Punjab ਦੇ 'ਆਪ' ਆਗੂ 'ਤੇ ਜ਼ਬਰ ਜਨਾਹ ਦਾ ਇਲਜ਼ਾਮ, ਰਾਜਸਾਥਾਨ ਦੇ ਸ਼੍ਰੀਗੰਗਾਨਗਰ ਮਹਿਲਾ ਥਾਣੇ 'ਚ ਪਰਚਾ ਦਰਜ Punjabi news - TV9 Punjabi

Punjab ਦੇ ‘ਆਪ’ ਆਗੂ ‘ਤੇ ਜ਼ਬਰ ਜਨਾਹ ਦਾ ਇਲਜ਼ਾਮ, ਰਾਜਸਾਥਾਨ ਦੇ ਸ਼੍ਰੀਗੰਗਾਨਗਰ ਮਹਿਲਾ ਥਾਣੇ ‘ਚ ਪਰਚਾ ਦਰਜ

Published: 

21 May 2023 22:42 PM

ਮਹਿਲਾ ਨੇ ਸ਼੍ਰੀਗੰਗਾਨਗਰ ਦੇ ਮਹਿਲਾ ਥਾਣੇ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਕਿ ਪਿਛਲੇ ਸਾਲ 14 ਦਸੰਬਰ ਨੂੰ ਉਸ ਨੇ ਆਪਣੇ ਅਤੇ ਉਸ ਦੇ ਪਰਿਵਾਰ ਖਿਲਾਫ ਦਰਜ ਕੀਤੇ ਗਏ ਝੂਠੇ ਕੇਸ 'ਚ ਮਦਦ ਮੰਗਣ ਲਈ ਦੋਸ਼ੀ ਕੋਲ ਪਹੁੰਚ ਕੀਤੀ ਸੀ। ਉਹ ਉਸ ਨੂੰ ਸ਼੍ਰੀਗੰਗਾਨਗਰ ਦੇ ਇੱਕ ਹੋਟਲ ਵਿੱਚ ਲੈ ਗਿਆ ਜਿੱਥੇ ਉਸ ਨਾਲ ਜਬਰ ਜਨਾਹ ਕੀਤਾ ਗਿਆ। ਉੱਧਰ ਆਪ ਆਗੂ ਨੇ ਸਾਰੇ ਇਲਜ਼ਾਮ ਬੇਬੁਨਿਆਦ ਦੱਸੇ।

Punjab ਦੇ ਆਪ ਆਗੂ ਤੇ ਜ਼ਬਰ ਜਨਾਹ ਦਾ ਇਲਜ਼ਾਮ, ਰਾਜਸਾਥਾਨ ਦੇ ਸ਼੍ਰੀਗੰਗਾਨਗਰ ਮਹਿਲਾ ਥਾਣੇ ਚ ਪਰਚਾ ਦਰਜ
Follow Us On

ਫਾਜ਼ਿਲਕਾ। ਪੰਜਾਬ ਦੇ ਆਮ ਆਦਮੀ ਪਾਰਟੀ (Aam Aadmi Party) (ਆਪ) ਦੇ ਆਗੂ ਕੁਲਦੀਪ ਕੁਮਾਰ ਉਰਫ਼ ਦੀਪ ਕੰਬੋਜ ਅਤੇ ਤਿੰਨ ਹੋਰਾਂ ਖ਼ਿਲਾਫ਼ ਰਾਜਸਥਾਨ ਦੇ ਸ੍ਰੀਗੰਗਾਨਗਰ ਮਹਿਲਾ ਥਾਣੇ ਵਿੱਚ ਬਲਾਤਕਾਰ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਹੋਰ ਮੁਲਜ਼ਮਾਂ ਵਿੱਚ ਵਿਜੇ ਕੰਬੋਜ, ਮੁਸਕਾਨ ਕੰਬੋਜ ਅਤੇ ਅਮਨ ਕੰਬੋਜ ਸ਼ਾਮਲ ਹਨ। ਦੋਸ਼ੀ ਨੇਤਾ ਨੇ ਔਰਤ ਖਿਲਾਫ ਸ਼ਿਕਾਇਤ ਵੀ ਦਿੱਤੀ ਹੈ। ਪੰਜਾਬ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਤਰਾਜ਼ਯੋਗ ਵੀਡੀਓਜ਼ ਅਪਲੋਡ ਕਰਨ ਦਾ ਇਲਜ਼ਾਮ

ਮਹਿਲਾ ਨੇ ਰਾਜਸਥਾਨ (Rajasthan) ਸ਼੍ਰੀਗੰਗਾਨਗਰ ਦੇ ਮਹਿਲਾ ਥਾਣੇ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਕਿ ਪਿਛਲੇ ਸਾਲ 14 ਦਸੰਬਰ ਨੂੰ ਉਸ ਨੇ ਆਪਣੇ ਅਤੇ ਉਸ ਦੇ ਪਰਿਵਾਰ ਖਿਲਾਫ ਦਰਜ ਕੀਤੇ ਗਏ ਝੂਠੇ ਕੇਸ ‘ਚ ਮਦਦ ਮੰਗਣ ਲਈ ਦੋਸ਼ੀ ਕੋਲ ਪਹੁੰਚ ਕੀਤੀ ਸੀ। ਇਸ ਤੋਂ ਬਾਅਦ ਉਹ ਉਸ ਨੂੰ ਆਪਣੇ ਨਾਲ ਲੈ ਗਿਆ, ਤਾਂ ਜੋ ਉਹ ਮਾਮਲੇ ਨੂੰ ਗੰਭੀਰਤਾ ਨਾਲ ਸਮਝ ਸਕੇ। ਇਸ ਤੋਂ ਬਾਅਦ ਉਹ ਉਸ ਨੂੰ ਸ਼੍ਰੀਗੰਗਾਨਗਰ ਦੇ ਇੱਕ ਹੋਟਲ ਵਿੱਚ ਲੈ ਗਿਆ ਜਿੱਥੇ ਉਸ ਨਾਲ ਬਲਾਤਕਾਰ ਕੀਤਾ ਗਿਆ।

ਔਰਤ ਦਾ ਦੋਸ਼ ਹੈ ਕਿ ਕੰਬੋਜ ਨੇ 10 ਦਿਨ ਪਹਿਲਾਂ ਉਸ ਨੂੰ ਦੁਬਾਰਾ ਅਬੋਹਰ ਸਥਿਤ ਆਪਣੇ ਦਫ਼ਤਰ ਬੁਲਾਇਆ। ਜਿੱਥੇ ਵਿਜੇ ਨੇ ਮੁਸਕਾਨ ਅਤੇ ਅਮਨ ਨਾਲ ਮਿਲ ਕੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ (Social Media) ‘ਤੇ ਅਪਲੋਡ ਕਰਨ ਦੀ ਧਮਕੀ ਦਿੱਤੀ। 16 ਮਈ ਨੂੰ ਜਦੋਂ ਉਸ ਦਾ ਮੈਡੀਕਲ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਹ ਗਰਭਵਤੀ ਹੈ। ਕੰਬੋਜ ਕੋਲ ਮਾਮਲਾ ਉਠਾਇਆ ਤਾਂ ਉਨ੍ਹਾਂ ਨੂੰ ਅਬੋਹਰ ਬੁਲਾ ਲਿਆ। ਜਿੱਥੇ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਨੂੰ ਕੋਲਡ ਡਰਿੰਕ ‘ਚ ਕੁਝ ਦਿੱਤਾ। ਜਿਸ ਕਾਰਨ ਉਸ ਦਾ ਗਰਭਪਾਤ ਹੋ ਗਿਆ।

ਮਹਿਲਾ ਨੇ ਝੂਠਾ ਕੇਸ ਕਰਵਾਇਆ ਦਰਜ-ਕੰਬੋਜ

ਇਸ ਦੇ ਨਾਲ ਹੀ ਕੰਬੋਜ ਨੇ ਕਿਹਾ ਕਿ ਉਹ ਹਨੀ ਟ੍ਰੈਪ ਦਾ ਸ਼ਿਕਾਰ ਹੋ ਗਿਆ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਔਰਤ ਦੇ ਸੰਪਰਕ ਵਿੱਚ ਸੀ। ਮਹਿਲਾ ਪੈਸੇ ਲੈ ਰਹੀ ਸੀ ਅਤੇ ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਝੂਠਾ ਕੇਸ ਦਰਜ ਕਰਵਾ ਦਿੱਤਾ। ਫਾਜ਼ਿਲਕਾ ਪੁਲਸ ਦਾ ਕਹਿਣਾ ਹੈ ਕਿ ਔਰਤ ਅਤੇ ਕੰਬੋਜ ਨੇ ਇਕ-ਦੂਜੇ ਖਿਲਾਫ ਸ਼ਿਕਾਇਤਾਂ ਦਿੱਤੀਆਂ ਹਨ।

ਪੁਲਿਸ (Police) ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦੇ ਨਾਲ ਹੀ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ‘ਤੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਬਲਾਤਕਾਰ ਦੇ ਮਾਮਲੇ ਵਿੱਚ ਆਪਣੇ ਮੰਤਰੀ ਖਿਲਾਫ ਕਾਰਵਾਈ ਕੀਤੀ ਹੁੰਦੀ ਤਾਂ ਕੁਲਦੀਪ ਸਿੰਘ ਨੇ ਅਜਿਹਾ ਕਦਮ ਨਾ ਚੁੱਕਣਾ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version