ਫਾਜ਼ਿਲਕਾ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਫੌਜੀ ਦੇ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ।
ਫਾਜ਼ਿਲਕਾ ਨਿਊਜ। ਫ਼ਾਜ਼ਿਲਕਾ
ਫ਼ਿਰੋਜ਼ਪੁਰ (Ferozepur) ਰੋਡ ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਦਕਿ ਕਿ ਦੋ ਲੋਕ ਗੰਭਰੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੂਸਾਰ ਜਲਾਲਾਬਾਦ ਦੇ ਪਿੰਡ ਪਾਲੀਵਾਲਾ ਤੋਂ ਇੱਕ ਫ਼ੌਜ਼ੀ ਦਾ ਪਰਿਵਾਰ ਫ਼ਾਜ਼ਿਲਕਾ ਵਿਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਇਆ ਸੀ। ਤੇ ਜਦੋਂ ਉਹ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਨਾਲ ਭਿਆਨਕ ਸੜਗੀ ਹਾਦਸਾ ਵਾਪਰ ਗਿਆ, ਜਿਸ ਵਿੱਚ ਫੌਜੀ ਦੇ ਬੱਚੇ, ਉਸਦੀ ਪਤਨੀ ਤੇ ਮਾਂ ਦੀ ਮੌਤ ਹੋ ਗਈ।
ਸੰਤੁਲਨ ਵਿਗੜਨ ਕਾਰਨ ਹੋਇਆ ਹਾਦਸਾ
ਇਸ ਦੌਰਾਨ ਜਦੋਂ ਰਾਤ ਨੂੰ ਪਰਿਵਾਰ ਵਾਪਿਸ ਆਪਣੇ ਪਿੰਡ ਜਾ ਰਿਹਾ ਸੀ ਤਾਂ
ਫ਼ਾਜ਼ਿਲਕਾ (Fazilka) ਤੋਂ ਨਿਕਲਦਿਆਂ ਹੀ ਅਚਾਨਕ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਟਰਾਲੇ ਨਾਲ ਜਾ ਟਕਰਾਈ। ਫੌਜੀ ਖੁਦ ਕਾਰ ਚਾਲ ਰਿਹਾ ਸੀ ਜਿਸਨੇ ਕਾਰ ਦੀ ਕਾਫੀ ਸਪੀਡ ਰੱਖੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿਚ ਫੌਜੀ ਦੀ ਪਤਨੀ, ਬੱਚਾ ਅਤੇ ਉਸਦੀ ਮਾਤਾ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕਾਰ ਚਾਲਕ ਤੇ ਉਸਦਾ ਪਿਤਾ ਗੰਭੀਰ ਜਖਮੀ ਹੋ ਗਿਆ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਇਸ ਮਾਮਲੇ ਤੇ
ਪੁਲਿਸ (Police) ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਸਬੰਧ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਏਗੀ। ਉਹਨਾਂ ਕਿਹਾ ਕਿ ਇਸ ਹਾਦਸੇ ਵਿਚ ਮਾਰੇ ਗਏ ਤਿੰਨ ਲੋਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀਆਂ ਗਈਆਂ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ