਨਪੁਰ, ਫਿਰੋਜ਼ਪੁਰ-ਦਿੱਲੀ ਅਤੇ ਏਰਨਾਕੁਲਮ-ਬੈਂਗਲੁਰੂ ਰੂਟਾਂ ‘ਤੇ ਚੱਲਣਗੀਆਂ।

ਫਿਰੋਜ਼ਪੁਰ ਕੈਂਟ ਤੋਂ ਦਿੱਲੀ ਲਈ ਵੰਦੇ ਭਾਰਤ ਦੀ ਸ਼ੁਰੂਆਤ

ਮਾਲਵਾ ਖੇਤਰ ਲਈ ਵੱਡੀ ਸੌਗਾਤ- ਰਵਨੀਤ ਸਿੰਘ ਬਿੱਟੂ

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਇਤਿਹਾਸਕ ਕਦਮ ਫਿਰੋਜ਼ਪੁਰ ਨੂੰ ਵਿਕਾਸ ਦੇ ਇੱਕ ਨਵੇਂ ਰਾਹ ‘ਤੇ ਪਾਵੇਗਾ ਅਤੇ ਇਸ ਦੇ ਵਪਾਰੀਆਂ ਸਮੇਤ ਪੂਰੇ ਖੇਤਰ ਨੂੰ ਬਹੁਤ ਲਾਭ ਪਹੁੰਚਾਏਗਾ। ਇਹ ਰੇਲਗੱਡੀ ਨਾ ਸਿਰਫ਼ ਫਿਰੋਜ਼ਪੁਰ ਲਈ ਸਗੋਂ ਪੂਰੇ ਮਾਲਵਾ ਖੇਤਰ ਲਈ ਵਰਦਾਨ ਸਾਬਤ ਹੋਵੇਗੀ। ਫਿਰੋਜ਼ਪੁਰ ਹੁਣ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ।

ਇਹ ਵੰਦੇ ਭਾਰਤ ਫਿਰੋਜ਼ਪੁਰ ਤੋਂ ਸਵੇਰੇ 7:55 ਵਜੇ ਚੱਲੇਗੀ ਅਤੇ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ, ਕੁਰੂਕਸ਼ੇਤਰ ਅਤੇ ਪਾਣੀਪਤ ਹੁੰਦੀ ਹੋਈ ਦੁਪਹਿਰ 2:35 ਵਜੇ ਪੁਰਾਣੀ ਦਿੱਲੀ ਪਹੁੰਚੇਗੀ। ਆਪਣੀ ਵਾਪਸੀ ਦੀ ਯਾਤਰਾ ‘ਤੇ, ਇਹ ਦਿੱਲੀ ਤੋਂ ਸ਼ਾਮ 4:00 ਵਜੇ ਚੱਲੇਗੀ ਅਤੇ ਰਾਤ 10:35 ਵਜੇ ਫਿਰੋਜ਼ਪੁਰ ਪਹੁੰਚੇਗੀ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫਿਰੋਜ਼ਪੁਰ ਤੋਂ ਦਿੱਲੀ ਲਈ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਵੰਦੇ ਭਾਰਤ ਟ੍ਰੇਨ ਫਿਰੋਜ਼ਪੁਰ ਤੋਂ ਦਿੱਲੀ ਤੱਕ ਚੱਲ ਰਹੀ ਹੈ। ਇਸ ਟ੍ਰੇਨ ਨੇ ਮਾਲਵੇ ਦੇ ਕਈ ਸਟੇਸ਼ਨਾਂ ਨੂੰ ਜੋੜਿਆ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਨੇਤਾ ਅਸ਼ਵਨੀ ਸ਼ਰਮਾ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਭਾਜਪਾ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਪਹੁੰਚੇ। ਇਸ ਟ੍ਰੇਨ ਨੂੰ ਪੰਜਾਬ ਦੇ ਮਾਲਵੇ ਲਈ ਇੱਕ ਵੱਡਾ ਤੋਹਫ਼ਾ ਮੰਨਿਆ ਜਾ ਰਿਹਾ ਹੈ ਅਤੇ ਇਸ ਟ੍ਰੇਨ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ।