ਫ਼ਾਜ਼ਿਲਕਾ ‘ਚ ਪਤੀ-ਪਤਨੀ ਨੇ ਕੀਤੀ ਆਤਮਹੱਤਿਆ, 10 ਸਾਲ ਪਹਿਲਾ ਹੋਇਆ ਸੀ ਵਿਆਹ; ਨਹੀਂ ਸੀ ਕੋਈ ਔਲਾਦ

Updated On: 

10 Aug 2026 18:09 PM IST

ਫ਼ਾਜ਼ਿਲਕਾ ਜ਼ਿਲ੍ਹੇ ਦੇ ਅਧੀਨ ਆਉਂਦੇ ਜਲਾਲਾਬਾਦ ਵਿਖੇ ਇੱਕ ਘਰ ਵਿੱਚੋਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵਾਂ ਦੇਹਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫ਼ਾਜ਼ਿਲਕਾ ਚ ਪਤੀ-ਪਤਨੀ ਨੇ ਕੀਤੀ ਆਤਮਹੱਤਿਆ, 10 ਸਾਲ ਪਹਿਲਾ ਹੋਇਆ ਸੀ ਵਿਆਹ; ਨਹੀਂ ਸੀ ਕੋਈ ਔਲਾਦ

ਫ਼ਾਜ਼ਿਲਕਾ ਜ਼ਿਲ੍ਹੇ ਦੇ ਅਧੀਨ ਆਉਂਦੇ ਜਲਾਲਾਬਾਦ ਵਿਖੇ ਇੱਕ ਘਰ ਵਿੱਚੋਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦੀ ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਦੇਹਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿੰਡ ਭੰਬਾ ਵੱਟੂ ਦੇ ਰਹਿਣ ਵਾਲੇ ਸਨ ਮ੍ਰਿਤਕ

ਮ੍ਰਿਤਕਾਂ ਦੀ ਪਛਾਣ ਪਿੱਪਲ ਸਿੰਘ ਅਤੇ ਉਸ ਦੀ ਪਤਨੀ ਲਖਵਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਪਿੰਡ ਭੰਬਾ ਵੱਟੂ ਦੇ ਬਾਸ਼ਿੰਦੇ ਸਨ। ਦੋਵਾਂ ਦੀਆਂ ਦੇਹਾਂ ਪਿੰਡ ਸਥਿਤ ਉਨ੍ਹਾਂ ਦੇ ਘਰ ਵਿੱਚੋਂ ਹੀ ਬਰਾਮਦ ਹੋਈਆਂ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਦੋਹਾਂ ਦਾ ਵਿਆਹ ਲਗਭਗ 10 ਸਾਲ ਪਹਿਲਾਂ ਹੋਇਆ ਸੀ, ਪਰ ਵਿਆਹ ਦੇ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ, ਜਿਸ ਕਰਕੇ ਦੋਵੇਂ ਅਕਸਰ ਮਾਨਸਿਕ ਤਣਾਅ ਵਿੱਚ ਰਹਿੰਦੇ ਸਨ। ਹਾਲਾਂਕਿ, ਖੁਦਕੁਸ਼ੀ ਦੇ ਅਸਲ ਕਾਰਨਾਂ ਬਾਰੇ ਅਜੇ ਪੂਰੀ ਤਰ੍ਹਾਂ ਸਪੱਸ਼ਟਤਾ ਨਹੀਂ ਹੋ ਸਕੀ ਹੈ।

ਪੋਲੀਓ ਤੋਂ ਪੀੜਤ ਸੀ ਪਿੱਪਲ ਸਿੰਘ

ਮ੍ਰਿਤਕ ਦੇ ਛੋਟੇ ਭਰਾ ਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਪਿੱਪਲ ਸਿੰਘ ਆਪਣੀ ਪਤਨੀ ਲਖਵਿੰਦਰ ਕੌਰ ਨਾਲ ਪਿੰਡ ‘ਚ ਹੀ ਵੱਖਰਾ ਰਹਿੰਦਾ ਸੀ। ਪਿੱਪਲ ਸਿੰਘ ਪੋਲੀਓ ਤੋਂ ਪੀੜਤ ਹੋਣ ਕਾਰਨ ਘਰ ‘ਚ ਹੀ ਰਹਿੰਦਾ ਸੀ ਅਤੇ ਧਾਰਮਿਕ ਆਸਥਾ ਨਾਲ ਬਾਬਾ ਖੇਤਰਪਾਲ ਜੀ ਦੀ ਸੇਵਾ ਕਰਦਾ ਸੀ। ਸੋਮਵਾਰ ਸਵੇਰੇ ਜਿਵੇਂ ਹੀ ਪਰਿਵਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਾ, ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਨੂੰ ਮ੍ਰਿਤਕ ਹਾਲਤ ‘ਚ ਦੇਖ ਕੇ ਪੁਲੀਸ ਚੌਕੀ ਘੁਬਾਇਆ ਨੂੰ ਸੂਚਿਤ ਕੀਤਾ।

ਮ੍ਰਿਤਕ ਦੇ ਮਾਮਾ ਜਰਨੈਲ ਸਿੰਘ ਨੇ ਦੱਸਿਆ ਕਿ 10 ਸਾਲਾਂ ਦੀ ਸ਼ਾਦੀਸ਼ੁਦਾ ਜ਼ਿੰਦਗੀ ਵਿੱਚ ਬੱਚਾ ਨਾ ਹੋਣ ਕਾਰਨ ਪਿੱਪਲ ਸਿੰਘ ਅਕਸਰ ਆਪਣੇ ਭਵਿੱਖ ਨੂੰ ਲੈ ਕੇ ਚਿੰਤਾਤੁਰ ਰਹਿੰਦਾ ਸੀ। ਪਰਿਵਾਰ ਦਾ ਮੰਨਣਾ ਹੈ ਕਿ ਬੱਚਾ ਨਾ ਹੋਣਾ ਉਸ ਦੇ ਮਾਨਸਿਕ ਤਣਾਅ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ, ਪਰ ਦੋਵਾਂ ਨੇ ਇੰਨਾ ਖ਼ੌਫ਼ਨਾਕ ਕਦਮ ਕਿਉਂ ਚੁੱਕਿਆ, ਇਹ ਜਾਂਚ ਦਾ ਦਾਇਰਾ ਹੈ।

ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ

ਘੁਬਾਇਆ ਪੁਲੀਸ ਚੌਕੀ ਦੇ ਅਧਿਕਾਰੀ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਦੋਵਾਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋੜਚਰੀ (ਸ਼ਵਗ੍ਰਹਿ) ਵਿੱਚ ਰੱਖਵਾ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਪੋਸਟਮਾਰਟਮ ਦੀ ਰਿਪੋਰਟ ਆਉਣ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Loading...
Unable to load recommendations.
Follow Us