Drug Recovered: ਫਾਜ਼ਿਲਕਾ ਸਰਹੱਦ ਨੇੜੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਗਈ ਡਰੱਗ ਬਰਾਮਦ, ਜਾਂਚ ‘ਚ ਜੁਟੀ BSF ਅਤੇ POLICE
BSF ਵੱਲੋਂ ਨਸ਼ੇ ਦੀ ਇਸ ਖੇਪ ਨੂੰ ਖੋਲਣ ਤੇ ਪਤਾ ਲੱਗਾ ਕਿ ਇਸ ਦਾ ਵਜ਼ਨ ਤਕਰੀਬਨ 2 ਕਿਲੋ ਹੈ। ਫਿਲਹਾਲ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਇਸ ਖੇਪ ਕਿਸਦੇ ਕਹਿਣ ਤੇ ਭੇਜੀ ਗਈ ਸੀ।
ਬੀਐਸਐਫ ਨੇ ਬਰਾਮਦ ਕੀਤਾ ਨੀਲਾ ਲਿਫਾਫਾ
ਜਾਣਕਾਰੀ ਅਨੁਸਾਰ ਬੀਐਸਐਫ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜੋਧਾ ਭੈਣੀ ਵਿੱਚ ਇੱਕ ਡਰੋਨ ਡਿੱਗਿਆ ਹੈ, ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚ ਗਈ। ਉਨ੍ਹਾਂ ਨੇ ਉੱਥੇ ਜਾ ਕੇ ਵੇਖਿਆ ਤਾਂ ਡਰੋਨ ਨਾਲ ਹੈਰੋਇਨ ਦੇ ਦੋ ਪੈਕੇਟ ਬੰਨ੍ਹੇ ਹੋਏ ਸਨ। ਇਸ ਤੋਂ ਇਲਾਵਾ ਇੱਕ ਨੀਲੇ ਲਿਫਾਫੇ ਵਰਗੀ ਕੋਈ ਚੀਜ ਵੀ ਮਿਲੀ ਹੈ। ਸੂਚਨਾ ਮਿਲਦੇ ਹੀ ਬੀਐਸਐਫ ਦੇ ਡੀਆਈਜੀ ਵੀਪੀ ਬਡੋਲਾ ਮੌਕੇ ਤੇ ਪੁੱਜੇ ਅਤੇ ਪੂਰੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।Loading...
Unable to load recommendations.
Follow Us
