ਫਾਜ਼ਿਲਕਾ: BSF ਕਾਂਸਟੇਬਲ ਨੂੰ 15 ਸਾਲ ਦੀ ਕੈਦ, ਕੋਰਟ ਨੇ ਲਗਾਇਆ 4 ਲੱਖ ਦਾ ਜੁਰਮਾਨਾ, Pak ਤੋਂ ਕਰ ਰਿਹਾ ਸੀ ਹੈਰੋਇਨ ਤਸਕਰੀ

Updated On: 

19 Feb 2026 20:45 PM IST

ਫਾਜ਼ਿਲਕਾ 'ਚ ਬੀਐਸਐਫ ਕਾਂਸਟੇਬਲ ਨੂੰ 15 ਸਾਲ ਦੀ ਸਜ਼ਾ ਅਤੇ ਚਾਰ ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ 21 ਜੂਨ 2022 ਨੂੰ ਬਾਰਡਰ ਪੋਸਟ ਜੋਧਾਵਾਲ ਦੇ ਇਲਾਕੇ ਵਿੱਚ ਮੁਲਜ਼ਮ ਤੋਂ ਪਾਕਿਸਤਾਨ ਤੋਂ ਮੰਗਵਾਈ ਗਈ ਲਗਪਗ 4.235 ਕਿਲੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 21 (C), 23 (C) ਅਤੇ ਅੱਠ ਤਹਿਤ ਇਲਜ਼ਾਮ ਲਗਾਇਆ ਗਿਆ ਸੀ।

ਫਾਜ਼ਿਲਕਾ: BSF ਕਾਂਸਟੇਬਲ ਨੂੰ 15 ਸਾਲ ਦੀ ਕੈਦ, ਕੋਰਟ ਨੇ ਲਗਾਇਆ 4 ਲੱਖ ਦਾ ਜੁਰਮਾਨਾ, Pak ਤੋਂ ਕਰ ਰਿਹਾ ਸੀ ਹੈਰੋਇਨ ਤਸਕਰੀ

ਫਾਜ਼ਿਲਕਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਤੁਸੀਂ ਹੈਰਾਰ ਰਹਿ ਜਾਓਗੇ। ਜਿੱਥੇ ਅਜਿਤ ਪਾਲ ਸਿੰਘ ਜੱਜ ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਤੋਂ ਨਸ਼ਾ ਤਸਕਰੀ ਦੇ ਮੁਲਜ਼ਮ ਜੋ ਕਿ ਬੀਐਸਐਫ ਵਿੱਚ ਕਾਂਸਟੇਬਲ ਦੀਆਂ ਸੇਵਾਵਾਂ ਨਿਭਾ ਰਿਹਾ ਸੀ। ਉਸ ਨੂੰ ਕੋਰਟ ਨੇ 15 ਸਾਲ ਦੀ ਕੈਦ ਅਤੇ ਚਾਰ ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਹਲਾਂਕਿ, ਇਹ ਵੀ ਵਿਵਸਥਾ ਹੈ ਕਿ ਜੇਕਰ ਜੁਰਮਾਨਾ ਨਹੀਂ ਭਰਿਆ ਜਾਂਦਾ ਹੈ ਤਾਂ ਇਸ ਮਾਮਲੇ ਵਿੱਚ 2 ਸਾਲ ਦੀ ਹੋਰ ਸਜ਼ਾ ਭੁਗਤਣੀ ਪੈ ਸਕਦੀ ਹੈ।

15 ਸਾਲ ਦੀ ਸਖ਼ਤ ਸਜ਼ਾ ਅਤੇ 4 ਲੱਖ ਰੁਪਏ ਜੁਰਮਾਨਾ

ਦੱਸ ਦਈਏ ਕਿ 21 ਜੂਨ 2022 ਨੂੰ ਮੁਲਜ਼ਮ ਨੰਬਰ 44 ਦੇ ਮਾਮਲੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਪੁਲਿਸ ਸਟੇਸ਼ਨ ਐਨਸੀਬੀ ਚੰਡੀਗੜ੍ਹ ਦੀ ਧਾਰਾ 8, 21 ਤੇ 23 ਦੇ ਤਹਿਤ ਬੀਐਸਐਫ ਦੇ ਕਾਂਸਟੇਬਲ ਅਰਵਿੰਦ ਸਰੋਏ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ।

ਜਿਸ ‘ਤੇ ਸੁਣਵਾਈ ਤੋਂ ਬਾਅਦ ਕੋਰਟ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ 15 ਸਾਲ ਦੀ ਸਖ਼ਤ ਸਜ਼ਾ ਅਤੇ 4 ਲੱਖ ਰੁਪਏ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਹੈ। ਹਲਾਂਕਿ ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ 2 ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ।

ਜਾਣੋ ਕੀ ਹੈ ਪੂਰਾ ਮਾਮਲਾ?

ਦੱਸ ਦਈਏ ਕਿ 21 ਜੂਨ 2022 ਨੂੰ ਬਾਰਡਰ ਪੋਸਟ ਜੋਧਾਵਾਲ ਦੇ ਇਲਾਕੇ ਵਿੱਚ ਮੁਲਜ਼ਮ ਤੋਂ ਪਾਕਿਸਤਾਨ ਤੋਂ ਮੰਗਵਾਈ ਗਈ ਲਗਪਗ 4.235 ਕਿਲੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 21 (C), 23 (C) ਅਤੇ ਅੱਠ ਤਹਿਤ ਇਲਜ਼ਾਮ ਲਗਾਇਆ ਗਿਆ ਸੀ।

Loading...
Unable to load recommendations.
Follow Us
Related Stories
ਵਿਧਾਨ ਸਭਾ ਹਲਕਾ ਜਲਾਲਾਬਾਦ ਦਾ ਸਿਆਸੀ ਸਮੀਕਰਨ, ਵਿਧਾਇਕ ਗੋਲਡੀ ਦੇ ਵਿਕਾਸ ਦਾਅਵੇ ਬਨਾਮ ਵਿਰੋਧੀਆਂ ਦੇ ਸਵਾਲ; ਜਾਣੋ ਅਣਸੁਲਝੇ ਮੁੱਦੇ
ਜਲੰਧਰ ‘ਚ ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਮਕਾਨ ਦੀ ਛੱਤ, 8 ਸਾਲਾ ਮਾਸੂਮ ਸਮੇਤ ਤਿੰਨ ਜੀਅ ਮਲਬੇ ਹੇਠ ਦੱਬੇ
ਪੰਜਾਬ ਪੁਲਿਸ ਦਾ ਅੰਮ੍ਰਿਤਸਰ ‘ਚ ਵੱਡਾ ਐਕਸ਼ਨ, ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਏ ਹਥਿਆਰਾਂ ਸਮੇਤ 8 ਬਦਮਾਸ਼ ਗ੍ਰਿਫ਼ਤਾਰ
2027 ਚੋਣਾਂ ਲਈ ਸਿਆਸੀ ਪਾਰਟੀਆਂ ਮੈਦਾਨ ਚ ਨਿੱਤਰੀਆਂ, AAP ਦੀ ਘਰ-ਘਰ ਮੁਹਿੰਮ ਤਾਂ BJP ਦੀ ਨਸ਼ਾ ਮੁਕਤ ਯਾਤਰਾ; ਪੜ੍ਹੋ ਪੂਰੀ ਰਿਪੋਰਟ
ਪੰਜਾਬ ਚ ਜਨਗਣਨਾ-2027 ਦੀਆਂ ਤਿਆਰੀਆਂ ਤੇਜ਼, 16 ਨਵੰਬਰ ਤੋਂ ਸਵੈ-ਗਣਨਾ ਸ਼ੁਰੂ; ਲੋਕਾਂ ਤੋਂ ਪੁੱਛੇ ਜਾਣਗੇ ਇਹ ਸਵਾਲ
ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਹੋ ਸਕਦੇ ਨੇ ਸ਼ਾਮਲ, ਭਲਕੇ ਹੋ ਸਕਦਾ ਹੈ ਰਸਮੀ ਐਲਾਨ